ਭਾਰ ਘੱਟ ਕਰਨ ਲਈ 21 ਸਾਲਾ ਅਦਾਕਾਰਾ ਨੇ ਕਰਵਾਈ ਸਰਜਰੀ, ਹੋਈ ਮੌਤ

05/17/2022 4:15:48 PM

ਮੁੰਬਈ (ਬਿਊਰੋ)– ਕੰਨੜ ਸਿਨੇਮਾ ਤੋਂ ਇਕ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ। 21 ਸਾਲਾ ਕੰਨੜ ਟੀ. ਵੀ. ਅਦਾਕਾਰਾ ਚੇਤਨਾ ਰਾਜ ਦਾ ਦਿਹਾਂਤ ਹੋ ਗਿਆ ਹੈ। ਚੇਤਨਾ ਨੇ ਬੈਂਗਲੁਰੂ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਆਖਰੀ ਸਾਹ ਲਿਆ। ਰਿਪੋਰਟ ਦੀ ਮੰਨੀਏ ਤਾਂ ਚੇਤਨਾ ਨੇ ਬੀਤੇ ਦਿਨੀਂ ਭਾਰ ਘੱਟ ਕਰਵਾਉਣ ਲਈ ਪਲਾਸਟਿਕ ਸਰਜਰੀ ਕਰਵਾਈ ਸੀ। ਸਰਜਰੀ ’ਚ ਹੋਈ ਗਲਤੀ ਕਾਰਨ ਦੂਜੇ ਦਿਨ ਫੇਫੜਿਆਂ ’ਚ ਪ੍ਰੇਸ਼ਾਨੀ ਹੋਣ ਲੱਗੀ ਤੇ ਉਸ ਦਾ ਦਿਹਾਂਤ ਹੋ ਗਿਆ।

ਰਿਪੋਰਟ ਮੁਤਾਬਕ ਚੇਤਨਾ ਨੇ ਆਪਣੀ ਸਰਜਰੀ ਬਾਰੇ ਆਪਣੇ ਮਾਤਾ-ਪਿਤਾ ਨੂੰ ਨਹੀਂ ਦੱਸਿਆ ਸੀ ਤੇ ਉਹ ਇਕੱਲੀ ਹੀ ਆਪਣੇ ਦੋਸਤਾਂ ਨਾਲ ਸਰਜਰੀ ਕਰਵਾਉਣ ਲਈ ਹਸਪਤਾਲ ’ਚ ਦਾਖ਼ਲ ਹੋ ਗਈ ਸੀ ਪਰ ਸਰਜਰੀ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਸਰਜਰੀ ਤੋਂ ਬਾਅਦ ਅਦਾਕਾਰਾ ਦੇ ਸਰੀਰ ’ਚ ਕੁਝ ਮੁਸ਼ਕਿਲ ਹੋਣ ਲੱਗੀ ਤੇ ਅਦਾਕਾਰਾ ਦੇ ਫੇਫੜਿਆਂ ’ਚ ਤਰਲ ਜਮ੍ਹਾ ਹੋਣ ਲੱਗਾ ਸੀ, ਜਿਸ ਤੋਂ ਬਾਅਦ ਚੇਤਨਾ ਦੀ ਮੌਤ ਹੋ ਗਈ। ਅਦਾਕਾਰਾ ਦੇ ਮਾਤਾ-ਪਿਤਾ ਨੇ ਡਾਕਟਰਾਂ ’ਤੇ ਲਾਪਰਵਾਹੀ ਕਰਨ ਦਾ ਦੋਸ਼ ਲਗਾਇਆ ਹੈ ਤੇ ਹਸਪਤਾਲ ਦੇ ਪ੍ਰਸ਼ਾਸਨ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਸੌਂਕਣ ਸੌਂਕਣੇ’ ਫ਼ਿਲਮ ਨੇ ਬਣਾਇਆ ਕਮਾਈ ਦਾ ਰਿਕਾਰਡ, 3 ਦਿਨਾਂ ’ਚ ਕਮਾਏ ਇੰਨੇ ਕਰੋੜ

ਚੇਤਨਾ ਦੀ ਮੌਤ ’ਤੇ ਉਸ ਦੇ ਅੰਕਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਅਦਾਕਾਰਾ ਦੇ ਅੰਕਲ ਨੇ ਕਿਹਾ, ‘‘ਉਹ ਮੇਰੇ ਛੋਟੇ ਭਰਾ ਦੀ ਧੀ ਸੀ। ਉਹ ਕੰਨੜ ਟੀ. ਵੀ. ਸੀਰੀਅਲਜ਼ ’ਚ ਕੰਮ ਕਰਦੀ ਸੀ। ਕਿਸੇ ਨੇ ਉਸ ਨੂੰ ਕਿਹਾ ਕਿ ਉਹ ਮੋਟੀ ਦਿਖ ਰਹੀ ਹੈ ਤੇ ਉਸ ਨੂੰ ਭਾਰ ਘੱਟ ਕਰਨਾ ਚਾਹੀਦਾ ਹੈ। ਅਜਿਹੇ ’ਚ ਉਹ ਆਪਣਾ ਵਧਿਆ ਫੈਟ ਘੱਟ ਕਰਵਾਉਣ ਲਈ ਸ਼ੈੱਟੀ ਹਸਪਤਾਲ ਚਲੀ ਗਈ।’’

ਉਨ੍ਹਾਂ ਅੱਗੇ ਕਿਹਾ, ‘‘ਹਸਪਤਾਲ ’ਚ ਆਈ. ਸੀ. ਯੂ. ਨਹੀਂ ਸੀ ਤੇ ਸਰਜਰੀ ਹੋ ਗਈ ਸੀ। ਸਰਜਰੀ ਤੋਂ ਬਾਅਦ ਉਸ ਦੇ ਫੇਫੜਿਆਂ ’ਚ ਪਾਣੀ ਜਮ੍ਹਾ ਹੋਣ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਚੇਤਨਾ ਨੂੰ ਨਜ਼ਦੀਕੀ ਹਸਪਤਾਲ ’ਚ ਸ਼ਿਫਟ ਕਰਨ ਲਈ ਭੇਜ ਦਿੱਤਾ ਪਰ ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਨੇ ਚੇਤਨਾ ਨੂੰ ਮ੍ਰਿਤਕ ਐਲਾਨ ਦਿੱਤਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News