''ਬੰਟੀ ਔਰ ਬਬਲੀ-2'' ਦੀ ਸਟਾਰ ਕਾਸਟ ਦਾ ਖ਼ੁਲਾਸਾ, ਦੱਸੀਆਂ ਇਹ ਗੱਲਾਂ

Monday, Nov 08, 2021 - 02:00 PM (IST)

''ਬੰਟੀ ਔਰ ਬਬਲੀ-2'' ਦੀ ਸਟਾਰ ਕਾਸਟ ਦਾ ਖ਼ੁਲਾਸਾ, ਦੱਸੀਆਂ ਇਹ ਗੱਲਾਂ

ਮੁੰਬਈ (ਬਿਊਰੋ) - ਯਸ਼ਰਾਜ ਫਿਲਮਸ ਦੀ 'ਬੰਟੀ ਔਰ ਬਬਲੀ 2' ਵਿਚ ਇਸ ਦੇ ਨਿਰਮਾਤਾ ਓਰਿਜਨਲ ਫ਼ਿਲਮ ਦੀ ਮੂਲ ਭਾਵਨਾ ਨੂੰ ਸਨਮਾਨ ਦੇਣ ਲਈ ਓਰਿਜਨਲ ਟਾਇਟਲ ਟ੍ਰੈਕ ਫਿਰ ਤੋਂ ਪੇਸ਼ ਕਰ ਰਹੇ ਹਨ। ਸ਼ੰਕਰ-ਅਹਿਸਾਨ-ਲਾਏ ਦੇ ਕੰਪੋਜ਼ ਕੀਤੇ ਗਏ 'ਬੰਟੀ ਔਰ ਬਬਲੀ-2' ਦੇ ਇਸ ਟਾਈਟਲ ਟ੍ਰੈਕ ਨੂੰ ਗਾਇਕ ਸਿਧਾਰਥ ਮਹਾਦੇਵਨ ਅਤੇ ਇਸ ਰੈਪ ਨੂੰ ਲਿਖਣ ਵਾਲੇ ਪੰਜਾਬੀ ਸੈਂਸੇਸ਼ਨ ਬੋਹੇਮੀਆ ਨੇ ਮਿਲ ਕੇ ਗਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਹੋਈ ਕੁੜਮਾਈ, ਦਸੰਬਰ 'ਚ ਹੋਵੇਗਾ ਵਿਆਹ

ਰਾਨੀ ਕਹਿੰਦੀ ਹੈ, ''ਮੇਰੇ ਖਿਆਲ ਨਾਲ ਵਾਈ. ਆਰ. ਐੱਫ. ਨੇ, ਜਿਸ ਵੇਲੇ 'ਬੰਟੀ ਔਰ ਬਬਲੀ-2' ਬਣਾਉਣ ਦਾ ਫੈਸਲਾ ਕੀਤਾ, ਉਦੋਂ ਉਨ੍ਹਾਂ ਨੇ ਤੈਅ ਕਰ ਲਿਆ ਸੀ ਕਿ ਉਹ ਓਰਿਜਨਲ ਫ਼ਿਲਮ ਦਾ ਟਾਈਟਲ ਟ੍ਰੈਕ ਇਸਤੇਮਾਲ ਕਰਨਗੇ।''

ਇਹ ਖ਼ਬਰ ਵੀ ਪੜ੍ਹੋ : ਐੱਨ. ਸੀ. ਬੀ. ਦੇ ਸੱਦੇ ’ਤੇ ਨਹੀਂ ਪੁੱਜੇ ਆਰੀਅਨ ਖ਼ਾਨ

ਸੈਫ ਅਲੀ ਖ਼ਾਨ ਦੱਸਦੇ ਹਨ ਕਿ ਇਸ ਫ਼ਿਲਮ ਵਿਚ ਓਰਿਜਨਲ ਟ੍ਰੈਕ ਨੂੰ ਬੜੀ ਖੂਬਸੂਰਤੀ ਨਾਲ ਸ਼ਾਮਲ ਕੀਤਾ ਗਿਆ ਹੈ। ਇਹ 'ਬੰਟੀ ਔਰ ਬਬਲੀ' ਵਾਲੇ ਕਪਲ ਨੂੰ ਸਹੀ ਵਿਚ ਸ਼ਰਾਰਤੀ, ਕੂਲ, ਮੌਜ-ਮਸਤੀ ਕਰਨ ਵਾਲੀ ਠੱਗ ਜੋੜੀਆਂ ਦੇ ਰੂਪ ਵਿਚ ਦਰਸਾਉਂਦਾ ਹੈ। ਉੱਥੇ ਹੀ ਸਿਧਾਂਤ ਦਾ ਕਹਿਣਾ ਹੈ ਕਿ 'ਬੰਟੀ ਔਰ ਬਬਲੀ-2' ਵਿਚ ਓਰਿਜਨਲ ਟਾਈਟਲ ਟ੍ਰੈਕ ਨੂੰ ਵਾਪਸ ਲਿਆਉਣ 'ਤੇ ਮੈਂ ਬਹੁਤ ਖੁਸ਼ ਹਾਂ।''

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਨੇ ਇੰਝ ਬਿਆਨ ਕੀਤਾ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਤੇ ਖਾਣ-ਪੀਣ ਦੇ ਅੰਦਾਜ਼ ਨੂੰ, ਵੇਖੋ ਵੀਡੀਓ


author

sunita

Content Editor

Related News