ਸੁਸ਼ਾਂਤ ਰਾਜਪੂਤ ਦੀ ਮੌਤ ਦਾ ਮਾਮਲਾ : CBI ਨੇ ਅਦਾਕਾਰਾ ਰੀਆ ਚੱਕਰਵਰਤੀ ਨੂੰ ਲੈ ਕੇ ਹਾਈ ਕੋਰਟ ਨੂੰ ਦਿੱਤੀ ਇਹ ਜਾਣਕਾਰੀ

Wednesday, Dec 20, 2023 - 03:50 PM (IST)

ਸੁਸ਼ਾਂਤ ਰਾਜਪੂਤ ਦੀ ਮੌਤ ਦਾ ਮਾਮਲਾ : CBI ਨੇ ਅਦਾਕਾਰਾ ਰੀਆ ਚੱਕਰਵਰਤੀ ਨੂੰ ਲੈ ਕੇ ਹਾਈ ਕੋਰਟ ਨੂੰ ਦਿੱਤੀ ਇਹ ਜਾਣਕਾਰੀ

ਮੁੰਬਈ (ਬਿਊਰੋ)– ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਬੁੱਧਵਾਰ ਨੂੰ ਬਾਂਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਅਜੇ ਵੀ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਕੀ ਅਦਾਕਾਰਾ ਰੀਆ ਚੱਕਰਵਰਤੀ ਕਿਸੇ ਕੰਪਨੀ ਦੀ ਬ੍ਰਾਂਡ ਅੰਬੈਸਡਰ ਹੈ ਤੇ ਇਸ ਲਈ ਉਸ ਨੂੰ ਆਪਣੇ ਸਮਾਗਮ ਲਈ ਵਿਦੇਸ਼ ਯਾਤਰਾ ਕਰਨੀ ਚਾਹੀਦੀ ਹੈ। ਚੱਕਰਵਰਤੀ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਸਬੰਧੀ ਸੀ. ਬੀ. ਆਈ. ਵਲੋਂ ਉਸ ਦੇ ਖ਼ਿਲਾਫ਼ ਜਾਰੀ ਲੁੱਕਆਊਟ ਸਰਕੂਲਰ ਨੂੰ ਚੁਣੌਤੀ ਦਿੰਦਿਆਂ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਸੀ।

ਰੀਆ ਚੱਕਰਵਰਤੀ ਨੇ ਦਾਇਰ ਕੀਤੀ ਅਰਜ਼ੀ
ਰਾਜਪੂਤ ਦੀ ਸਾਬਕਾ ਪ੍ਰੇਮਿਕਾ ਚੱਕਰਵਰਤੀ ਨੇ ਵੀ ਸਰਕੂਲਰ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ ’ਚ ਕਿਹਾ ਗਿਆ ਸੀ ਕਿ ਉਸ ਨੂੰ ਪੇਸ਼ੇਵਰ ਵਚਨਬੱਧਤਾਵਾਂ ਲਈ 27 ਦਸੰਬਰ ਤੋਂ 2 ਜਨਵਰੀ ਤੱਕ ਦੁਬਈ ਦੀ ਯਾਤਰਾ ਕਰਨ ਦੀ ਜ਼ਰੂਰਤ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਪਾਲਤੂ ਜਾਨਵਰਾਂ ਦੀ ਖੁਰਾਕ ਬਣਾਉਣ ਵਾਲੀ ਕੰਪਨੀ ਦੀ ਬ੍ਰਾਂਡ ਅੰਬੈਸਡਰ ਸੀ ਤੇ ਇਸ ਲਈ ਉਸ ਨੂੰ ਕੰਪਨੀ ਦੇ ਸਮਾਗਮ ਲਈ ਯਾਤਰਾ ਕਰਨੀ ਪਈ। ਸੀ. ਬੀ. ਆਈ. ਦੇ ਵਕੀਲ ਸ਼੍ਰੀਰਾਮ ਸ਼ਿਰਸਤ ਨੇ ਜਸਟਿਸ ਏ. ਐੱਸ. ਗਡਕਰੀ ਤੇ ਐੱਸ. ਸੀ. ਚੰਡਕ ਦੀ ਡਿਵੀਜ਼ਨ ਬੈਂਚ ਨੂੰ ਸੂਚਿਤ ਕੀਤਾ ਕਿ ਏਜੰਸੀ ਅਜੇ ਵੀ ਅਦਾਕਾਰਾ ਦੇ ਕੰਪਨੀ ਨਾਲ ਸਬੰਧਾਂ ਦੇ ਦਾਅਵਿਆਂ ਦੀ ਪੁਸ਼ਟੀ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕਿਹਾ– ‘ਭਾਜਪਾ ਜਿਥੋਂ ਟਿਕਟ ਦੇਵੇਗੀ, ਧੀ ਚੋਣ ਲੜਨ ਲਈ ਤਿਆਰ’

ਮਾਮਲੇ ’ਚ ਜਲਦਬਾਜ਼ੀ ਨਹੀਂ ਕਰੇਗੀ ਬੈਂਚ
ਸ਼ਿਰਸਤ ਨੇ ਕਿਹਾ ਕਿ ਸੀ. ਬੀ. ਆਈ. ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੱਕਰਵਰਤੀ ਹੁਣ ਕੰਪਨੀ ‘ਡਰੂਲਜ਼ ਪੈੱਟ ਫੂਡ ਪ੍ਰਾਈਵੇਟ ਲਿਮਟਿਡ’ ਦੀ ਬ੍ਰਾਂਡ ਅੰਬੈਸਡਰ ਨਹੀਂ ਸੀ ਤੇ ਕਿਸੇ ਹੋਰ ਨੂੰ ਨਿਯੁਕਤ ਕੀਤਾ ਗਿਆ ਸੀ। ਏਜੰਸੀ ਮੁਤਾਬਕ ਅਦਾਕਾਰਾ ਕਿਆਰਾ ਅਡਵਾਨੀ ਹੁਣ ਇਸ ਕੰਪਨੀ ਦੀ ਬ੍ਰਾਂਡ ਅੰਬੈਸਡਰ ਹੈ। ਸ਼ਿਰਸਤ ਨੇ ਇਸ ਦੀ ਪੁਸ਼ਟੀ ਲਈ ਕੁਝ ਹੋਰ ਸਮਾਂ ਮੰਗਿਆ ਹੈ। ਚੱਕਰਵਰਤੀ ਦੇ ਵਕੀਲ ਅਭਿਨਵ ਚੰਦਰਚੂੜ ਨੇ ਅਦਾਲਤ ਨੂੰ ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ (22 ਦਸੰਬਰ) ਨੂੰ ਤੈਅ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ ਬੈਂਚ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਜਲਦਬਾਜ਼ੀ ਨਹੀਂ ਕਰੇਗੀ ਤੇ ਜੇਕਰ ਸੀ. ਬੀ. ਆਈ. ਤਸਦੀਕ ਲਈ ਸਮਾਂ ਚਾਹੁੰਦੀ ਹੈ ਤਾਂ ਉਸ ਨੂੰ ਏਜੰਸੀ ਨੂੰ ਸਮਾਂ ਦੇਣਾ ਹੋਵੇਗਾ। ਅਦਾਲਤ ਨੇ ਕਿਹਾ ਕਿ ਚੱਕਰਵਰਤੀ 26 ਦਸੰਬਰ ਨੂੰ ਛੁੱਟੀ ਵਾਲੇ ਬੈਂਚ ਕੋਲ ਪਹੁੰਚ ਕਰ ਸਕਦੀ ਹੈ।

14 ਜੂਨ, 2020 ਨੂੰ ਬਾਂਦਰਾ ਦੇ ਅਪਾਰਟਮੈਂਟ ’ਚ ਮਿਲੀ ਸੀ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ, 2020 ਨੂੰ ਉਪਨਗਰ ਬਾਂਦਰਾ ’ਚ ਆਪਣੇ ਅਪਾਰਟਮੈਂਟ ’ਚ ਮ੍ਰਿਤਕ ਪਾਏ ਗਏ ਸਨ, ਜਦਕਿ ਮੁੰਬਈ ਪੁਲਸ ਨੇ ਦੁਰਘਟਨਾ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਦੇ ਪਿਤਾ ਨੇ ਜੁਲਾਈ 2020 ’ਚ ਬਿਹਾਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਤੇ ਦੋਸ਼ ਲਗਾਇਆ ਸੀ ਕਿ ਰਾਜਪੂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਸੀ। ਬਾਅਦ ’ਚ ਇਹ ਕੇਸ ਸੀ. ਬੀ. ਆਈ. ਨੂੰ ਟਰਾਂਸਫਰ ਕਰ ਦਿੱਤਾ ਗਿਆ, ਜੋ ਉਦੋਂ ਤੋਂ ਅਦਾਕਾਰ ਦੀ ਮੌਤ ਦੀ ਜਾਂਚ ਕਰ ਰਹੀ ਹੈ।

ਡਰੱਗ ਮਾਮਲੇ ’ਚ ਰੀਆ ਦੇ ਭਰਾ ਸ਼ੋਵਿਕ ਨੂੰ ਵੀ ਕੀਤਾ ਸੀ ਗ੍ਰਿਫ਼ਤਾਰ
ਅਗਸਤ 2020 ’ਚ ਚੱਕਰਵਰਤੀ ਤੇ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਦੇ ਖ਼ਿਲਾਫ਼ ਇਕ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਇਸ ਸਾਲ ਸਤੰਬਰ ’ਚ ਹਾਈ ਕੋਰਟ ਨੇ ਸ਼ੋਵਿਕ ਖ਼ਿਲਾਫ਼ ਜਾਰੀ ਸਰਕੂਲਰ ’ਤੇ ਅਸਥਾਈ ਰੋਕ ਲਗਾ ਦਿੱਤੀ ਸੀ ਤਾਂ ਜੋ ਉਹ ਵਿਦੇਸ਼ ਯਾਤਰਾ ਕਰ ਸਕੇ। ਰੀਆ ਤੇ ਸ਼ੋਵਿਕ ਦੋਵਾਂ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ 2020 ’ਚ ਰਾਜਪੂਤ ਨਾਲ ਸਬੰਧਤ ਇਕ ਡਰੱਗ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ’ਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News