ਵਿਲ ਸਮਿਥ ਵਲੋਂ ਥੱਪੜ ਮਾਰੇ ਜਾਣ ’ਤੇ ਕ੍ਰਿਸ ਰੌਕ ਨੇ ਤੋੜੀ ਚੁੱਪੀ, ਕਿਹਾ- ‘ਮੈਂ ਅਜੇ ਵੀ...’

03/31/2022 6:02:11 PM

ਮੁੰਬਈ (ਬਿਊਰੋ)– ਆਸਕਰਸ 2022 ਖ਼ਮਤ ਹੋ ਚੁੱਕਾ ਹੈ ਪਰ ਇਸ ਸਮਾਰੋਹ ’ਚ ਵਿਲ ਸਮਿਥ ਤੇ ਕ੍ਰਿਸ ਰੌਕ ਵਿਚਾਲੇ ਹੋਇਆ ਵਿਵਾਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕ੍ਰਿਸ ਰੌਕ ਇਸ ਇਵੈਂਟ ਨੂੰ ਹੋਸਟ ਕਰ ਰਹੇ ਸਨ ਤੇ ਉਨ੍ਹਾਂ ਨੇ ਸ਼ੋਅ ਦੌਰਾਨ ਵਿਲ ਸਮਿਥ ਦੀ ਪਤਨੀ ਦਾ ਮਜ਼ਾਕ ਉਡਾਇਆ ਸੀ, ਜਿਸ ਤੋਂ ਭੜਕੇ ਵਿਲ ਸਮਿਥ ਨੇ ਕ੍ਰਿਸ ਰੌਕ ਨੂੰ ਥੱਪੜ ਮਾਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਕੋਰਟ ਨੇ ਕਿਹਾ- ‘ਗੁਆਂਢੀ ਕੋਲ ਨੇ ਸਬੂਤ’

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ, ਜਿਸ ’ਤੇ ਸਿਰਫ ਆਮ ਲੋਕ ਹੀ ਨਹੀਂ, ਸਗੋਂ ਸਿਤਾਰੇ ਵੀ ਪ੍ਰਤੀਕਿਰਿਆ ਦੇ ਰਹੇ ਹਨ। ਉਥੇ ਹੁਣ ਇਸ ਪੂਰੀ ਘਟਨਾ ’ਤੇ ਕ੍ਰਿਸ ਰੌਕ ਨੇ ਵੀ ਆਪਣੀ ਚੁੱਪੀ ਤੋੜ ਦਿੱਤੀ ਹੈ।

ਅਮਰੀਕੀ ਮੀਡੀਆ ਮੁਤਾਬਕ ਕ੍ਰਿਸ ਰੌਕ ਨੇ ਆਸਕਰ ’ਚ ਹੋਏ ਵਿਵਾਦ ’ਤੇ ਅਮਰੀਕਾ ਦੇ ਬੋਸਟਨ ’ਚ ਆਯੋਜਿਤ ਸ਼ੋਅ ’ਚ ਪ੍ਰਤੀਕਿਰਿਆ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਅਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਆਖਿਰ ਹੋਇਆ ਕੀ? ਕਦੇ ਕਿਸੇ ਮੌਕੇ ’ਤੇ ਮੈਂ ਉਸ ਬੇਕਾਰ ਘਟਨਾ ਬਾਰੇ ਜ਼ਰੂਰ ਗੱਲ ਕਰਾਂਗਾ।

 
 
 
 
 
 
 
 
 
 
 
 
 
 
 

A post shared by Will Smith (@willsmith)

ਇਹ ਸੀਰੀਅਸ ਵੀ ਹੋ ਸਕਦਾ ਹੈ ਤੇ ਮਜ਼ੇਦਾਰ ਵੀ ਪਰ ਅਜੇ ਮੈਂ ਇਥੇ ਕੁਝ ਚੁਟਕੁਲੇ ਸੁਣਨ ਲਈ ਆਇਆ ਹਾਂ। ਕ੍ਰਿਸ ਰੌਕ ਦੇ ਇਸ ਬਿਆਨ ਤੋਂ ਸਾਫ ਹੈ ਕਿ ਉਹ ਉਸ ਘਟਨਾ ਨੂੰ ਭੁੱਲ ਨਹੀਂ ਪਾਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News