CBI ਨੇ ਭੇਜਿਆ ਸੁਸ਼ਾਂਤ ਰਾਜਪੂਤ ਦੀ ਭੈਣ ਨੂੰ ਸੰਮਨ

Sunday, Aug 30, 2020 - 03:05 PM (IST)

ਮੁੰਬਈ (ਬਿਊਰੋ): ਸੁਸ਼ਾਂਤ ਰਾਜਪੂਤ ਦੇ ਮੌਤ ਦੇ ਮਾਮਲੇ 'ਚ ਸੀਬੀਆਈ ਜਾਂਚ ਲਗਾਤਾਰ ਜਾਰੀ ਹੈ। ਹੁਣ ਸੀਬੀਆਈ ਵੱਲੋਂ ਸੁਸ਼ਾਂਤ ਰਾਜਪੂਤ ਦੇ ਪਰਿਵਾਰਿਕ ਮੈਂਬਰਾਂ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜਿਸ ਲਈ ਜਾਂਚ ਏਜੰਸੀ ਸੁਸ਼ਾਂਤ ਦੇ ਪਿਤਾ, ਭੈਣਾਂ ਤੇ ਭਾਬੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।ਹਾਲ ਜੀ 'ਚ ਜਾਂਚ ਏਜੰਸੀ ਵੱਲੋਂ ਸੁਸ਼ਾਂਤ ਰਾਜਪੂਤ ਦੀ ਵੱਡੀ ਭੈਣ ਮੀਤੂ ਸਿੰਘ ਨੂੰ ਸੰਮਨ ਜਾਰੀ ਕੀਤਾ ਹੈ ਤੇ ਕੱਲ੍ਹ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਮੀਤੂ ਸਿੰਘ 8 ਜੂਨ ਤੋਂ 12 ਜੂਨ ਤੱਕ ਸੁਸ਼ਾਂਤ ਨਾਲ ਉਨ੍ਹਾਂ ਦੇ ਮੁੰਬਈ ਵਾਲੇ ਘਰ 'ਚ ਨਾਲ ਸੀ।

ਹਾਲਾਂਕਿ ਰੀਆ ਚੱਕਰਵਰਤੀ ਨੇ ਇਕ ਇੰਟਰਵਿਊ 'ਚ ਦਾਅਵਾ ਕੀਤਾ ਸੀ ਕਿ ਸੁਸ਼ਾਂਤ ਦੇ ਆਪਣੇ ਘਰਦਿਆਂ ਨਾਲ ਚੰਗੇ ਸੰਬੰਧ ਨਹੀਂ ਸਨ ਪਰ ਰੀਆ ਨੇ ਇਹ ਵੀ ਕਿਹਾ ਸੀ ਆਖਰੀ ਦਿਨਾਂ 'ਚ ਮੀਤੂ ਸੁਸ਼ਾਂਤ ਦੇ ਨਾਲ ਸੀ। ਇਸ ਕਰਕੇ ਜਾਂਚ ਏਜੰਸੀ ਨੇ ਕਰੋਸ ਵੈਰੀਫੀਕੇਸ਼ਨ ਲਈ ਬੁਲਾਇਆ ਹੈ।ਫਿਲਹਾਲ ਮੀਤੂ ਸਿੰਘ ਨੂੰ ਹੀ ਜਾਂਚ ਲਈ ਬੁਲਾਇਆ ਗਿਆ ਹੈ ਤੇ ਇਸ ਤੋਂ ਬਾਅਦ ਹੋਰਨਾਂ ਪਰਿਵਾਰਿਕ ਮੈਂਬਰਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ।


Lakhan

Content Editor

Related News