ਸਭ ਤੋਂ ਵੱਡੀ ਪੰਜਾਬੀ ਪਰਿਵਾਰਕ ਫ਼ਿਲਮ ‘ਕੈਰੀ ਆਨ ਜੱਟਾ 3’ ਹੁਣ ਚੌਪਾਲ ’ਤੇ ਹੋਈ ਰਿਲੀਜ਼

Friday, Sep 08, 2023 - 05:53 PM (IST)

ਸਭ ਤੋਂ ਵੱਡੀ ਪੰਜਾਬੀ ਪਰਿਵਾਰਕ ਫ਼ਿਲਮ ‘ਕੈਰੀ ਆਨ ਜੱਟਾ 3’ ਹੁਣ ਚੌਪਾਲ ’ਤੇ ਹੋਈ ਰਿਲੀਜ਼

ਚੰਡੀਗੜ੍ਹ (ਬਿਊਰੋ)– ਪੰਜਾਬੀ ਮਨੋਰੰਜਨ ਇੰਡਸਟਰੀ ’ਚ ਤੂਫ਼ਾਨ ਲੈ ਕੇ ਆਉਣ ਵਾਲੀ ‘ਕੈਰੀ ਆਨ ਜੱਟਾ 3’ ਦੀ ਦੁਨੀਆ ’ਚ ਖ਼ੁਦ ਨੂੰ ਲੀਨ ਕਰਨ ਲਈ ਤਿਆਰ ਹੋ ਜਾਓ। ਸਾਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਇਕਲੌਤੇ ਸ਼ਾਨਦਾਰ ਅਦਾਕਾਰ ਗਿੱਪੀ ਗਰੇਵਾਲ ਤੇ ਖ਼ੂਬਸੂਰਤ ਸੋਨਮ ਬਾਜਵਾ ਦੀ ਇਹ ਫ਼ਿਲਮ ਹੁਣ ਸਿਰਫ਼ ਚੌਪਾਲ ’ਤੇ ਰਿਲੀਜ਼ ਹੋ ਗਈ ਹੈ। ਜ਼ਿਆਦਾਤਰ ਪੰਜਾਬੀ ਫ਼ਿਲਮਾਂ ਦੀ ਕਹਾਣੀ, ਕਾਮੇਡੀ ਤੇ ਖ਼ੂਬਸੂਰਤ ਕਿਰਦਾਰਾਂ ਨਾਲ ਸ਼ਿੰਗਾਰੀ ਜਾਂਦੀ ਹੈ ਤੇ ਇਨ੍ਹਾਂ ’ਚੋਂ ਕੁਝ ਹੀ ਫ਼ਿਲਮਾਂ ‘ਕੈਰੀ ਆਨ ਜੱਟਾ’ ਫ੍ਰੈਂਚਾਇਜ਼ੀ ਵਾਂਗ ਇਕ ਛਾਪ ਛੱਡਦੀਆਂ ਹਨ। ਇਸ ਲੜੀ ’ਚ ਨਵੀਂ ਫ਼ਿਲਮ ‘ਕੈਰੀ ਆਨ ਜੱਟਾ 3’ ਸ਼ਾਮਲ ਹੋਈ ਹੈ, ਜੋ ਨਾ ਕਿ ਸਿਰਫ਼ ਚੰਗੇ ਦ੍ਰਿਸ਼ ਤੇ ਕਾਮੇਡੀ ਦਾ ਸਬੂਤ ਹੈ, ਸਗੋਂ ਇਹ ਪੰਜਾਬੀ ਸਿਨੇਮਾ ਦੇ ਵੱਧ ਰਹੇ ਕਾਰੋਬਾਰ ਨੂੰ ਵੀ ਦਰਸਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਰਾਘਵ-ਪਰਿਣੀਤੀ 30 ਸਤੰਬਰ ਨੂੰ ਚੰਡੀਗੜ੍ਹ ’ਚ ਦੇਣਗੇ ਰਿਸੈਪਸ਼ਨ ਪਾਰਟੀ, ਉਦੈਪੁਰ ਦੇ ਲੀਲਾ ਪੈਲੇਸ ’ਚ ਹੋਵੇਗਾ ਵਿਆਹ

ਗਿੱਪੀ ਗਰੇਵਾਲ ਨੇ ਮਾਰਕੀਟਿੰਗ ਸਮਝ ਦੇ ਨਾਲ-ਨਾਲ ਆਪਣੀ ਕਲਾ ਤੇ ਹੁਨਰ ਨਾਲ ‘ਕੈਰੀ ਆਨ ਜੱਟਾ 3’ ਨੂੰ ਸਿਨੇਮਾਟੋਗ੍ਰਾਫੀ ਦੀ ਇਕ ਸ਼ਾਨਦਾਰ ਮਿਸਾਲ ਬਣਾਇਆ ਹੈ। ਲਗਭਗ 100 ਕਰੋੜ ਰੁਪਏ ਦੀ ਕਮਾਈ ਵਾਲੀ ਇਸ ਫ਼ਿਲਮ ਨੇ ਪੰਜਾਬੀ ਸਿਨੇਮਾ ’ਚ ਨਵਾਂ ਇਤਿਹਾਸ ਰਚਿਆ ਹੈ, ਜੋ ਸਿਰਫ਼ ਬਾਕਸ ਆਫ਼ਿਸ ਲਈ ਨਹੀਂ, ਸਗੋਂ ਇਸ ਦੀ ਪ੍ਰਤਿਭਾਸ਼ਾਲੀ ਕਾਸਟ, ਜਿਸ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ ਲਈ ਵੀ ਨਵਾਂ ਸਫ਼ਰ ਸ਼ੁਰੂ ਕਰੇਗਾ। ਫ਼ਿਲਮ ਦੀ ਸ਼ਾਨਦਾਰ ਕਾਸਟ ਨੇ ਆਪਣੀ ਅਦਾਕਾਰੀ ਤੇ ਹਾਸਰਸ ਨਾਲ ਇਸ ’ਚ ਜਾਨ ਪਾ ਦਿੱਤੀ ਹੈ।

ਗਿੱਪੀ ਗਰੇਵਾਲ ਨੂੰ ਫ਼ਿਲਮਾਂ ਦੇ ਨਿਰਮਾਣ, ਨਿਰਦੇਸ਼ਨ ਤੇ ਅਦਾਕਾਰੀ ਤੋਂ ਲੈ ਕੇ ਸੁਚੱਜੇ ਢੰਗ ਨਾਲ ਪ੍ਰਚਾਰ ਕਰਨ ਦੇ ਉਸ ਦੇ ਸਫ਼ਰ ਨੇ ਉਸ ਨੂੰ ਬਹੁਪੱਖੀ ਪ੍ਰਤਿਭਾ ਨਾਲ ਪੰਜਾਬੀ ਸਿਨੇਮਾ ’ਚ ਸਭ ਤੋਂ ਸਤਿਕਾਰਯੋਗ ਤੇ ਪ੍ਰਤਿਭਾਸ਼ਾਲੀ ਸ਼ਖ਼ਸੀਅਤਾਂ ’ਚੋਂ ਇਕ ਬਣਾ ਦਿੱਤਾ ਹੈ। ‘ਕੈਰੀ ਆਨ ਜੱਟਾ 3’ ਗਿੱਪੀ ਗਰੇਵਾਲ ਦਾ ਉਸ ਦੇ ਦਰਸ਼ਕਾਂ ਨੂੰ ਸਮਝਣ ਤੇ ਉਨ੍ਹਾਂ ਨੂੰ ਮੰਨੋਰੰਜਨ ਰਾਹੀਂ ਪ੍ਰਭਾਵਿਤ ਕਰਨ ਦਾ ਸਬੂਤ ਹੈ।

ਇਹ ਫਰੈਂਚਾਇਜ਼ੀ ਇੰਨੀ ਵੱਡੀ ਹੈ ਕਿ ਆਮਿਰ ਖ਼ਾਨ ਨੇ ਵੀ ‘ਕੈਰੀ ਆਨ ਜੱਟਾ 3’ ਦੇ ਟਰੇਲਰ ਨੂੰ ਮੁੰਬਈ ’ਚ ਫ਼ਿਲਮ ਦੀ ਸਟਾਰ ਕਾਸਟ ਨਾਲ ਪਸੰਦ ਤੇ ਲਾਂਚ ਕੀਤਾ। ‘ਕੈਰੀ ਆਨ ਜੱਟਾ 3’ ਦੀ ਕਾਸਟ ਨੇ ਕਪਿਲ ਸ਼ਰਮਾ ਸ਼ੋਅ ’ਤੇ ਆ ਕੇ ਆਪਣੀ ਫ਼ਿਲਮ ਦੇ ਕਈ ਪਹਿਲੂਆਂ ਬਾਰੇ ਗੱਲ ਕੀਤੀ। ਇੰਨਾ ਹੀ ਨਹੀਂ, ਉਨ੍ਹਾਂ ਨੂੰ ‘ਬਿੱਗ ਬੌਸ’ ਦੇ ਘਰ ਵੀ ਬੁਲਾਇਆ ਗਿਆ ਸੀ, ਜਿਥੇ ਸਲਮਾਨ ਖ਼ਾਨ ਨੇ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਨੂੰ ਫ਼ਿਲਮ ਲਈ ਮੁਬਾਰਕਬਾਦ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News