ਮਹਾਰਾਸ਼ਟਰ ਦੇ ਉੱਪ-ਮੁੱਖ ਮੰਤਰੀ ਫੜਨਵੀਸ ਨੇ ਕੀਤੀ ‘ਆਦਿਪੁਰਸ਼’ ਦੀ ਸਫ਼ਲਤਾ ਦੀ ਕਾਮਨਾ

Friday, Jun 16, 2023 - 03:52 PM (IST)

ਮਹਾਰਾਸ਼ਟਰ ਦੇ ਉੱਪ-ਮੁੱਖ ਮੰਤਰੀ ਫੜਨਵੀਸ ਨੇ ਕੀਤੀ ‘ਆਦਿਪੁਰਸ਼’ ਦੀ ਸਫ਼ਲਤਾ ਦੀ ਕਾਮਨਾ

ਮੁੰਬਈ (ਬਿਊਰੋ) - ਭੂਸ਼ਣ ਕੁਮਾਰ ਦੁਆਰਾ ਨਿਰਮਿਤ ਤੇ ਓਮ ਰਾਉਤ ਦੁਆਰਾ ਨਿਰਦੇਸ਼ਿਤ ‘ਆਦਿਪੁਰਸ਼’ ਰਿਲੀਜ਼ ਦੇ ਨੇੜੇ ਹੈ ਤੇ ਲੋਕ ਇਸ ’ਤੇ ਆਪਣਾ ਪਿਆਰ ਦਿਖਾ ਰਹੇ ਹਨ। ਹਾਲ ਹੀ ’ਚ ‘ਆਦਿਪੁਰਸ਼’ ਦੇ ਲੇਖਕ-ਗੀਤਕਾਰ ਮਨੋਜ ਮੁੰਤਸ਼ਿਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਫਿਲਮ ਦੀ ਝਲਕ ਦਿਖਾਈ, ਜਿਸ ਨੂੰ ਦੇਖ ਕੇ ਉਹ ਪ੍ਰਭਾਵਿਤ ਹੋਏ ਤੇ ਟੀਮ ਦੀ ਵੱਡੀ ਸਫਲਤਾ ਦੀ ਕਾਮਨਾ ਕੀਤੀ। 

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ

ਦਵਿੰਦਰ ਫੜਨਵੀਸ ਨੂੰ ਯਕੀਨੀ ਤੌਰ ’ਤੇ ਫਿਲਮ ਦਾ ਪੈਮਾਨਾ ਤੇ ਦ੍ਰਿਸ਼ਟੀਕੋਣ ਕਾਫੀ ਪਸੰਦ ਆਇਆ। ਓਮ ਰਾਉਤ ਇਸ ਫਿਲਮ ਨੂੰ ਹਰ ਭਾਰਤੀ ਦੀ ਫਿਲਮ ਬਣਾਉਣ ਲਈ ਪ੍ਰਭਾਸ ਤੇ ਕ੍ਰਿਤੀ ਸੈਨਨ ਨੂੰ ਇਕੱਠੇ ਲਿਆਉਂਦੇ ਹਨ। 

ਇਹ ਖ਼ਬਰ ਵੀ ਪੜ੍ਹੋ : ਪੁੱਤ ਕਰਨ ਨਾਲੋਂ ਪਿਓ ਸੰਨੀ ਦਿਓਲ ਦੇ ਹੱਥਾਂ 'ਤੇ ਲੱਗੀ ਮਹਿੰਦੀ ਨੇ ਅਕਰਸ਼ਿਤ ਕੀਤੇ ਲੋਕ, ਵੇਖੋ ਖ਼ੂਬਸੂਰਤ ਤਸਵੀਰਾਂ

ਓਮ ਰਾਉਤ ਦੁਆਰਾ ਨਿਰਦੇਸ਼ਿਤ ਤੇ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੁਆਰਾ ਨਿਰਮਿਤ, ਓਮ ਰਾਉਤ, ਪ੍ਰਸਾਦ ਸੁਤਾਰ ਤੇ ਯੂਵੀ ਕ੍ਰਿਏਸ਼ਨਜ਼ ਦੇ ਰੈਟ੍ਰੋਫਾਈਲਜ਼, ਪ੍ਰਮੋਦ ਤੇ ਵਾਮਸੀ ਦੇ ਰਾਜੇਸ਼ ਨਾਇਰ ਦੁਆਰਾ ਨਿਰਮਿਤ ਹੈ। ਇਹ ਫਿਲਮ 16 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News