‘ਕੈਰੀ ਆਨ ਜੱਟਾ’ ਫਰੈਂਚਾਇਜ਼ੀ ’ਚ ਆਇਆ ਟਵਿਸਟ, ਨਵੀਂ ਫ਼ਿਲਮ ‘ਕੈਰੀ ਆਨ ਜੱਟੀਏ’ ਦੀ ਸ਼ੂਟਿੰਗ ਹੋਈ ਸ਼ੁਰੂ

Monday, Oct 23, 2023 - 04:58 PM (IST)

‘ਕੈਰੀ ਆਨ ਜੱਟਾ’ ਫਰੈਂਚਾਇਜ਼ੀ ’ਚ ਆਇਆ ਟਵਿਸਟ, ਨਵੀਂ ਫ਼ਿਲਮ ‘ਕੈਰੀ ਆਨ ਜੱਟੀਏ’ ਦੀ ਸ਼ੂਟਿੰਗ ਹੋਈ ਸ਼ੁਰੂ

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ’ 1, 2 ਤੇ 3 ਨੇ ਸਿਨੇਮਾਘਰਾਂ ’ਚ ਕਮਾਈ ਦਾ ਹੜ੍ਹ ਲਿਆ ਦਿੱਤਾ ਸੀ। ‘ਕੈਰੀ ਆਨ ਜੱਟਾ 3’ ਦੀ ਗੱਲ ਕਰੀਏ ਤਾਂ ਇਹ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਬਣ ਗਈ ਹੈ, ਜੋ 100 ਕਰੋੜ ਕਮਾਉਣ ’ਚ ਸਫਲ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼ 'ਚੋਂ 20 ਹਜ਼ਾਰ ਤੋਂ ਵੱਧ ਮੁਸਲਿਮ ਕੱਟੜਪੰਥੀਆਂ ਨੂੰ ਬਾਹਰ ਕੱਢੇਗਾ ਫਰਾਂਸ, ਇਸ ਲਈ ਚੁੱਕਿਆ ਇਹ ਕਦਮ

ਇਸੇ ਦੇ ਚਲਦਿਆਂ ਹੁਣ ਫ਼ਿਲਮ ਦੀ ਟੀਮ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ। ‘ਕੈਰੀ ਆਨ ਜੱਟਾ’ ਫਰੈਂਚਾਇਜ਼ੀ ’ਚ ਟਵਿਸਟ ਲਿਆਉਂਦਿਆਂ ਹੁਣ ਨਵੀਂ ਫ਼ਿਲਮ ‘ਕੈਰੀ ਆਨ ਜੱਟੀਏ’ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲੰਡਨ ’ਚ ਸ਼ੁਰੂ ਹੋ ਗਈ ਹੈ।

PunjabKesari

ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਤੋਂ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨਾਲ ਗਿੱਪੀ ਨੇ ਲਿਖਿਆ, ‘‘ਕੈਰੀ ਆਨ ਜੱਟਾ ਫਰੈਂਚਾਇਜ਼ੀ ਨਵੇਂ ਟਵਿਸਟ ਨਾਲ ਵਾਪਸ ਆ ਗਈ ਹੈ। ਪੈਨੋਰਾਮਾ ਸਟੂਡੀਓਜ਼ ਤੇ ਹੰਬਲ ਮੋਸ਼ਨ ਪਿਕਚਰਜ਼ ਪੇਸ਼ ਕਰ ਰਹੇ ਹਨ ‘ਕੈਰੀ ਆਨ ਜੱਟੀਏ’। ਸ਼ੂਟਿੰਗ ਲੰਡਨ ’ਚ ਸ਼ੁਰੂ ਹੋ ਗਈ ਹੈ।’’

PunjabKesari

ਦੱਸ ਦੇਈਏ ਕਿ ਫ਼ਿਲਮ ’ਚ ਸਰਗੁਣ ਮਹਿਤਾ, ਜੈਸਮੀਨ ਭਸੀਨ, ਸੁਨੀਲ ਗਰੋਵਰ, ਜਸਵਿੰਦਰ ਭੱਲਾ, ਨਾਸਿਰ ਚਿਨਓਟੀ, ਨਿਰਮਲ ਰਿਸ਼ੀ ਤੇ ਰੁਪਿੰਦਰ ਰੂਪੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

PunjabKesari

ਫ਼ਿਲਮ ਨੂੰ ਸਮੀਪ ਕੰਗ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ, ਕੁਮਾਰ ਮਾਂਗਟ ਪਾਠਕ, ਰਵਨੀਤ ਕੌਰ ਗਰੇਵਾਲ, ਅਭਿਸ਼ੇਕ ਪਾਠਕ, ਵਿਨੋਦ ਅੰਸਲ ਤੇ ਦਿਵੇ ਧਮੀਜਾ ਪ੍ਰੋਡਿਊਸ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News