ਅਮਿਤਾਭ ਦਾ ਕਿਰਦਾਰ ਨਿਭਾਉਣ ਵਾਲਾ ਇਹ ਬੱਚਾ ਅੱਜ ਹੈ ਕਰੋੜਪਤੀ, ਜਾਣੋ ਕਿਵੇਂ ਬਣਿਆ ਆਪਣੀ ਸਲਤਨਤ ਦਾ ਮਾਲਕ
Friday, Oct 09, 2020 - 10:30 AM (IST)

ਮੁੰਬਈ (ਬਿਊਰੋ) - 70-80 ਦੇ ਦਹਾਕੇ ਵਿਚ ਅਮਿਤਾਭ ਬੱਚਨ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। ਕੁਝ ਫ਼ਿਲਮਾਂ ਦੀ ਕਹਾਣੀ ਉਨ੍ਹਾਂ ਦੇ ਬਚਪਨ ਤੋਂ ਹੀ ਸ਼ੁਰੂ ਹੁੰਦੀ ਸੀ। ਅਜਿਹੇ ਵਿਚ ਇਕ ਚਾਈਲਡ ਆਰਟਿਸਟ ਨੇ ਕਈ ਫ਼ਿਲਮਾਂ ਵਿਚ ਅਮਿਤਾਬ ਬੱਚਨ ਦਾ ਕਿਰਦਾਰ ਨਿਭਾਇਆ। ਇਹ ਚਾਈਲਡ ਆਰਟਿਸਟ ਅੱਜ 300 ਕਰੋੜ ਦੀ ਜ਼ਾਇਦਾਦ ਦਾ ਮਾਲਕ ਹੈ। ਇਸ ਚਾਈਲਡ ਆਰਟਿਸਟ ਦਾ ਨਾਂ ਰਵੀ ਵਲੇਚਾ ਹੈ। ਰਵੀ ਨੇ 'ਕੁਲੀ', 'ਅਮਰ ਅਕਬਰ ਐਂਥਨੀ' ਫ਼ਿਲਮ ਵਿਚ ਕੰਮ ਕਰਕੇ ਖ਼ੂਬ ਸੁਰਖੀਆਂ ਬਟੋਰੀਆ ਸਨ। ਲਗਭਗ 300 ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕਰਨ ਵਾਲੇ ਰਵੀ ਨੂੰ ਦੇਖਦੇ ਹੀ ਲੋਕ ਖ਼ੁਦ ਨੂੰ ਉਸ ਦੇ ਕਿਰਦਾਰ ਵਿਚ ਦੇਖਣ ਲੱਗ ਜਾਂਦੇ ਸਨ।
ਬਾਲੀਵੁੱਡ ਇੰਡਸਟਰੀ ਵਿਚ ਇੰਨਾਂ ਕੰਮ ਕਰਨ ਦੇ ਬਾਵਜੂਦ ਰਵੀ ਨੇ ਵੱਡੇ ਹੋ ਕੇ ਫ਼ਿਲਮਾਂ ਵੱਲ ਰੁਖ ਨਹੀਂ ਕੀਤਾ ਸਗੋਂ ਐਮ. ਬੀ. ਏ. ਦੀ ਪੜ੍ਹਾਈ ਕਰਕੇ ਹਾਸਪਿਟੇਲੈਟੀ (ਹੋਟਲ) ਇੰਡਸਟਰੀ ਵਿਚ ਆਪਣਾ ਕਾਰੋਬਾਰ ਵਧਾਇਆ। ਰਵੀ ਨੇ ਆਪਣੇ ਇਸ ਕਾਰੋਬਾਰ ਦੇ ਦਮ 'ਤੇ 300 ਕਰੋੜ ਦੀ ਜ਼ਾਇਦਾਦ ਬਣਾਈ ਹੈ। ਰਵੀ ਇਕ ਮੰਨਿਆ ਪ੍ਰਮੰਨਿਆ ਕਾਰੋਬਾਰੀ ਹੈ।
ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਰਵੀ 'ਦੇਸ਼ ਪ੍ਰੇਮੀ', 'ਸ਼ਕਤੀ', 'ਸ਼ੋਅਲੇ', 'ਤੂਫ਼ਾਨ', 'ਕਰਜ਼' ਵਰਗੀਆਂ ਫ਼ਿਲਮਾਂ ਦਾ ਹਿੱਸਾ ਰਹਿ ਚੁੱਕਿਆ ਹੈ। ਬਚਪਨ ਵਿਚ ਕਿਊਟ ਦਿਖਾਈ ਦੇਣ ਵਾਲਾ ਇਹ ਬੱਚਾ ਬਿਲਕੁਲ ਬਦਲ ਚੁੱਕਿਆ ਹੈ। ਹੁਣ ਰਵੀ ਮੋਟਾ ਦਿਖਾਈ ਦਿੰਦਾ ਹੈ।