ਪਤੀ-ਪਤਨੀ ਦੇ ਰਿਸ਼ਤੇ ਦੀ ਗਵਾਹੀ ਦਿੰਦੀ ਤਸਵੀਰ, ਫ਼ਿਰ ਤੋਂ ਇਕ-ਦੂਜੇ ਦੇ ਨੇੜੇ ਆਏ ਚਾਰੂ-ਰਾਜੀਵ

Tuesday, Aug 09, 2022 - 01:37 PM (IST)

ਪਤੀ-ਪਤਨੀ ਦੇ ਰਿਸ਼ਤੇ ਦੀ ਗਵਾਹੀ ਦਿੰਦੀ ਤਸਵੀਰ, ਫ਼ਿਰ ਤੋਂ ਇਕ-ਦੂਜੇ ਦੇ ਨੇੜੇ ਆਏ ਚਾਰੂ-ਰਾਜੀਵ

ਬਾਲੀਵੁੱਡ ਡੈਸਕ- ਵਿਆਹੁਤਾ ਰਿਸ਼ਤੇ ਨੂੰ ਕਾਇਮ ਰੱਖਣਾ ਇੰਨਾ ਆਸਾਨ ਨਹੀਂ ਹੈ। ਇਸ ਰਿਸ਼ਤੇ ’ਚ ਕਈ ਉਤਰਾਅ-ਚੜ੍ਹਾਅ ਆਉਂਦੇ ਹਨ। ਇਸ ਸਮੇਂ ਚਾਰੂ ਅਸੋਪਾ ਆਪਣੇ ਵਿਗੜਦੇ ਰਿਸ਼ਤੇ ਕਾਰਨ ਸੁਰਖੀਆਂ ’ਚ ਬਣੀ ਹੋਈ ਹੈ। ਪਿਛਲੇ ਮਹੀਨੇ ਚਾਰੂ ਰਾਜੀਵ ਨਾਲ ਤਲਾਕ ਲੈਣ ਦੀ ਗੱਲ ਕਰ ਰਹੀ ਸੀ, ਜਦ ਕਿ ਇਸ ਸਭ ਦੇ ਵਿਚਕਾਰ ਹਰ ਰੋਜ਼ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ।

PunjabKesari

ਹਾਲ ਹੀ ’ਚ ਰਾਜੀਵ ਨੇ ਚਾਰੂ ਨਾਲ ‘ਹੈਪੀ ਤਸਵੀਰ’ ਸਾਂਝੀ ਕੀਤੀ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਕੁਝ ਕਹਿ ਰਹੇ ਹਨ ਕਿ ਉਨ੍ਹਾਂ ਦਾ ਇਹ ਡਰਾਮਾ ਕਦੇ ਖ਼ਤਮ ਨਹੀਂ ਹੋਵੇਗੀ, ਜਦਕਿ ਕੁਝ ਕਹਿ ਰਹੇ ਹਨ ਕਿ ਉਨ੍ਹਾਂ ਨੇ ਵਿਆਹ ਦਾ ਮਜ਼ਾਕ ਉਡਾਇਆ ਹੈ। ਰਾਜੀਵ ਦਾ ਇਹ ਜਵਾਬ ਉਦੋਂ ਆਇਆ ਹੈ ਜਦੋਂ ਚਾਰੂ ਨੇ ਇੰਸਟਾ ਬਾਇਓ ’ਚ ਚਾਰੂ ਅਸੋਪਾ ਸੇਨ ਨੂੰ ‘ਸੇਨ’ ਸਰਨੇਮ ਲਿਖਿਆ ਹੈ।ਹੁਣ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਚਾਰੂ ਨੇ ਸਫ਼ਾਈ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਤਾਪਸੀ ਪੰਨੂ ਦੀ ਫ਼ੋਟੋਗ੍ਰਾਫ਼ਰ ਨਾਲ ਹੋਈ ਬਹਿਸ, ਹੱਥ ਜੋੜ ਕੇ ਕਿਹਾ- ‘ਐਕਟਰ ਹਮੇਸ਼ਾ ਗਲਤ ਹੁੰਦੇ ਹਨ’

ਚਾਰੂ ਨੇ ਕਿਹਾ ਕਿ ‘ਮੈਂ ‘ਸੇਨ’ ਨੂੰ ਕਦੇ ਨਹੀਂ ਹਟਾਇਆ ਸੀ , ਇਸ ਲਈ ਮੇਰੇ ਵੱਲੋਂ ਇਸ ਨੂੰ ਦੁਬਾਰਾ ਜੋੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਇੰਨਾ ਸਭ ਕੁਝ ਹੋ ਗਿਆ ਹੈ, ਇਸ ਲਈ ਸਰਨੇਮ ਜੋੜਨਾ ਜਾ ਨਹੀਂ ਜੋੜਨਾ ਕਿਸੇ ਦੇ ਦਿਮਾਗ ’ਚ ਨਹੀਂ ਆਉਂਦਾ।’

PunjabKesari

ਦੂਜੇ ਪਾਸੇ ਜੇਕਰ ਰਾਜੀਵ ਦੁਆਰਾ ਸਾਂਝੀ ਕੀਤੀ ਤਸਵੀਰ ਦੀ ਗੱਲ ਕਰੀਏ ਤਾਂ ਇਸ ’ਚ ਜੋੜਾ ਇਕੱਠੇ ਨਜ਼ਰ ਆ ਰਿਹਾ ਹੈ। ਇਸ ’ਤੇ ਰਾਜੀਵ ਨੇ ਇਕ ਕੈਪਸ਼ਨ ਵੀ ਲਿਖੀ ਹੈ, ਜਿਸ ’ਚ ਲਿਖਿਆ ਹੈ ਕਿ ‘ਮੇਰੀ ਨਵੀਂ ਪੋਸਟ ਲਈ, ਤਸਵੀਰ ਇਹ ਸਭ ਕਹਿੰਦੀ ਹੈ।’

PunjabKesari

ਇਹ ਵੀ ਪੜ੍ਹੋ : ਕਰੀਨਾ ਰਵਾਇਤੀ ਲੁੱਕ ’ਚ ਆਈ ਨਜ਼ਰ, ਦੁਪੱਟਾ ਲਹਿਰਾਉਂਦੇ ਕਰਵਾਇਆ ਸ਼ਾਨਦਾਰ ਫ਼ੋਟੋਸ਼ੂਟ

ਦੱਸ ਦਈਏ ਕਿ ਰਾਜੀਵ ਸੇਨ ਅਤੇ ਚਾਰੂ ਅਸੋਪਾ ਦੇ ਵਿਆਹ ਨੂੰ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਦੋਨਾਂ ਦੇ ਰਿਸ਼ਤੇ ’ਚ ਦਰਾੜ ਆ ਗਈ ਸੀ ਕਿ ਉਹ ਅਲੱਗ ਰਹਿਣ ਲੱਗ ਪਏ ਸਨ। ਹਾਲਾਂਕਿ ਬਾਅਦ ’ਚ ਚਾਰੂ ਅਸੋਪਾ ਅਤੇ ਰਾਜੀਵ ਸੇਨ ਦੁਬਾਰਾ ਇਕੱਠੇ ਹੋ ਗਏ ਹਨ।


 


author

Shivani Bassan

Content Editor

Related News