ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਚਾਰਜਸ਼ੀਟ ’ਤੇ ਕੋਰਟ ਨੇ ਐੱਨ. ਸੀ. ਬੀ. ਦੀ ਪਿੱਠ ਥਾਪੜੀ

Tuesday, Apr 20, 2021 - 12:56 PM (IST)

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਚਾਰਜਸ਼ੀਟ ’ਤੇ ਕੋਰਟ ਨੇ ਐੱਨ. ਸੀ. ਬੀ. ਦੀ ਪਿੱਠ ਥਾਪੜੀ

ਨੈਸ਼ਨਲ ਡੈਸਕ- ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਮੁੰਬਈ ਨੇ ਐੱਨ. ਡੀ. ਪੀ. ਐੱਸ. ਕੋਰਟ ’ਚ 11,700 ਸਫਿਆਂ ਦੀ ਆਪਣੀ ਪਹਿਲੀ ਚਾਰਜਸ਼ੀਟ ’ਚ ਰੀਆ ਚੱਕਰਵਰਤੀ ਅਤੇ ਉਨ੍ਹਾਂ ਦੇ ਭਰਾ ਸ਼ੌਵਿਕ ਸਮੇਤ ਕੁਲ 33 ਲੋਕਾਂ ਨੂੰ ਦੋਸ਼ੀ ਬਣਾਇਆ ਹੈ। ਚਾਰਜਸ਼ੀਟ ’ਤੇ ਕੋਰਟ ਨੇ ਐੱਨ. ਸੀ. ਬੀ. ਦੀ ਪਿੱਠ ਥਾਪੜੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇਕ ਸਾਲ ਬੀਤਣ ਵਾਲਾ ਹੈ। ਮਾਮਲੇ ’ਚ ਕਈ ਪਹਿਲੂਆਂ ਦੀ ਛਾਣਬੀਨ ਕੀਤੀ ਗਈ ਹੈ ਜਿਸਦੀ ਕੋਰਟ ਨੇ ਐੱਨ. ਸੀ. ਬੀ. ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੀਤੀ ਹੈ। ਸ਼ਿਕਾਇਤ ਅਤੇ ਚਾਰਜਸ਼ੀਟ ਨੂੰ ਲੈ ਕੇ ਕੋਰਟ ਨੇ ਕਿਹਾ ਕਿ ਸ਼ਿਕਾਇਤਕਰਤਾ ਦਾ ਪੂਰਾ ਕੇਸ ਦਸਤਾਵੇਜ਼ਾਂ ’ਤੇ ਨਿਰਭਰ ਕਰਦਾ ਹੈ। ਇਸ ਵਿਚ ਕੰਪਨੀਆਂ ਦੇ ਕਈ ਤਰ੍ਹਾਂ ਦੇ ਕਾਲ ਡਿਟੇਲ ਅਤੇ ਰਿਕਾਰਡ ਸ਼ਾਮਲ ਹੁੰਦੇ ਹਨ।
ਰੀਆ ਦੇ ਖਿਲਾਫ ਐੱਫ. ਆਈ. ਆਰ.
ਜਾਂਚ ਸ਼ੁਰੂ ਹੋਣ ਦੇ 40 ਦਿਨਾਂ ਬਾਅਦ, 29 ਜੁਲਾਈ ਨੂੰ ਸ਼ੁਸ਼ਾਂਤ ਦੇ ਪਰਿਵਾਰ ਦੇ ਮੈਂਬਰਾਂ ਨੇ ਬਿਹਾਰ ਵਿਚ ਇਕ ਸ਼ਿਕਾਇਤ ਦਰਜ ਕਰਵਾਈ। ਇਸ ਵਿਚ ਉਨ੍ਹਾਂ ਨੇ ਸ਼ੁਸ਼ਾਂਤ ਦੀ ਗਰਲਫ੍ਰੈਂਡ ਰੀਆ ਚੱਕਰਵਰਤੀ ’ਤੇ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਦੋਸ਼ ਲਗਾਇਆ। ਪਟਨਾ ਸਿਟੀ ਦੇ ਪੁਲਸ ਸੁਪਰਡੈਂਟ ਵਿਨੈ ਤਿਵਾੜੀ ਨੇ ਕਿਹਾ ਸੀ ਕਿ ਇਕ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਨੇਪੋਟਿਜਮ ਨੂੰ ਵੀ ਮੰਨਿਆ ਜਾ ਰਿਹਾ ਸੀ ਮੌਤ ਦਾ ਕਾਰਨ
ਕੁਝ ਲੋਕਾਂ ਨੇ ਇਸ ’ਤੇ ਚਰਚਾ ਸ਼ੁਰੂ ਕੀਤੀ ਕਿ ਕੀ ਸੁਸ਼ਾਂਤ ਦੀ ਮੌਤ ਦਾ ਕਾਰਨ ਫਿਲਮ ਇੰਡਸਟਰੀ ’ਚ ਵਿਵਾਦਪੂਰਨ ਭਰਾ-ਭਤੀਜਾਵਾਦ ਹੈ। ਇਸ ਵਿਚ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਬਾਲੀਵੁੱਡ ਦੇ ਵੱਡੇ ਨਿਰਮਾਤਾ-ਨਿਰਦੇਸ਼ਕ ਆਪਣੇ ਰਿਸ਼ਤੇਦਾਰਾਂ ਨੂੰ ਵੀ ਮੌਕਾ ਦਿੰਦੇ ਹੈ ਅਤੇ ਕਿਹਾ ਗਿਆ ਕਿ ਇਸ ਕਾਰਨ ਸੁਸ਼ਾਂਤ ਦੇ ਹੱਥ ਤੋਂ ਕਈ ਵੱਡੇ ਮੌਕੇ ਚਲੇ ਗਏ ਅਤੇ ਉਹ ਇਸ ਕਾਰਨ ਡਿਪ੍ਰੈਸ਼ਨ ’ਚ ਸੀ ਜਿਸ ਕਾਰਨ ਉਸਦੀ ਜਾਨ ਚਲੀ ਗਈ। ਮੁੰਬਈ ਪੁਲਸ ਨੇ ਇਸ ਲਈ ਵੀ ਜਾਂਚ ਕੀਤੀ ਤੇ ਨਿਰਦੇਸ਼ਕ ਮਹੇਸ਼ ਭੱਟ, ਸੰਜੇ ਲੀਲਾ ਭੰਸਾਲੀ, ਕਰਨ ਜੌਹਰ ਅਤੇ ਆਦਿਤਿਆ ਚੋਪੜਾ ਸਣੇ 40 ਲੋਕਾਂ ਦੇ ਬਿਆਨ ਦਰਜ ਕੀਤੇ।

ਦੋਸ਼ੀਆਂ ਨੂੰ ਹਰ ਹਾਲ ’ਚ ਕੋਰਟ ’ਚ ਹੋਣਾ ਹੋਵੇਗਾ ਪੇਸ਼
ਸੁਸ਼ਾਂਤ ਕੇਸ ’ਚ ਐੱਨ. ਡੀ. ਪੀ. ਐੱਸ. ਕੋਰਟ ਨੇ ਸਾਰੇ ਦੋਸ਼ੀਆਂ ਨੂੰ ਤਿੰਨ ਸ਼੍ਰੇਣੀਆਂ ’ਚ ਵੰਡ ਕੇ ਸੰਮਨ ਜਾਰੀ ਕਰ ਦਿੱਤੇ ਹਨ। ਕੋਰਟ ਨੇ ਸਖਤ ਹਿਦਾਇਤ ਦਿੰਦੇ ਹੋਏ ਕਿਹਾ ਹੈ ਕਿ ਨਿਰਧਾਰਿਤ ਮਿਤੀਆਂ ਨੂੰ ਦੋਸ਼ੀਆਂ ਨੂੰ ਪੇਸ਼ ਹੋਣਾ ਹੀ ਹੋਵੇਗਾ ਭਾਵੇਂ ਉਹ ਜਿਥੇ ਵੀ ਰਹਿ ਰਹੇ ਹੋਣ। ਅੱਗੇ ਦੀ ਕਾਰਵਾਈ ’ਚ ਦੋਸ਼ੀਆਂ ਦੀਆਂ ਪਟੀਸ਼ਨਾਂ ’ਤੇ ਵੀ ਸੁਣਵਾਈ ਕੀਤੀ ਜਾਏਗੀ। ਜ਼ਿਕਰਯੋਗ ਹੈ ਐੱਨ. ਸੀ. ਬੀ. ਨੇ 5 ਮਾਰਚ ਨੂੰ ਕੋਰਟ ’ਚ ਦੋਸ਼ ਪੱਤਰ ਦਾਖਲ ਕੀਤਾ ਸੀ। ਮਾਮਲੇ ’ਚ ਏਜੰਸੀ ਨੇ ਰੀਆ ਚੱਕਰਵਰਤੀ ਸਮੇਤ ਕਈ ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਮਾਮਲੇ ’ਚ ਏਜੰਸੀ ਨੇ ਰੀਆ ਚੱਕਰਵਰਤੀ ਸਮੇਤ ਕਈ ਹੋਰਨਾਂ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਵੀ ਕੀਤਾ ਸੀ। ਇਨ੍ਹਾਂ ਵਿਚ ਰੀਆ ਚੱਕਰਵਰਤੀ ਅਤੇ ਉਨ੍ਹਾਂ ਦੇ ਭਰਾ ਸਮੇਤ ਕਈ ਲੋਕਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।
ਜ਼ਿਆਦਾਤਰ ਦੋਸ਼ੀ ਜ਼ਮਾਨਤ ’ਤੇ
ਐੱਨ. ਸੀ. ਬੀ. ਨੇ ਸੁਸ਼ਾਂਤ ਸਿੰਘ ਮਾਮਲੇ ’ਚ ਨਾਜਾਇਜ਼ ਸਮੱਗਲਿੰਗ ਅਤੇ ਅਪਰਾਧੀਆਂ ਨੂੰ ਸ਼ਰਨ ਦੇਣ ਨਾਲ ਸਬੰਧਤ ਨਾਰਕੋਟਿਕ ਡਰੱਗਸ ਅਤੇ ਸਾਈਕੋਟ੍ਰੋਪਿਕ ਪਦਾਰਥ (ਐੱਨ. ਡੀ. ਪੀ. ਐੱਸ.) ਐਕਟ ਦੀ ਧਾਰਾ 27 ਏ ਲਾਗੂ ਕੀਤੀ। ਇਸ ਵਿਚ ਘੱਟੋ-ਘੱਟ 10 ਸਾਲ ਜੇਲ ਅਤੇ 20 ਸਾਲ ਦੀ ਜੇਲ ਦੀ ਸਜ਼ਾ ਦਾ ਪ੍ਰਾਵਧਾਨ ਹੈ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਰੀਆ, ਸ਼ੌਵਿਕ, ਸੁਸ਼ਾਂਤ ਅਤੇ ਰਸੋਈਆ ਦੀਪੇਸ਼ ਸਾਵੰਤ, ਘਰ ਦੇ ਮੈਨੇਜਰ ਸੈਮੁਅਲ ਮਿਰਾਂਡਾ ਅਤੇ ਦੋਸ਼ੀ ਰਿਸ਼ੀਕੇਸ਼ ਪਵਾਰ ਨੇ ਡਰੱਗਸ ਦੀ ਖਰੀਦ ਕੀਤੀ ਅਤੇ ਸਵ. ਅਦਾਕਾਰ ਨੂੰ ਇਸਦੀ ਸਪਲਾਈ ਕੀਤੀ। ਉਨ੍ਹਾਂ ਨੇ ਕਥਿਤ ਤੌਰ ’ਤੇ ਕਰਮਜੀਤ ਸਿੰਘ ਆਨੰਦ, ਅੰਕੁਸ਼ ਅਰਨੇਜਾ, ਆਜ਼ਮ ਜੁਮਾਨਤ ਸਮੇਤ ਕਈ ਦੋਸ਼ੀਆਂ ਤੋਂ ਡਰੱਗ ਦੀ ਖਰੀਦ ਕੀਤੀ। ਇਨ੍ਹਾਂ ਵਿਚ ਜ਼ਿਆਦਾਤਰ ਦੋਸ਼ੀ ਜ਼ਮਾਨਤ ’ਤੇ ਬਾਹਰ ਹਨ, 8 ਜੇਲ ’ਚ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਮੰਡਲੀ ਦਾ ਉਹ ਹਿੱਸਾ : ਰੀਆ ਚੱਕਰਵਰਤੀ, ਪ੍ਰੇਮਿਕਾ ਸ਼ੌਵਿਕ ਚੱਕਰਵਰਤੀ, ਰੀਆ ਦੇ ਭਰਾ ਸੈਮੁਅਲ ਮਿਰਾਂਡਾ, ਘਰ ਦੇ ਮੈਨੇਜਰ ਦੀਪੇਸ਼ ਸਾਵੰਤ, ਕੁਕ। ਉਨ੍ਹਾਂ ਨਾਲ ਜੁੜੇ ਡਰੱਗ ਪੇਡੇਲਰ : ਸੂਰਯਦੀਪ ਮਲਹੋਤਰਾ, ਅਬਦੇਲ ਬਾਸਿਤ ਪਰਿਹਾਰ ਜੈਦ ਵਿਲਾਤਰਾ ਡਵੇਨ ਫੇਮੈਂਡੇਸ।

ਸੀ. ਬੀ. ਆਈ. ਤੋਂ ਵੀ ਉੱਠੀ ਸੀ ਜਾਂਚ ਦੀ ਮੰਗ
ਸਬੂਤ : ਲਗਭਗ 160 ਗਵਾਹਾਂ ਦੇ ਬਿਆਨ ਦੋਸ਼ੀਆਂ ਵਿਚਾਲੇ ਵ੍ਹਾਟਸਐਪ ਚੈਟ
ਸੀ. ਬੀ. ਆਈ. ਤੋਂ ਵੀ ਉੱਠੀ ਸੀ ਜਾਂਚ ਦੀ ਮੰਗ
ਕੁਝ ਨੇ ਇਸ ਮਾਮਲੇ ਦੀ ਜਾਂਚ ’ਚ ਮੁੰਬਈ ਪੁਲਸ ਦੀ ਇਮਾਨਦਾਰੀ ’ਤੇ ਸਵਾਲ ਉਠਾਇਆ। ਮੁੰਬਈ ਪੁਲਸ ਐੱਫ. ਆਈ. ਆਰ. ਕਿਉਂ ਨਹੀਂ ਦਰਜ ਕਰ ਰਹੀ ਹੈ। ਕੀ ਉਹ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਅਜਿਹੇ ਸਵਾਲ ਪੁੱਛੇ ਗਏ। ਸੋਸ਼ਲ ਮੀਡੀਆ ’ਤੇ ਲੋਕਾਂ ਨੇ ਅਤੇ ਬਿਹਾਰ ਦੇ ਰਾਜਨੇਤਾਵਾਂ ਨੇ ਇਸ ਮਾਮਲੇ ’ਚ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ। ਬਿਹਾਰ ਸਰਕਾਰ ਨੇ ਸੁਸ਼ਾਂਤ ਦੀ ਮੌਤ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦਾ ਫੈਸਲਾ ਕੀਤਾ। ਕੇਂਦਰ ਸਰਕਾਰ ਨੇ ਵੀ ਜਾਂਚ ਸੀ. ਬੀ. ਆਈ. ਨੂੰ ਟਰਾਂਸਫਰ ਕਰਨ ਦਾ ਫੈਸਲਾ ਲਿਆ। ਪਰ ਮਹਾਰਾਸ਼ਟਰ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ’ਚ ਸੀ. ਬੀ. ਆਈ. ਜਾਂਚ ਦੀ ਲੋੜ ਨਹੀਂ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸੂਬੇ ਦੇ ਸੰਘੀ ਅਧਿਕਾਰਾਂ ਨੂੰ ਨਸ਼ਟ ਕਰ ਰਹੀ ਹੈ।
ਬਿਹਾਰ ਪੁਲਸ ਦੀ ਜਾਂਚ ’ਤੇ ਸਿਆਸਤ
ਬਿਹਾਰ ਪੁਲਸ ਨੇ ਮੁੰਬਈ ’ਚ ਆਪਣੀ ਜਾਂਚ ਸ਼ੁਰੂ ਕੀਤੀ। ਮਹਾਰਾਸ਼ਟਰ ’ਚ ਕੁਝ ਨੇਤਾਵਾਂ ਨੇ ਇਸ ਮਾਮਲੇ ’ਚ ਬਿਹਾਰ ਪੁਲਸ ਦੀ ਜਾਂਚ ਦੇ ਅਧਿਕਾਰ ’ਤੇ ਸਵਾਲ ਉਠਾਇਆ। ਐੱਸ. ਪੀ. ਵਿਨੇ ਤਿਵਾੜੀ ਮੁੰਬਈ ਆਏ, ਪਰ ਮਹਾਨਗਰ ਪਾਲਿਕਾ ਦੇ ਅਧਿਕਾਰੀਆਂ ਨੇ ਉੁਨ੍ਹਾਂ ਨੂੰ ਕੁਆਰੰਟਾਈਨ ’ਚ ਰੱਖ ਦਿੱਤਾ। ਇਸ ਦਾ ਕਾਰਨ ਦੋਨਾਂ ਸੂਬਿਆਂ ਅਤੇ ਬਿਹਾਰ ਦੇ ਨੇਤਾਵਾਂ ਵਿਚਾਲੇ ਖਿੱਚੋਤਾਣ ਹੋਈ।
ਦੋਨਾਂ ਸੂਬਿਆਂ ਦੇ ਪੁਲਸ ਅਧਿਕਾਰੀਆਂ ਅਤੇ ਨੇਤਾਵਾਂ ਵਿਚਾਲੇ ਇਸ ਵਿਸ਼ੇ ’ਤੇ ਵਾਦ-ਵਿਵਾਦ ਚਲਦਾ ਰਿਹਾ। ਬੀਜੇਪੀ ਨੇ ਇਸ ਮੁੱਦੇ ’ਤੇ ਬਿਹਾਰ ਵਿਧਾਨਸਭਾ ਚੋਣਾਂ ’ਚ ਵੀ ਉਠਾਇਆ। ਇਸ ਦੇ ਕਾਰਨ ਵੀ ਬਹੁਤ ਬਹਿਸ ਹੋਈ।
ਬੀਤੇ ਸਾਲ 14 ਜੂਨ ਨੂੰ ਘਰ ਤੋਂ ਬਰਾਮਦ ਹੋਈ ਸੀ ਲਾਸ਼
ਸੁਸ਼ਾਂਤ 14 ਜੂਨ 2020 ਨੂੰ ਮੁੰਬਈ ਸਥਿਤ ਆਪਣੇ ਘਰ ’ਚ ਮ੍ਰਿਤਕ ਪਾਏ ਗਏ ਸਨ। ਉਨ੍ਹਾਂ ਦੀ ਮੌਤ ਹਰ ਕਿਸੇ ਲਈ ਇਕ ਸਦਮਾ ਸੀ। ਸੁਸ਼ਾਂਤ ਦਾ ਪਰਿਵਾਰ, ਮੀਡੀਆ ਅਤੇ ਉੁਨ੍ਹਾਂ ਦੇ ਪ੍ਰਸ਼ੰਸਕ ਇਸ ਤਰ੍ਹਆੰ ਦੇ ਕਈ ਸਵਾਲਾਂ ਦੇ ਜਵਾਬ ਲੱਭਦੇ ਰਹੇ। ਹਾਲਾਂਕਿ ਪਹਿਲੀ ਨਜ਼ਰ ’ਚ ਇਹ ਖੁਦਕੁਸ਼ੀ ਦਾ ਮਾਮਲਾ ਦਿੱਖ ਰਿਹਾ ਸੀ ਪਰ ਪੁਲਸ ਨੂੰ ਕੋਈ ਸੁਸਾਈਟ ਨੋਟ ਨਹੀਂ ਮਿਲਿਆ। ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬੀ. ਐੱਮ. ਸੀ. ਦੇ ਕੂਪਰਸ ਹਸਪਤਾਲ ਭੇਜਿਆ ਗਿਆ।

 ਫਾਂਸੀ ਨਾਲ ਦਮ ਘੁੱਟਣ ਨਾਲ ਹੋਈ ਸੀ ਮੌਤ
ਜਦੋਂ ਰਿਪੋਰਟ ਆਈ ਤਾਂ ਮੁੰਬਈ ਪੁਲਸ ਦੇ ਅਸਿਸਟੈਂਟ ਕਮਿਸ਼ਨਰ ਅਭਿਸ਼ੇਕ ਤ੍ਰਿਮੁਖੇ ਨੇ ਕਿਹਾ ਸੀ ਕਿ ਪੋਸਟਮਾਰਟਮ ਰਿਪੋਰਟ ਮੁਤਾਬਕ ਸੁਸ਼ਾਂਤ ਦੀ ਮੌਤ ਫਾਂਸੀ ਕਾਰਣ ਦਮ ਘੁੱਟਣ ਨਾਲ ਹੋਈ ਹੈ। ਮੁੰਬਈ ਪੁਲਸ ਨੇ ਸੁਸ਼ਾਂਤ ਦੇ ਵਿਸਰਾ ਦੀ ਜਾਂਚ ਲਈ ਕਾਲਿਨਾ ਫਾਰੈਂਸਿਕ ਸਾਈਂਸ ਲੈਬੋਰੇਟਰੀ ਭੇਜਿਆ। ਫਾਰੈਂਸਿਕ ਲੈਬ ਨੇ ਮੁੰਬਈ ਪੁਲਸ ਨੂੰ 27 ਜੁਲਾਈ 2020 ਨੂੰ ਆਪਣੀ ਰਿਪੋਰਟ ਭੇਜੀ, ਜਿਸ ਵਿਚ ਕਿਹਾ ਗਿਆ ਕਿ ਇਹ ਹੱਤਿਆ ਨਹੀਂ ਹੈ ਅਤੇ ਸੁਸ਼ਾਂਤ ਦੇ ਵਿਸਰਾ ਦੇ ਨਮੂਨਿਆਂ ’ਚ ਨਾ ਤਾਂ ਕੋਈ ਦਵਾਈ ਅਤੇ ਨਾ ਹੀ ਨੁਕਸਾਨਦਾਇਕ ਰਸਾਇਣ ਪਾਏ ਗਏ।


author

Aarti dhillon

Content Editor

Related News