ਗਾਇਕ ਕੇ. ਕੇ. ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ, ਪੁਲਸ ਨੇ ਦਰਜ ਕੀਤਾ ਮਾਮਲਾ
Wednesday, Jun 01, 2022 - 04:52 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇ. ਕੇ. ਦਾ ਕੋਲਕਾਤਾ ’ਚ ਮੰਗਲਵਾਰ ਦੇਰ ਰਾਤ ਸਟੇਜ ਸ਼ੋਅ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਹੁਣ ਖ਼ਬਰ ਹੈ ਕਿ ਕੇ. ਕੇ. ਦੇ ਸਿਰ ’ਤੇ ਸੱਟ ਦੇ ਨਿਸ਼ਾਨ ਮਿਲੇ ਹਨ, ਜਿਸ ਤੋਂ ਬਾਅਦ ਇਸ ਮਾਮਲੇ ’ਚ ਕੋਲਕਾਤਾ ਪੁਲਸ ਨੇ ਕੇਸ ਦਰਜ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੇ. ਕੇ. ਦੇ ਸਿਰ ਤੇ ਚਿਹਰੇ ’ਤੇ ਸੱਟ ਦੇ ਨਿਸ਼ਾਨ ਮਿਲੇ ਹਨ। ਹਾਲਾਂਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੀ ਅਸਲ ਵਜ੍ਹਾ ਸਾਹਮਣੇ ਆਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਕੇ. ਕੇ. ਦੇ ਦੋ ਸੱਟਾਂ ਲੱਗੀਆਂ ਹਨ। ਇਕ ਸੱਟ ਉਸ ਦੇ ਮੱਥੇ ’ਤੇ, ਦੂਜੀ ਉਸ ਦੇ ਮੂੰਹ ਦੇ ਆਲੇ-ਦੁਆਲੇ ਲੱਗੀ ਹੈ। ਪੋਸਟਮਾਰਟਮ ਤੋਂ ਬਾਅਦ ਸੱਟਾਂ ਬਾਰੇ ਹੋਰ ਜਾਣਕਾਰੀ ਮਿਲ ਸਕੇਗੀ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਮਾਪਿਆਂ ਦਾ ਦਰਦ, ਕਿਹਾ- ‘ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ, ਇਹ ਮਰਵਾ ਦਿੰਦੀ ਹੈ’
ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੀ ਅਸਲੀ ਵਜ੍ਹਾ ਸਾਹਮਣੇ ਆਵੇਗੀ। ਕੋਲਕਾਤਾ ਦੇ ਨਿਊ ਮਾਰਕੀਟ ਪੁਲਸ ਸਟੇਸ਼ਨ ’ਚ ਗਾਇਕ ਕੇ. ਕੇ. ਦੇ ਦਿਹਾਂਤ ਤੋਂ ਬਾਅਦ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਆਡੀਟੋਰੀਅਮ ’ਚ ਲੋਕਾਂ ਦੀ ਗਿਣਤੀ ਲਿਮਿਟ ਤੋਂ ਵੱਧ ਸੀ ਜਾਂ ਨਹੀਂ, ਏ. ਸੀ. ਕੰਮ ਕਰ ਰਹੇ ਸਨ ਜਾਂ ਨਹੀਂ।
ਇਸ ਤੋਂ ਇਲਾਵਾ ਪੁਲਸ ਅਜਿਹੇ ਹਾਲਾਤ ਦੀ ਵੀ ਜਾਂਚ ਕਰ ਰਹੀ ਹੈ, ਜਿਸ ਕਾਰਨ ਕੇ. ਕੇ. ਪੇਸ਼ਕਾਰੀ ਦੌਰਾਨ ਬੀਮਾਰ ਪੈ ਗਏ। ਕੇ. ਕੇ. ਦੀ ਮ੍ਰਿਤਕ ਦੇਹ ਨੂੰ ਦੁਪਹਿਰ 12 ਵਜੇ ਪ੍ਰਾਈਵੇਟ ਹਸਪਤਾਲ ਤੋਂ ਐੱਸ. ਐੱਸ. ਕੇ. ਐੱਮ. ਹਸਪਤਾਲ ਲਿਜਾਇਆ ਗਿਆ, ਜਿਥੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਕੇ. ਕੇ. ਦੇ ਸਿਰ ਤੇ ਮੂੰਹ ’ਤੇ ਲੱਗੀਆਂ ਸੱਟਾਂ ਬਾਰੇ ਹੋਰ ਜਾਣਕਾਰੀ ਮਿਲੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।