ਮੁਸ਼ਕਲ 'ਚ ਫਸੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ, 60 ਕਰੋੜ ਦੇ Fraud ਨਾਲ ਜੁੜਿਆ ਹੈ ਮਾਮਲਾ
Thursday, Aug 14, 2025 - 10:36 AM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ 60 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਸ਼ਿਕਾਇਤ ਵਪਾਰੀ ਦੀਪਕ ਕੋਠਾਰੀ, ਡਾਇਰੈਕਟਰ ਲੋਟਸ ਕੈਪਿਟਲ ਫਾਇਨੈਂਸ਼ਲ ਸਰਵਿਸਿਜ਼ ਲਿਮਿਟੇਡ ਵੱਲੋਂ ਕੀਤੀ ਗਈ ਹੈ। ਉਸਦਾ ਦੋਸ਼ ਹੈ ਕਿ 2015 ਤੋਂ 2023 ਦੇ ਦਰਮਿਆਨ ਇਹ ਰਕਮ ਕਾਰੋਬਾਰ ਵਧਾਉਣ ਦੇ ਨਾਂ 'ਤੇ ਲਏ ਗਏ ਪਰ ਇਸ ਦੀ ਵਰਤੋਂ ਨਿੱਜੀ ਖਰਚਿਆਂ ਲਈ ਕੀਤੀ ਗਈ।
ਇਹ ਵੀ ਪੜ੍ਹੋ: ਮੋਹਲੇਧਾਰ ਮੀਂਹ ਕਾਰਨ ਸਕੂਲਾਂ 'ਚ ਹੋ ਗਿਆ ਛੁੱਟੀ ਦਾ ਐਲਾਨ
ਕੋਠਾਰੀ ਅਨੁਸਾਰ, 2015 ਵਿੱਚ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਇੱਕ ਵਿਚੋਲੇ ਰਾਹੀਂ ਉਸ ਤੋਂ ਆਪਣੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਿਟੇਡ ਲਈ 75 ਕਰੋੜ ਰੁਪਏ ਦਾ ਕਰਜ਼ਾ ਮੰਗਿਆ ਸੀ, ਜਿਸ 'ਤੇ ਪ੍ਰਸਤਾਵਿਤ ਵਿਆਜ ਦਰ 12 ਫੀਸਦੀ ਸੀ। ਬਾਅਦ ਵਿੱਚ, ਉਹਨਾਂ ਨੇ ਇਸਨੂੰ ਕਰਜ਼ੇ ਦੀ ਬਜਾਏ "ਨਿਵੇਸ਼" ਵਜੋਂ ਦੇਣ ਲਈ ਕਿਹਾ ਅਤੇ ਮਹੀਨਾਵਾਰ ਮੁਨਾਫ਼ਾ ਅਤੇ ਮੁੱਖ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਲੁਧਿਆਣਾ 'ਚ ਮਸ਼ਹੂਰ ਗਾਇਕਾ ਦੀ ਮੌਤ, ਇਸ ਹਾਲ 'ਚ ਮਿਲੀ ਲਾਸ਼
ਕੋਠਾਰੀ ਨੇ ਦਾਅਵਾ ਕੀਤਾ ਕਿ ਅਪ੍ਰੈਲ 2015 ਵਿੱਚ ਉਸਨੇ 31.95 ਕਰੋੜ ਰੁਪਏ ਸ਼ੇਅਰ ਸਬਸਕ੍ਰਿਪਸ਼ਨ ਸਮਝੌਤੇ ਤਹਿਤ ਟ੍ਰਾਂਸਫ਼ਰ ਕੀਤੇ ਅਤੇ ਸਤੰਬਰ 2015 ਵਿੱਚ ਹੋਰ 28.53 ਕਰੋੜ ਰੁਪਏ ਸਪਲੀਮੈਂਟਰੀ ਐਗਰੀਮੈਂਟ ਅਧੀਨ ਦਿੱਤੇ। ਇਹ ਸਾਰੀ ਰਕਮ ਕੰਪਨੀ ਦੇ ਬੈਂਕ ਖਾਤਿਆਂ ਵਿੱਚ ਜਮਾ ਹੋਈ।
ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਖਿਲਾਫ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, Impound ਕਰ ਲਈ ਕਾਰ
ਸ਼ਿਕਾਇਤ ਮੁਤਾਬਕ, ਕਈ ਕੋਸ਼ਿਸ਼ਾਂ ਦੇ ਬਾਵਜੂਦ ਰਕਮ ਵਾਪਸ ਨਹੀਂ ਲਈ ਜਾ ਸਕੀ ਅਤੇ ਦੋਸ਼ ਲਗਾਇਆ ਗਿਆ ਕਿ ਜੋੜੇ ਨੇ ਇਹ ਪੈਸਾ ਬੇਇਮਾਨੀ ਨਾਲ ਨਿੱਜੀ ਫ਼ਾਇਦੇ ਲਈ ਵਰਤਿਆ। ਫ਼ਿਲਹਾਲ, ਆਰਥਿਕ ਅਪਰਾਧ ਵਿੰਗ (EOW) ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8