‘ਪਠਾਨ’ ’ਤੇ ਚਲਾਈ ਸੈਂਸਰ ਬੋਰਡ ਨੇ ਕੈਂਚੀ, ‘ਬੇਸ਼ਰਮ ਰੰਗ’ ਗੀਤ ਦੇ ਸੀਨਜ਼ ਸਣੇ ਕੱਟੀਆਂ ਇਹ ਚੀਜ਼ਾਂ

01/05/2023 5:11:05 PM

ਮੁੰਬਈ (ਬਿਊਰੋ)– ਵਿਵਾਦਾਂ ਨਾਲ ਘਿਰੀ ਯਸ਼ ਰਾਜ ਫ਼ਿਲਮਜ਼ ਦੀ ‘ਪਠਾਨ’ ਨਾਲ ਸੈਂਸਰ ਬੋਰਡ ਨੇ ਕਾਂਡ ਕਰ ਦਿੱਤਾ ਹੈ। ਸੈਂਸਰ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ‘ਸੀ. ਬੀ. ਐੱਫ. ਸੀ.’ ਨੇ ‘ਪਠਾਨ’ ਫ਼ਿਲਮ ਦੇ 10 ਸੀਨਜ਼ ਤੇ ਕੁਝ ਡਾਇਲਾਗਸ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੇ ਬਦਲਾਅ ‘ਪਠਾਨ’ ਦੇ ‘ਬੇਸ਼ਰਮ ਰੰਗ’ ਗੀਤ ਦੇ ਚਲਦਿਆਂ ਬਣੇ ਵਿਵਾਦ ਕਾਰਨ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮਦਾਬਾਦ : ਫਿਲਮ 'ਪਠਾਨ' ਖ਼ਿਲਾਫ਼ ਬਜਰੰਗ ਦਲ ਦਾ ਹੰਗਾਮਾ, ਪਾੜੇ ਸ਼ਾਹਰੁਖ ਖਾਨ ਦੇ ਪੋਸਟਰ

ਸੀ. ਬੀ. ਐੱਫ. ਸੀ. ਨੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ਦੇ ਸੀਨ ਕੱਟਣ ਤੇ ਡਾਇਲਾਗਸ ਬਦਲਣ ਦਾ ਹੁਕਮ ਸੁਣਾਇਆ ਹੈ। ਜਦੋਂ ਫ਼ਿਲਮ ਨੂੰ ਰਿਲੀਜ਼ ਹੋਣ ’ਚ ਸਿਰਫ 20 ਦਿਨ ਬਾਕੀ ਰਹਿ ਗਏ ਹਨ। ਇਕ ਪਾਸੇ ਸ਼ਾਹਰੁਖ ਖ਼ਾਨ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ, ਦੂਜੇ ਪਾਸੇ ਸੀ. ਬੀ. ਐੱਫ. ਸੀ. ਨੇ ਯਸ਼ ਰਾਜ ਫ਼ਿਲਮਜ਼ ਵਾਲਿਆਂ ਨੂੰ ਟੈਂਸ਼ਨ ਦੇ ਦਿੱਤੀ ਹੈ।

ਸੈਂਸਰ ਬੋਰਡ ਨੇ ‘ਪਠਾਨ’ ’ਚੋਂ ਕੀ-ਕੀ ਕੱਟਿਆ?
ਸੈਂਸਰ ਬੋਰਡ ਨੇ ‘ਪਠਾਨ’ ਦੇ ਕੁਝ ਡਾਇਲਾਗਸ ਨੂੰ ਬਦਲਣ ਲਈ ਕਿਹਾ ਹੈ, ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹਨ। ਲੰਗੜੇ ਲੂਲੇ, ਰਾਅ, ਪੀ. ਐੱਮ., ਪੀ. ਐੱਮ. ਓ., ਮਿਸਿਜ਼ ਭਾਰਤਮਾਤਾ, ਅਸ਼ੋਕ ਚੱਕਰ, ਸਾਬਕਾ ਕੇ. ਬੀ. ਜੀ., ਸਕਾਚ ਤੇ ਬਲੈਕ ਪ੍ਰਿਜ਼ਨ ਰੂਸ ਵਰਗੇ ਸ਼ਬਦ ਹਟਾਉਣ ਲਈ ਕਿਹਾ ਗਿਆ ਹੈ।

PunjabKesari

ਕੱਟੇ ਜਾਣਗੇ ‘ਬੇਸ਼ਰਮ ਰੰਗ’ ਦੇ ਸੀਨਜ਼
ਸੈਂਸਰ ਬੋਰਡ ਦੇ ਮੈਂਬਰਾਂ ਨੂੰ ਵੀ ‘ਬੇਸ਼ਰਮ ਰੰਗ’ ਗੀਤ ਦੇ ਸੀਨ ਤੋਂ ਦਿੱਕਤ ਹੋਈ ਹੈ। ਇਸ ਗੀਤ ’ਚ ਦੀਪਿਕਾ ਦੇ ਸਾਈਡ ਪੋਜ਼ ਨੂੰ ਹਟਾ ਦਿੱਤਾ ਜਾਵੇਗਾ। ਉਥੇ ‘ਬਹੁਤ ਹੀ ਤੰਗ ਕੀਆ’ ਵਾਲੇ ਸੀਨ ਨੂੰ ਵੀ ਕੱਟਿਆ ਜਾਵੇਗਾ ਪਰ ਭਗਵੇ ਰੰਗ ਦੀ ਬਿਕਨੀ ਵਾਲੇ ਸੀਨ ਨੂੰ ਵੀ ਕੱਟਿਆ ਗਿਆ ਹੈ ਜਾਂ ਫਿਰ ਨਹੀਂ? ਇਹ ਅਜੇ ਸਪੱਸ਼ਟ ਨਹੀਂ ਹੈ।

ਸੈਂਸਰ ਬੋਰਡ ਨੇ ‘ਪਠਾਨ’ ਨੂੰ ਯੂ/ਏ ਰੇਟਿੰਗ ਦਿੱਤੀ ਹੈ ਪਰ ਕਈ ਤਸਵੀਰਾਂ ਨੂੰ ਸੈਂਸਰ ਕਰ ਦਿੱਤਾ ਗਿਆ ਹੈ। ਫ਼ਿਲਮ ਦੀ ਸਮਾਂ ਹੱਦ ਨੂੰ ਘਟਾ ਕੇ 146 ਮਿੰਟ ਕਰ ਦਿੱਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News