ਸੀ. ਪੀ. ਆਈ. ਨੇ ਫ਼ਿਲਮ ‘ਰਜ਼ਾਕਾਰ’ ’ਤੇ ਪਾਬੰਦੀ ਲਾਉਣ ਦੀ ਕੀਤੀ ਮੰਗ

10/31/2023 11:57:23 AM

ਨਵੀਂ ਦਿੱਲੀ (ਬਿਊਰੋ) - ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਨੇ ਦੋਸ਼ ਲਾਇਆ ਹੈ ਕਿ 1948 ਵਿਚ ਭਾਰਤੀ ਸੰਘ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਨਿਜ਼ਾਮ ਦੇ ਹੈਦਰਾਬਾਦ ਦੀਆਂ ਘਟਨਾਵਾਂ ਨੂੰ ਦਰਸਾਉਂਦੀ ਤੇਲਗੂ ਫਿਲਮ ‘ਰਜ਼ਾਕਾਰ’ ਸਿਨੇਮਾ ਰਾਹੀਂ ਨਫ਼ਰਤ ਫੈਲਾਉਣ ਅਤੇ ਧਰੁਵੀਕਰਨ ਕਰਨ ਦੀ ਕੋਸ਼ਿਸ਼ ਹੈ। ਸੀ. ਪੀ. ਆਈ. ਦੇ ਰਾਜ ਸਭਾ ਮੈਂਬਰ ਬਿਨੋਏ ਵਿਸ਼ਵਮ ਅਤੇ ਇਸ ਦੇ ਰਾਸ਼ਟਰੀ ਸਕੱਤਰ ਕੇ. ਨਾਰਾਇਣ ਨੇ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (ਸੀ. ਬੀ.ਐੱਫ. ਸੀ.) ਦੇ ਖੇਤਰੀ ਨਿਰਦੇਸ਼ਕ ਨਾਲ ਮੁਲਾਕਾਤ ਕੀਤੀ ਅਤੇ ਫ਼ਿਲਮ ਦੀ ਰਿਲੀਜ਼ ਨੂੰ ਰੋਕਣ ਦੀ ਮੰਗ ਕੀਤੀ। ਵਿਸਵਮ ਨੇ ਬੋਰਡ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੂੰ ਵੀ ਚਿੱਠੀ ਲਿਖ ਕੇ ਸਿਨੇਮਾ ਰਾਹੀਂ ਸਮਾਜ ਦੇ ਫਿਰਕੂਕਰਨ ਨੂੰ ਰੋਕਣ ਲਈ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਫਿਲਮ ਵਿੱਚ ਇਤਿਹਾਸਕ ਅਸ਼ੁੱਧੀਆਂ ਦੀ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਵਿਵਾਦਾਂ ਨਾਲ ਹੈ 'ਬਾਦਸ਼ਾਹ' ਦਾ ਪੁਰਾਣਾ ਰਿਸ਼ਤਾ, Fake Views ਮਾਮਲੇ 'ਚ ਵੀ ਆ ਚੁੱਕੈ ਨਾਂ

ਉਨ੍ਹਾਂ ਕਿਹਾ ਕਿ ਭਾਜਪਾ ਆਗੂ ਵੱਲੋਂ ਬਣਾਈ ਗਈ ਫ਼ਿਲਮ ‘ਰਜ਼ਾਕਾਰ’ ਰਾਹੀਂ ਤੱਥਾਂ ਨੂੰ ਤੋੜ ਮਰੋੜ ਕੇ ਤੇਲੰਗਾਨਾ ਦੇ ਇਤਿਹਾਸ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਸਵਮ ਦੇ ਦਫਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਤੇਲੰਗਾਨਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਦਾ ਫਿਰਕੂ ਧਰੁਵੀਕਰਨ ਕਰਨ ਦੀ ਕੋਸ਼ਿਸ਼ ਹੈ। ਸੰਸਦ ਮੈਂਬਰ ਨੇ ਜੋਸ਼ੀ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਇਹ ਇਤਿਹਾਸਕ ਤੱਥਾਂ ਦਾ ਚਿਤਰਣ ਗੰਭੀਰ ਪ੍ਰਭਾਵ ਵਾਲਾ ਮਾਮਲਾ ਹੈ।

ਇਹ ਵੀ ਪੜ੍ਹੋ : ਬੁਰੇ ਫਸੇ ਰੈਪਰ ਬਾਦਸ਼ਾਹ, ਸੱਟੇਬਾਜ਼ੀ ਐਪ-IPL ਨਾਲ ਜੁੜਿਆ ਮਾਮਲਾ, ਪੁਲਸ ਕਰ ਰਹੀ ਪੁੱਛ-ਗਿੱਛ

ਫ਼ਿਲਮ ਦੇ ਟੀਜ਼ਰ ਅਤੇ ਆਨਲਾਈਨ ਉਪਲਬਧ ਇੱਕ ਗੀਤ ਦਾ ਹਵਾਲਾ ਦਿੰਦੇ ਹੋਏ ਵਿਸ਼ਵਮ ਨੇ ਕਿਹਾ ਕਿ ਨਿਜ਼ਾਮ ਦੇ ਦਮਨਕਾਰੀ ਰਾਜ ਵਿਰੁੱਧ ਪੂਰੇ ਸੰਘਰਸ਼ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਰਕੂ ਲੈਂਸ ਰਾਹੀਂ ਦਰਸਾਇਆ ਜਾ ਰਿਹਾ ਹੈ ਤਾਂ ਜੋ ਵੋਟਰਾਂ ਦਾ ਧਾਰਮਿਕ ਲੀਹਾਂ ’ਤੇ ਧਰੁਵੀਕਰਨ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


sunita

Content Editor

Related News