ਵੀਕਲੀ ਕਾਮੇਡੀ ਸ਼ੋਅ ‘ਕੇਸ ਤੋ ਬਨਤਾ ਹੈ’ ਦਾ ਟਰੇਲਰ ਰਿਲੀਜ਼ (ਵੀਡੀਓ)

Wednesday, Jul 20, 2022 - 10:58 AM (IST)

ਵੀਕਲੀ ਕਾਮੇਡੀ ਸ਼ੋਅ ‘ਕੇਸ ਤੋ ਬਨਤਾ ਹੈ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਐਮਾਜ਼ੋਨ ਮਿੰਨੀ ਟੀ. ਵੀ. ਐਮਾਜ਼ੋਨ ਦੀ ਮੁਫ਼ਤ ਵੀਡੀਓ ਸਟ੍ਰੀਮਿੰਗ ਸੇਵਾ ਨੇ ਨਾਈਸ ਤੇ ਕੈਂਪਸ ਦੇ ਸਹਿਯੋਗ ਨਾਲ ਸ਼ੋਅ ‘ਕੇਸ ਤੋ ਬਨਤਾ ਹੈ’ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਟਰੇਲਰ ਨੂੰ ਲਾਂਚ ਕਰ ਦਿੱਤਾ ਹੈ। ਬਨਿਜੇ ਏਸ਼ੀਆ ਵਲੋਂ ਨਿਰਮਿਤ ਇਹ ਆਪਣੀ ਕਿਸਮ ਦਾ ਇਕ ਅਨੋਖਾ ਵੀਕਲੀ ਕਾਮੇਡੀ ਸ਼ੋਅ ਹੈ, ਜਿਸ ’ਚ ਰਿਤੇਸ਼ ਦੇਸ਼ਮੁਖ, ਵਰੁਣ ਸ਼ਰਮਾ ਤੇ ਕੁਸ਼ਾ ਕਪਿਲਾ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਜਾਨੀ ਨੇ ਭਿਆਨਕ ਹਾਦਸੇ ਮਗਰੋਂ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ, ਆਖੀ ਇਹ ਗੱਲ

ਇਹ ਸ਼ੋਅ ਭਾਰਤ ਦਾ ਪਹਿਲਾ ਕੋਰਟ ਕਾਮੇਡੀ ਸ਼ੋਅ ਹੈ, ਜਿਥੇ ਰਿਤੇਸ਼ ਤੇ ਵਰੁਣ ਸਰਕਾਰੀ ਵਕੀਲ ਤੇ ਬਚਾਅ ਪੱਖ ਦੇ ਵਕੀਲਾਂ ਦੇ ਕਿਰਦਾਰ ’ਚ ਨਜ਼ਰ ਆਉਣਗੇ, ਜਦਕਿ ਕੁਸ਼ਾ ਜੱਜ ਦੀ ਭੂਮਿਕਾ ’ਚ ਹੈ।

ਟਰੇਲਰ ਦਿਖਾਉਂਦਾ ਹੈ ਕਿ ਕਿਵੇਂ ਰਿਤੇਸ਼, ਵਰੁਣ ਤੇ ਕੁਸ਼ਾ ਦੇਸ਼ ਦੀਆਂ ਸਭ ਤੋਂ ਪਿਆਰੀਆਂ ਸ਼ਖ਼ਸੀਅਤਾਂ ਦੇ ਮਾਮਲਿਆਂ ਨਾਲ ਨਜਿੱਠਦੇ ਹਨ, ਜਿਸ ’ਚ ਵਰੁਣ ਧਵਨ, ਕਰੀਨਾ ਕਪੂਰ ਖ਼ਾਨ, ਕਰਨ ਜੌਹਰ, ਸਾਰਾ ਅਲੀ ਖ਼ਾਨ, ਅਨਿਲ ਕਪੂਰ, ਰੋਹਿਤ ਸ਼ੈੱਟੀ ਤੇ ਬਾਦਸ਼ਾਹ ਸ਼ਾਮਲ ਹਨ।

ਟਰੇਲਰ ਇਸ ਗੱਲ ਦੀ ਝਲਕ ਦਿੰਦਾ ਹੈ ਕਿ ਕੇਸ ਕਿਵੇਂ ਬਣਦਾ ਹੈ ਤੇ ਦਰਸ਼ਕਾਂ ਲਈ ਲਾਫ਼ਟਰ ਰਾਈਡ ਹੋਣ ਦਾ ਵਾਅਦਾ ਕਰਦਾ ਹੈ ਤੇ ਕਾਮੇਡੀ ਸਪੇਸ ’ਚ ਇਕ ਨਵਾਂ ਮਾਪਦੰਡ ਸਥਾਪਿਤ ਕਰਨ ਲਈ ਤਿਆਰ ਹੈ। ਇਹ ਐਕਸਕਲੂਜ਼ਿਵਲੀ 29 ਜੁਲਾਈ ਨੂੰ ਐਮਾਜ਼ੋਨ ਮਿੰਨੀ ਟੀ. ਵੀ. ’ਤੇ ਇਸ ਦੇ ਸ਼ਾਪਿੰਗ ਐਪ ਤੇ ਫਾਇਰ ਟੀ. ਵੀ. ’ਤੇ ਮੁਫ਼ਤ ’ਚ ਪ੍ਰੀਮੀਅਰ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News