ਨੁਸਰਤ ਭਰੂਚਾ ਦੀ ਹਾਰਰ ਫ਼ਿਲਮ ‘ਛੋਰੀ’ ਦਾ ਟਰੇਲਰ ਰਿਲੀਜ਼ (ਵੀਡੀਓ)

Wednesday, Nov 10, 2021 - 10:59 AM (IST)

ਨੁਸਰਤ ਭਰੂਚਾ ਦੀ ਹਾਰਰ ਫ਼ਿਲਮ ‘ਛੋਰੀ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਨੁਸਰਤ ਭਰੂਚਾ ਸਟਾਰਰ ਐਮਾਜ਼ੋਨ ਆਰੀਜਨਲ ਦੀ ਫ਼ਿਲਮ ‘ਛੋਰੀ’ ਇਕ ਸੁੰਨਸਾਨ ਪਿੰਡ ’ਚ ਵਾਪਰ ਰਹੀਆਂ ਘਟਨਾਵਾਂ ਨਾਲ ਜੁਡ਼ੀ ਉਨ੍ਹਾਂ ਦੇ ਤਜਰਬੇ ਦੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ।

ਵਿਸ਼ਾਲ ਫੁਰਿਆ ਵਲੋਂ ਨਿਰਦੇਸ਼ਿਤ ਤੇ ਟੀ-ਸੀਰੀਜ਼, ਕਰਿਪਟ ਟੀ. ਵੀ. ਤੇ ਅਬੁਦੰਤੀਆ ਐਂਟਰਟੇਨਮੈਂਟ ਵਲੋਂ ਨਿਰਮਿਤ ‘ਛੋਰੀ’ 26 ਨਵੰਬਰ ਨੂੰ ਦੁਨੀਆ ਭਰ ਦੇ 240 ਦੇਸ਼ਾਂ ਤੇ ਖੇਤਰਾਂ ’ਚ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਕਰਨ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਜ਼ਮਾਨਤ ਤੋਂ ਬਾਅਦ ਪਹਿਲੀ ਵਾਰ ਜਨਤਕ ਦਿਸੇ ਰਾਜ ਕੁੰਦਰਾ, ਪਤਨੀ ਸ਼ਿਲਪਾ ਨਾਲ ਪਹੁੰਚੇ ਮਾਤਾ ਚਾਮੁੰਡਾ ਦੇਵੀ ਦੇ ਮੰਦਰ

ਵਿਸ਼ਾਲ ਫੁਰਿਆ ਵਲੋਂ ਨਿਰਦੇਸ਼ਿਤ ਤੇ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਕਰਮ ਮਲਹੋਤਰਾ, ਜੈਕ ਡੇਵਿਸ ਤੇ ਸ਼ਿਖਾ ਸ਼ਰਮਾ ਵਲੋਂ ਨਿਰਮਿਤ ‘ਛੋਰੀ’ ਮਰਾਠੀ ਫ਼ਿਲਮ ‘ਲਪਾਛਪੀ’ ਦੀ ਰੀਮੇਕ ਹੈ ਤੇ ਇਸ ’ਚ ਨੁਸਰਤ ਭਰੂਚਾ ਦੀ ਮੁੱਖ ਭੂਮਿਕਾ ਦੇ ਨਾਲ-ਨਾਲ ਮੀਤਾ ਵਸ਼ਿਸ਼ਠ, ਰਾਜੇਸ਼ ਜਾਇਸ, ਸੌਰਭ ਗੋਇਲ ਤੇ ਯਾਨਿਆ ਭਾਰਦਵਾਜ ਅਹਿਮ ਕਿਰਦਾਰ ਨਿਭਾਅ ਰਹੇ ਹਨ।

ਦੱਸ ਦੇਈਏ ਕਿ ਟਰੇਲਰ ਨੂੰ ਖ਼ਬਰ ਲਿਖੇ ਜਾਣ ਤਕ 8 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਸੀ। ਟਰੇਲਰ ’ਤੇ ਹੁਣ ਤਕ 1500 ਤੋਂ ਵੱਧ ਕੁਮੈਂਟ ਆ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News