ਸੁਪਰਸਟਾਰ ਚਿਰੰਜੀਵੀ 'ਕੋਰੋਨਾ' ਪਾਜ਼ੇਟਿਵ, ਕੁਝ ਸਮਾਂ ਪਹਿਲਾਂ ਹੀ ਕੀਤੀ ਸੀ ਤੇਲੰਗਾਨਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ
Tuesday, Nov 10, 2020 - 12:52 PM (IST)
ਹੈਦਰਾਬਾਦ (ਭਾਸ਼ਾ) - ਤੇਲਗੂ ਫ਼ਿਲਮ ਅਦਾਕਾਰ ਅਤੇ ਸਾਬਕਾ ਕੇਂਦਰੀ ਮੰਤਰੀ ਕੇ. ਚਿਰੰਜੀਵੀ ਕੋਵਿਡ-19 ਵਾਇਰਸ ਨਾਲ ਇਨਫਕੈਟਿਡ ਹੋ ਗਏ ਹਨ। ਸੋਮਵਾਰ ਨੂੰ ਉਨ੍ਹਾਂ ਨੇ ਟਵੀਟ ਕੀਤਾ ਕਿ 'ਆਚਾਰਿਆ' ਫ਼ਿਲਮ ਦੀ ਸ਼ੂਟਿੰਗ ਬਹਾਲ ਕਰਨ ਤੋਂ ਪਹਿਲਾਂ ਮੈਂ ਨਿਯਮ ਮੁਤਾਬਕ ਕੋਵਿਡ ਦੀ ਜਾਂਚ ਕਰਵਾਈ ਅਤੇ ਬਦਕਿਸਮਤੀ ਨਾਲ ਮੈਂ ਇਨਫਕੈਟਿਡ ਪਾਇਆ ਗਿਆ। ਮੇਰੇ ਵਿਚ ਉਂਝ ਇਸ ਬੀਮਾਰੀ ਦੇ ਲੱਛਣ ਨਹੀਂ ਹਨ ਪਰ ਮੈਂ ਘਰ 'ਚ ਹੀ ਆਪਣੇ-ਆਪ ਨੂੰ ਕੁਆਰੰਟਾਈਨ ਕਰਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਹੋਣ 'ਤੇ ਮੈਂ ਆਪਣੇ ਬਾਰੇ ਦੱਸਣਗੇ।
ਦੱਸ ਦਈਏ ਕਿ ਹਾਲ ਹੀ 'ਚ ਚਿਰੰਜੀਵੀ ਅਤੇ ਨਾਗਰਜੁਨ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਸਨ। ਚਿਰੰਜੀਵੀ ਆਉਣ ਵਾਲੀ ਫ਼ਿਲਮ 'ਆਚਾਰੀਆ' ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਇਸ ਤੋਂ ਇਲਾਵਾ ਉਹ 'ਚੀਰੂ 152' 'ਚ ਵੀ ਕੰਮ ਕਰਦੇ ਨਜ਼ਰ ਆਉਣਗੇ।
1992 'ਚ ਆਈ ਫ਼ਿਲਮ 'ਘਰਾਨਾ ਮੋਗੂਡੂ' ਨਾਲ ਉਹ ਭਾਰਤ 'ਚ ਸਭ ਤੋਂ ਮਹਿੰਗੇ ਅਭਿਨੇਤਾ ਬਣੇ। ਇਕ ਵਾਰ ਉਨ੍ਹਾਂ ਨੇ ਇਸ ਮਾਮਲੇ 'ਚ ਅਮਿਤਾਭ ਬੱਚਨ ਨੂੰ ਵੀ ਪਿੱਛੇ ਛੱਡ ਦਿੱਤਾ। ਚਿਰੰਜੀਵੀ ਨੂੰ ਸੱਤ ਵਾਰ ਸਾਊਥ ਇੰਡੀਅਨ ਫ਼ਿਲਮ ਫੇਅਰ ਐਵਾਰਡ ਅਤੇ ਚਾਰ ਵਾਰ ਨੰਦੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਚਿਰੰਜੀਵੀ ਬਹੁਤ ਹੀ ਆਲੀਸ਼ਾਨ ਜੀਵਨ ਸ਼ੈਲੀ ਜਿਉਂਦਾ ਹੈ। ਉਨ੍ਹਾਂ ਦਾ ਬੇਟਾ ਰਾਮ ਚਰਨ ਵੀ ਇਕ ਮਸ਼ਹੂਰ ਅਦਾਕਾਰ ਹੈ।