ਪ੍ਰਸਿੱਧ ਗਾਇਕ ਜਸਟਿਨ ਬੀਬਰ ਨੇ ਰਮਜ਼ਾਨ 'ਚ ਰੋਜ਼ਾ ਰੱਖਣ ਵਾਲਿਆਂ ਦਾ ਉਡਾਇਆ ਮਜ਼ਾਕ, ਘਿਰੇ ਵਿਵਾਦਾਂ 'ਚ

Saturday, Apr 01, 2023 - 11:36 AM (IST)

ਮੁੰਬਈ (ਬਿਊਰੋ) : ਪ੍ਰਸਿੱਧ ਕੈਨੇਡੀਅਨ ਗਾਇਕ ਜਸਟਿਨ ਬੀਬਰ ਤੇ ਉਨ੍ਹਾਂ ਦੀ ਪਤਨੀ ਹੇਲੀ ਬੀਬਰ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਨੂੰ ਲੈ ਕੇ ਹੁਣ ਕਾਫ਼ੀ ਵਿਵਾਦ ਹੋ ਰਿਹਾ ਹੈ। ਦਰਅਸਲ, ਜਸਟਿਨ ਬੀਬਰ ਨੇ ਆਪਣੀ ਇਸ ਪੋਸਟ 'ਚ ਰਮਜ਼ਾਨ ਦੌਰਾਨ ਰੋਜ਼ਾ ਰੱਖਣ ਵਾਲਿਆਂ ਨੂੰ 'ਮੂਰਖ' ਕਿਹਾ ਹੈ। ਇਹ ਸਭ ਵੇਖ ਕੇ ਮੁਸਲਿਮ ਲੋਕਾਂ 'ਚ ਕਾਫ਼ੀ ਨਰਾਜ਼ਗੀ ਪਾਈ ਜਾ ਰਹੀ ਹੈ। ਲੋਕ ਇਸ ਦਾ ਕਾਫ਼ੀ ਵਿਰੋਧ ਕਰ ਰਹੇ ਹਨ।

ਦੱਸ ਦਈਏ ਕਿ ਜਸਟਿਨ ਬੀਬਰ ਅਤੇ ਹੇਲੀ ਬੀਬਰ ਹਾਲ ਹੀ 'ਚ ਹਿਜਾਬ ਮਾਡਰਨ ਨਾਮਕ ਇੱਕ ਪੇਜ ਲਈ ਇੰਸਟਾਗ੍ਰਾਮ 'ਤੇ ਆਨਲਾਈਨ ਦਿਖਾਈ ਦਿੱਤੇ ਸਨ। ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਰੋਜ਼ਾ ਰੱਖਣ ਦੀ ਧਾਰਨਾ ਬਾਰੇ ਚਰਚਾ ਕੀਤੀ ਅਤੇ ਕਿਵੇਂ ਰੋਜ਼ਾ ਰੱਖਣਾ ਉਨ੍ਹਾਂ ਲਈ ਕੋਈ ਮਾਇਣੇ ਨਹੀਂ ਰਖਵਾਉਂਦਾ।

PunjabKesari

ਜਸਟਿਨ ਬੀਬਰ ਨੇ ਕਿਹਾ, ''ਮੈਨੂੰ ਇਸ ਬਾਰੇ ਸੋਚਣਾ ਪਵੇਗਾ, ਮੈਂ ਅਜਿਹਾ ਕਦੇ ਨਹੀਂ ਕੀਤਾ। ਮੈਨੂੰ ਲੱਗਦਾ ਹੈ ਕਿ ਸਾਡੇ ਸਰੀਰ ਨੂੰ ਸਹੀ ਢੰਗ ਨਾਲ ਸੋਚਣ ਲਈ ਪੋਸ਼ਣ ਦੀ ਲੋੜ ਹੁੰਦੀ ਹੈ।'' ਹੇਲੀ ਨੇ ਫਿਰ ਖ਼ੁਲਾਸਾ ਕੀਤਾ ਕਿ ਫਾਸਟਿੰਗ ਜਾਂ ਵਰਤ ਰੱਖਣ ਲਈ ਖਾਣਾ ਛੱਡਣਾ ਕਦੇ ਵੀ ਉਨ੍ਹਾਂ ਦੀ ਸਮਝ ਨਹੀਂ ਆਇਆ। ਜੇਕਰ ਤੁਸੀਂ ਟੀ. ਵੀ. ਬੰਦ ਕਰਨਾ ਚਾਹੁੰਦੇ ਹੋ, ਆਪਣੇ ਫੋਨ ਨੂੰ ਫਾਸਟ ਕਰਨਾ ਚਾਹੁੰਦੇ ਤਾਂ ਮੈਨੂੰ ਲੱਗਦਾ ਹੈ ਕਿ ਉਸ 'ਤੇ ਜ਼ਿਆਦਾ ਵਿਸ਼ਵਾਸ ਕਰਦੀ ਹਾਂ, ਪਰ ਖਾਣਾ ਬੰਦ ਕਰਨਾ ਮੇਰੀ ਸਮਝ ਨਹੀਂ ਆਉਂਦਾ। ਅੱਗੇ ਹੇਲੀ ਬੀਬਰ ਨੇ ਕਿਹਾ ਕਿ ਇਸ ਕਰਕੇ ਫਾਸਟਿੰਗ ਜਾਂ ਰੋਜ਼ਾ ਰੱਖਣ ਵਾਲੇ ਲੋਕ ਮੂਰਖ ਹਨ।"


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News