‘ਕੈਰੀ ਆਨ ਜੱਟਾ 3’ ਫ਼ਿਲਮ ਦਾ ਟਾਈਟਲ ਟਰੈਕ ਚਰਚਾ ’ਚ, 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ

Saturday, Apr 22, 2023 - 06:01 PM (IST)

‘ਕੈਰੀ ਆਨ ਜੱਟਾ 3’ ਫ਼ਿਲਮ ਦਾ ਟਾਈਟਲ ਟਰੈਕ ਚਰਚਾ ’ਚ, 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਦਾ ਟਾਈਟਲ ਟਰੈਕ ਇਨ੍ਹੀਂ ਦਿਨੀਂ ਯੂਟਿਊਬ ’ਤੇ ਧੂਮ ਮਚਾ ਰਿਹਾ ਹੈ। ਫ਼ਿਲਮ ਦੇ ਇਸ ਗੀਤ ਨੂੰ ਯੂਟਿਊਬ ’ਤੇ 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਖ਼ਬਰ ਲਿਖੇ ਜਾਣ ਤਕ ਇਸ ਗੀਤ ਦੇ ਵਿਊਜ਼ 5.4 ਮਿਲੀਅਨ ਸਨ।

ਗੀਤ ਨੂੰ ਗਾਇਆ ਖ਼ੁਦ ਗਿੱਪੀ ਗਰੇਵਾਲ ਨੇ ਹੈ, ਜੋ ਇਸ ਫ਼ਿਲਮ ’ਚ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਗੀਤ ਦੇ ਬੋਲ ਤੇ ਕੰਪੋਜ਼ੀਸ਼ਨ ਰੋਮਾਨਾ ਦੀ ਹੈ, ਜਿਸ ਨੂੰ ਸੰਗੀਤ ਜਾਨੀ ਨੇ ਦਿੱਤਾ ਹੈ। ਗੀਤ ਨੂੰ ਗਿੱਪੀ ਦੇ ਨਾਲ ਸਿਮਰ ਕੌਰ ਨੇ ਵੀ ਗਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’

ਦੱਸ ਦੇਈਏ ਕਿ ਗੀਤ ਤੋਂ ਪਹਿਲਾਂ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦੇਖ ਲੋਕ ਕਾਫੀ ਉਤਸ਼ਾਹਿਤ ਹਨ। ਫ਼ਿਲਮ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸਿਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਨੂੰ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਤਵ ਨੇ ਲਿਖਿਆ ਹੈ, ਜਿਸ ਨੂੰ ਸਮੀਪ ਕੰਗ ਵਲੋਂ ਡਾਇਰੈਕਟ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News