''ਬਦੋ-ਬਦੀ'' ਗਾਇਕ ਨੇ ਸ਼ਰੇਆਮ ਵੀਡੀਓ ਸਾਂਝੀ ਕਰ ਕਰਨ ਔਜਲਾ ਨੂੰ ਕਿਹਾ....
Sunday, Oct 27, 2024 - 03:14 PM (IST)
ਵੈੱਬ ਡੈਸਕ- ਹਾਲ ਹੀ ਵਿੱਚ 'ਬਦੋ ਬਦੀ' ਤੋਂ ਬਾਅਦ ਚਾਹਤ ਫਤਿਹ ਅਲੀ ਖਾਨ ਇੱਕ ਨਵੇਂ ਗੀਤ ਨਾਲ ਸਾਰਿਆਂ ਦੇ ਵਿਚਕਾਰ ਨਜ਼ਰ ਆਏ ਹਨ। ਉਨ੍ਹਾਂ ਨੇ 'ਬੈਡ ਨਿਊਜ਼' ਦੇ ਸੁਪਰਹਿੱਟ ਗੀਤ 'ਤੌਬਾ ਤੌਬਾ' ਨੂੰ ਰੀਕ੍ਰਿਏਟ ਕੀਤਾ ਹੈ, ਜਿਸ ਨੂੰ ਸੁਣਨ ਤੋਂ ਬਾਅਦ ਕਰਨ ਜੌਹਰ ਨੇ ਇਸ ਗੀਤ ਨੂੰ ਸ਼ੇਅਰ ਕੀਤਾ ਅਤੇ ਗਾਇਕ ਕਰਨ ਔਜਲਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਇਸ ਸਭ ਤੋਂ ਬਾਅਦ ਹੁਣ ਇੱਕ ਵਾਰ ਫਿਰ ਚਾਹਤ ਫਤਿਹ ਅਲੀ ਖਾਨ ਨੇ ਕਰਨ ਔਜਲਾ ਨੂੰ ਇੱਕ ਸੰਦੇਸ਼ ਭੇਜਿਆ ਹੈ ਅਤੇ ਇਸ ਸੰਦੇਸ਼ ਰਾਹੀਂ ਗਾਇਕ ਨੂੰ ਕੁੱਝ ਅਜਿਹਾ ਕਿਹਾ ਜਿਸ ਨੂੰ ਦਰਸ਼ਕ 'ਧਮਕੀ' ਮੰਨ ਰਹੇ ਹਨ। ਆਓ ਇਸ ਪੂਰੇ ਮਾਮਲੇ ਨੂੰ ਸਮਝਦੇ ਹਾਂ।
ਕਰਨ ਔਜਲਾ ਨੂੰ ਕਿਸ ਚੀਜ਼ ਦੀ ਮਿਲੀ 'ਧਮਕੀ'
ਦਰਅਸਲ, ਹਾਲ ਹੀ ਵਿੱਚ 'ਬਦੋ-ਬਦੀ' ਗਾਇਕ ਚਾਹਤ ਫਤਿਹ ਅਲੀ ਖਾਨ ਨੇ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਚਾਹਤ ਫਤਿਹ ਅਲੀ ਖਾਨ ਪੰਜਾਬੀ ਗਾਇਕ ਕਰਨ ਔਜਲਾ ਨੂੰ ਮੈਸੇਜ ਦਿੰਦੇ ਨਜ਼ਰ ਆ ਰਹੇ ਹਨ ਅਤੇ ਕਹਿੰਦੇ ਹਨ, 'ਅੱਜ ਦਾ ਸਪੈਸ਼ਲ ਮੈਸੇਜ ਹੈ ਪਿਆਰੇ ਭਰਾ ਕਰਨ ਔਜਲਾ ਦੇ ਲਈ...ਉਨ੍ਹਾਂ ਨੇ ਗਾਣੇ ਨੂੰ ਪਸੰਦ ਕੀਤਾ ਅਤੇ ਬਹੁਤ ਹੀ ਪਿਆਰ ਵੀ ਦਿੱਤਾ, ਸ਼ੁਕਰੀਆ ਅਤੇ ਬਹੁਤ ਹੀ ਮੇਹਰਬਾਨੀ ਭਰਾ ਜੀ, ਤੁਸੀਂ ਕਿਹਾ ਕਿ ਸਾਨੂੰ ਮੁਆਫ਼ੀ ਦੇ ਦੋ, ਪਿਆਰ ਵਿੱਚ ਮੁਆਫ਼ੀ ਨਹੀਂ ਹੁੰਦੀ, ਪਿਆਰ ਤਾਂ ਪਿਆਰ ਹੀ ਹੁੰਦਾ, ਹਜੇ ਤਾਂ ਕੋਕਾ ਕੋਕਾ...ਪਾ ਲੈ ਨੀ ਬੱਲੀਏ, ਲਾ ਲੈ ਨੀ ਬੱਲੀਏ...ਕੋਕਾ ਕੋਕਾ, ਪਾ ਲੈ ਨੀ ਬੱਲੀਏ, ਲਾ ਲੈ ਨੀ ਬੱਲੀਏ, ਬਜ਼ਾਰ ਜਾਣਾ ਨੀ ਬੱਲੀਏ। ਬਹੁਤ ਹੀ ਮੇਹਰਨਬਾਨੀ, ਮੇਰੀ ਇੱਛਾ ਹੈ ਕਿ ਤੁਹਾਡੇ ਨਾਲ ਇੱਕ ਗੀਤ ਆਵੇ। ਸ਼ੁਕਰੀਆ।'
ਇਹ ਖ਼ਬਰ ਵੀ ਪੜ੍ਹੋ - ਇਸ ਮਸ਼ਹੂਰ ਗਾਇਕਾ ਦੇ ਠੀਕ ਹੋਣ ਲਈ ਲੋਕ ਕਰ ਰਹੇ ਪੂਜਾ
ਕੌਣ ਹੈ ਚਾਹਤ ਫਤਿਹ ਅਲੀ ਖਾਨ?
ਚਾਹਤ ਫਤਿਹ ਅਲੀ ਖਾਨ ਦਾ ਅਸਲੀ ਨਾਂ ਕਾਸ਼ਿਫ ਰਾਣਾ ਹੈ। ਉਨ੍ਹਾਂ ਦਾ ਜਨਮ ਮਾਰਚ 1965 ਵਿੱਚ ਸ਼ੇਖੂਪੁਰਾ ਵਿੱਚ ਹੋਇਆ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਸ਼ੇਖੂਪੁਰਾ ਤੋਂ ਕੀਤੀ। ਉਸਨੇ ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਲੰਡਨ ਜਾਣ ਤੋਂ ਪਹਿਲਾਂ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ ਇਤਿਹਾਸ ਦਾ ਅਧਿਐਨ ਕੀਤਾ ਅਤੇ ਉਹ ਆਪਣੇ ਗੀਤਾਂ ਕਰਕੇ ਸੁਰਖੀਆਂ ਬਟੋਰਦਾ ਰਹਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8