ਰਜੀਆ ਸੁਲਤਾਨ ਦੇ ਨਵੇਂ ਟਰੈਕ ‘ਚੋਰੀ ਯਾਰੀ’ ਨੂੰ ਰਿਲੀਜ਼ ਹੁੰਦਿਆਂ ਹੀ ਮਿਲਿਆ ਭਰਵਾਂ ਹੁੰਗਾਰਾ (ਵੀਡੀਓ)
Sunday, Aug 13, 2023 - 10:18 AM (IST)
ਜਲੰਧਰ (ਸੋਮ)– ਬਹੁਤ ਹੀ ਸੁਰੀਲੀ ਤੇ ਉੱਚੇ ਸੁਰ ਵਾਲੀ ਗਾਇਕਾ ਰਜੀਆ ਸੁਲਤਾਨ ਦਾ ਨਵਾਂ ਟਰੈਕ ‘ਚੋਰੀ ਯਾਰੀ’ ਦੁਨੀਆ ਭਰ ’ਚ ਸੰਗੀਤ ਕੰਪਨੀ ਹਿੱਟਮੈਨ ਰਿਕਾਰਡਜ਼ ਵਲੋਂ ਰਿਲੀਜ਼ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਕੀ ‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ
ਪ੍ਰੋਡਿਊਸਰ ਵਿੱਕੀ ਨਾਗਰਾ ਨੇ ਦੱਸਿਆ ਕਿ ਗੀਤ ਦੇ ਬੋਲ ਦਰਸ਼ਨ ਦੰਦੀਵਾਲ ਬਾਦਲ ਨੇ ਲਿਖੇ ਹਨ, ਜਿਨ੍ਹਾਂ ਨੂੰ ਸੰਗੀਤਕ ਧੁੰਨਾਂ ’ਚ ਨੌਜਵਾਨ ਸੰਗੀਤਕਾਰ ਹਰਜ ਨਾਗਰਾ ਨੇ ਪਰੋਇਆ ਹੈ। ਗੀਤ ਦਾ ਫ਼ਿਲਮਾਂਕਣ ਵੀਡੀਓ ਡਾਇਰੈਕਟਰ ਵਿੰਕਲ ਚੌਹਾਨ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਕੀਤਾ ਹੈ।
ਵਿੱਕੀ ਨਾਗਰਾ ਨੇ ਦੱਸਿਆ ਕਿ ਗੀਤ ’ਚ ਜ਼ਿੰਦਗੀ ਦੀ ਅਸਲ ਸੱਚਾਈ ਪੇਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਹਰ ਪਲੇਟਫਾਰਮ ’ਤੇ ਮੁਹੱਈਆ ਹੈ ਤੇ ਯੂਟਿਊਬ ’ਤੇ ਦੁਨੀਆ ਭਰ ’ਚੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।