ਦੀਵਾਲੀ ਮਨਾਉਣਾ ਅਦਾਕਾਰਾ ਹਿਨਾ ਖ਼ਾਨ ਨੂੰ ਪਿਆ ਮਹਿੰਗਾ, ਸੋਸ਼ਲ਼ ਮੀਡੀਆ 'ਤੇ ਹੋਈ ਟ੍ਰੋਲ

11/13/2023 6:24:35 PM

ਇੰਟਰਟੇਨਮੈਂਟ ਡੈਸਕ : ਬੀਤੇ ਦਿਨ ਦੀਵਾਲੀ ਦਾ ਤਿਉਹਾਰ ਦੇਸ਼ ਤੇ ਦੁਨੀਆ ਭਰ 'ਚ ਧੂਮ-ਧਾਮ ਨਾਲ ਮਨਾਇਆ ਗਿਆ। ਦੀਵਾਲੀ ਦਾ ਕ੍ਰੇਜ਼ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਤੇ ਟੀ.ਵੀ. ਦੀਆਂ ਸ਼ਖਸੀਅਤਾਂ 'ਚ ਵੀ ਦੇਖਣ ਨੂੰ ਮਿਲਿਆ। ਇਸੇ ਦੌਰਾਨ ਟੀ.ਵੀ. ਅਦਾਕਾਰਾ ਹਿਨਾ ਖ਼ਾਨ ਨੂੰ ਵੀ ਦੀਵਾਲੀ ਦਾ ਤਿਉਹਾਰ ਮਨਾਉਂਦੇ ਹੋਏ ਦੇਖਿਆ ਗਿਆ। ਇਸ ਮੌਕੇ ਹਿਨਾ ਨੇ ਇਕ ਵੀਡੀਓ ਵੀ ਜਾਰੀ ਕੀਤੀ ਸੀ, ਪਰ ਹੁਣ ਉਹ ਵੀਡੀਓ ਉਸ ਦੇ ਟ੍ਰੋਲ ਹੋਣ ਦਾ ਵਿਸ਼ਾ ਬਣ ਗਈ ਹੈ। 

PunjabKesari

ਹਿਨਾ ਖ਼ਾਨ ਨੇ ਦੀਵਾਲੀ ਮਨਾਉਂਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਗੁਲਾਬੀ ਰੰਗ ਦੇ ਸ਼ਰਾਰਾ ਸੂਟ 'ਚ ਨਜ਼ਰ ਆ ਰਹੀ ਹੈ। ਉਹ ਦੀਵਾਲੀ ਦੀ ਖੁਸ਼ੀ ਮਨਾਉਂਦੇ ਹੋਏ ਇਕ ਫੁਲਝੜੀ ਜਲਾਉਂਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, ''ਹੈਪੀ ਦੀਵਾਲੀ''  

 

 
 
 
 
 
 
 
 
 
 
 
 
 
 
 
 

A post shared by Hina Khan (@realhinakhan)

ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਪ੍ਰਸ਼ੰਸਕ ਉਸ ਦੀ ਇਹ ਵੀਡੀਓ ਦੇਖ ਉਸ ਨੂੰ ਟ੍ਰੋਲ ਕਰਨਗੇ। ਅਸਲ 'ਚ ਹਿਨਾ ਖ਼ਾਨ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਇਸੇ ਕਾਰਨ ਹਿੰਦੂਆਂ ਦਾ ਤਿਉਹਾਰ- ਦੀਵਾਲੀ ਮਨਾਉਣ ਕਾਰਨ ਉਸ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ। ਇਕ ਯੂਜ਼ਰ ਨੇ ਹਿਨਾ ਦੀ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਲਿਖਿਆ- ' ਤੁਸੀਂ ਧਰਮ ਬਦਲ ਲਓ, ਫਿਰ ਜੋ ਮਰਜ਼ੀ ਕਰਿਓ।' ਇਕ ਹੋਰ ਨੇ ਲਿਖਿਆ, 'ਇਹ ਤਾਂ ਅਜੇ ਉਮਰਾ ਕਰ ਕੇ ਆਈ ਹੈ ਨਾ... '। ਇਕ ਹੋਰ ਯੂਜ਼ਰ ਨੇ ਲਿਖਿਆ, ' ਹਿਨਾ ਇਹ ਬਿਲਕੁਲ ਗ਼ਲਤ ਗੱਲ ਹੈ...'

PunjabKesari

ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ

ਦੱਸ ਦੇਈਏ ਕਿ ਹਿਨਾ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ. ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਤੋਂ ਕੀਤੀ ਸੀ। ਇਸ ਸ਼ੋਅ 'ਚ ਉ, ਨੇ 'ਅਕਸ਼ਰਾ' ਦਾ ਕਿਰਦਾਰ ਨਿਭਾਇਆ ਸੀ ਜਿਸ ਨਾਲ ਉ ਕਾਫ਼ੀ ਮਸ਼ਹੂਰ ਹੋ ਗਈ ਸੀ। ਇਸ ਦੇ ਬਾਅਦ ਉਹ 'ਬਿਗ ਬਾਸ', ਫ਼ਿਲਮਾਂ ਤੇ ਵੈੱਬ ਸੀਰੀਜ਼ 'ਚ ਵੀ ਨਜ਼ਰ ਆ ਚੁੱਕੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Harpreet SIngh

Content Editor

Related News