ਬਾਕਸ ਆਫਿਸ ’ਤੇ ਨਵੇਂ ਰਿਕਾਰਡ ਬਣਾ ਰਹੀ ‘ਕੈਰੀ ਆਨ ਜੱਟਾ 3’, ਜਾਣੋ ਕਲੈਕਸ਼ਨ

Monday, Jul 03, 2023 - 10:56 AM (IST)

ਬਾਕਸ ਆਫਿਸ ’ਤੇ ਨਵੇਂ ਰਿਕਾਰਡ ਬਣਾ ਰਹੀ ‘ਕੈਰੀ ਆਨ ਜੱਟਾ 3’, ਜਾਣੋ ਕਲੈਕਸ਼ਨ

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਬਾਕਸ ਆਫਿਸ ’ਤੇ ਆਏ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਫ਼ਿਲਮ ਨੇ 3 ਦਿਨਾਂ ਅੰਦਰ 33 ਕਰੋੜ 16 ਲੱਖ ਰੁਪਏ ਦੀ ਕਮਾਈ ਕਰ ਲਈ ਹੈ।

ਫ਼ਿਲਮ ਨੇ ਪਹਿਲੇ ਦਿਨ 10 ਕਰੋੜ 12 ਲੱਖ, ਦੂਜੇ ਦਿਨ 10 ਕਰੋੜ 72 ਲੱਖ ਤੇ ਤੀਜੇ ਦਿਨ 12 ਕਰੋੜ 32 ਲੱਖ ਰੁਪਏ ਦੀ ਕਮਾਈ ਕੀਤੀ ਹੈ।

ਦੱਸ ਦੇਈਏ ਕਿ ਪੰਜਾਬੀ ਫ਼ਿਲਮ ਇੰਡਸਟਰੀ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ‘ਕੈਰੀ ਆਨ ਜੱਟਾ 2’ ਹੈ, ਜੋ ਸਾਲ 2018 ’ਚ ਰਿਲੀਜ਼ ਹੋਈ ਸੀ। ‘ਕੈਰੀ ਆਨ ਜੱਟਾ 2’ ਨੇ ਲਾਈਫਟਾਈਮ ਕਲੈਕਸ਼ਨ 57.67 ਕਰੋੜ ਰੁਪਏ ਦੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਦੀਪ ਢਿੱਲੋਂ ਨੇ ਲਿਆ ਵੱਡਾ ਫ਼ੈਸਲਾ, ਕੈਨੇਡਾ ਛੱਡ ਪੱਕੇ ਸ਼ਿਫਟ ਹੋਣਗੇ ਭਾਰਤ

ਉਥੇ ‘ਕੈਰੀ ਆਨ ਜੱਟਾ 3’ ਦੀ ਜਿਸ ਤਰ੍ਹਾਂ ਕਮਾਈ ਦੇਖਣ ਨੂੰ ਮਿਲ ਰਹੀ ਹੈ, ਉਸ ਤੋਂ ਲੱਗ ਰਿਹਾ ਹੈ ਕਿ ਇਹ ਫ਼ਿਲਮ ਆਉਣ ਵਾਲੇ ਕੁਝ ਹੀ ਦਿਨਾਂ ’ਚ ‘ਕੈਰੀ ਆਨ ਜੱਟਾ 2’ ਦੀ ਕਲੈਕਸ਼ਨ ਨੂੰ ਪਿੱਛੇ ਛੱਡ ਕੇ ਕਮਾਈ ਦੇ ਮਾਮਲੇ ’ਚ ਨੰਬਰ 1 ਪੰਜਾਬੀ ਫ਼ਿਲਮ ਬਣ ਜਾਵੇਗੀ।

ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖਿਆ ਹੈ।

PunjabKesari

ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ।

ਨੋਟ– ਤੁਹਾਡਾ ‘ਕੈਰੀ ਆਨ ਜੱਟਾ 3’ ਫ਼ਿਲਮ ਨੂੰ ਲੈ ਕੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News