ਸੋਨਾਕਸ਼ੀ ਸਿਨਹਾ ਦੇ ਵਿਆਹ ਵਿਚਾਲੇ ਭਰਾ ਲਵ ਸਿਨਹਾ ਨੇ ਸ਼ੇਅਰ ਕੀਤੀ ਇਹ ਪੋਸਟ, ਫੈਨਜ਼ ਦੀ ਵਧੀ ਚਿੰਤਾ

Wednesday, Jun 19, 2024 - 02:30 PM (IST)

ਸੋਨਾਕਸ਼ੀ ਸਿਨਹਾ ਦੇ ਵਿਆਹ ਵਿਚਾਲੇ ਭਰਾ ਲਵ ਸਿਨਹਾ ਨੇ ਸ਼ੇਅਰ ਕੀਤੀ ਇਹ ਪੋਸਟ, ਫੈਨਜ਼ ਦੀ ਵਧੀ ਚਿੰਤਾ

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ 23 ਜੂਨ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਹਾਲਾਂਕਿ ਸੋਨਾਕਸ਼ੀ ਅਤੇ ਜ਼ਹੀਰ ਨੇ ਆਪਣੇ ਰਿਸ਼ਤੇ ਨੂੰ ਘੱਟ ਸੁੱਰਖੀਆਂ 'ਚ ਰੱਖਿਆ ਹੈ, ਪਰ ਉਨ੍ਹਾਂ ਦਾ ਅਕਸਰ ਇਕੱਠੇ ਹੋਣਾ ਅਤੇ ਮੀਡੀਆ ਪੋਸਟਾਂ ਉਨ੍ਹਾਂ ਦੇ ਮਜ਼ਬੂਤ ​​ਬੰਧਨ ਨੂੰ ਦਰਸਾਉਂਦੀਆਂ ਹਨ। ਹਲਦੀ ਦੀ ਰਸਮ ਸੋਨਾਕਸ਼ੀ ਦੇ ਬਾਂਦਰਾ ਸਥਿਤ ਨਵੇਂ ਘਰ 'ਚ ਹੋਵੇਗੀ, ਜੋ ਉਨ੍ਹਾਂ ਨੇ ਹਾਲ ਹੀ 'ਚ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਖਰੀਦਿਆ ਹੈ। ਇਸ ਸੇਰੇਮਨੀ 'ਚ ਸਿਰਫ ਕਰੀਬੀ ਦੋਸਤ ਅਤੇ ਪਰਿਵਾਰ ਹੀ ਮੌਜੂਦ ਹੋਣਗੇ ਅਤੇ ਇਸ ਸੇਰੇਮਨੀ ਬਹੁਤ ਹੀ ਘੱਟ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਇਸੇ ਕਾਰਨ ਜੋੜੇ ਨੇ ਇਸ ਸੇਰੇਮਨੀ ਲਈ ਅਦਾਕਾਰਾ ਦਾ ਘਰ ਚੁਣਿਆ ਹੈ।

PunjabKesari

ਅਫਵਾਹ ਦੀ ਮੰਨੀਏ ਤਾਂ ਅਚਾਨਕ ਵਿਆਹ ਦੀ ਖ਼ਬਰ ਨਾਲ ਸੋਨਾਕਸ਼ੀ ਦੇ ਪਰਿਵਾਰ ਦੇ ਲੋਕ ਬਹੁਤ ਖੁਸ਼ ਨਹੀਂ ਹਨ। ਪਹਿਲਾਂ ਖ਼ਬਰ ਸੀ ਕਿ ਸ਼ਤਰੂਘਨ ਸਿਨਹਾ ਵਿਆਹ ਦੇ ਫੰਕਸ਼ਨਾਂ 'ਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਸੋਨਾਕਸ਼ੀ ਨੇ ਉਨ੍ਹਾਂ ਨੂੰ ਵਿਆਹ ਬਾਰੇ ਨਹੀਂ ਦੱਸਿਆ ਹੈ । ਫਿਰ ਖ਼ਬਰ ਆਈ ਕਿ ਪਿਤਾ ਦੀ ਨਾਰਾਜ਼ਗੀ ਦੂਰ ਹੋ ਗਈ ਹੈ ਉਹ ਆਪਣੀ ਲਾਡਲੀ ਧੀ ਦੇ ਵਿਆਹ 'ਚ ਜ਼ਰੂਰ ਸ਼ਾਮਲ ਹੋਣਗੇ। ਇਹ ਖ਼ਬਰ ਸੋਨਾਕਸ਼ੀ ਦੇ ਮਾਮਾ ਪਹਿਲਾਜ ਨਿਹਲਾਨੀ ਨੇ ਇੱਕ ਨਿਊਜ਼ ਪੋਰਟਲ 'ਤੇ ਸ਼ੇਅਰ ਕੀਤੀ ਸੀ।

ਲਵ ਸਿਨਹਾ ਨੇ ਪਾਈ ਪੋਸਟ

ਇਸ 'ਚ ਸੋਨਾਕਸ਼ੀ ਦੇ ਭਰਾ ਲਵ ਸਿਨਹਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਨੇ ਫੈਨਜ਼ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਸ਼ੋਸ਼ਲ ਮੀਡੀਆ 'ਤੇ ਇਹ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਅੱਜ ਤੁਸੀਂ ਕਿਸ ਪਾਸੇ ਹੋਵੋਗੇ? #TwoFace #Duotone #Duality #Throwback #Portrait।"ਲਵ ਨੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਇੱਕ ਫੋਟੋ ਨੂੰ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਸੀ। ਇਸ 'ਚ ਪਹਿਲਾਂ ਹੈਰਾਨੀ ਦੀ ਗੱਲ ਇਹ ਹੈ ਕਿ ਲਵ ਸੋਨਾਕਸ਼ੀ ਨੂੰ ਇੰਸਟਾਗ੍ਰਾਮ 'ਤੇ ਫਾਲੋ ਨਹੀਂ ਕਰਦੇ ਹਨl

PunjabKesari

ਫੈਨਜ਼ ਲਵ ਦੀ ਇਸ ਪੋਸਟ ਨੂੰ ਸੋਨਾਕਸ਼ੀ ਦੇ ਵਿਆਹ ਨਾਲ ਜੋੜ ਰਹੇ ਹਨ ਅਤੇ ਵੱਖਰੇ -ਵੱਖਰੇ ਮਤਲਬ ਕੱਢ ਰਹੇ ਹਨ । ਪਹਿਲਾਂ ਵੀ ਲਵ ਨੇ ਆਪਣੀ ਇੱਕ Throwback ਫੋਟੋ ਸ਼ੇਅਰ ਕੀਤੀ ਸੀ। ਇਸ ਫੋਟੋ 'ਚ ਲਵ ਨੇ ਕੈਪਸ਼ਨ 'ਚ ਲਿਖਿਆ ਸੀ, 'ਸਮੇਂ ਦੇ ਨਾਲ ਪਰੇਸ਼ਾਨੀ ਇਹ ਹੈ ਕਿ ਸਾਡੇ ਕੋਲ ਕਦੇ ਵੀ ਸਮੇਂ ਦੀ ਕਮੀ ਨਹੀਂ ਹੁੰਦੀ ਹੈ।'

ਇਹ ਖ਼ਬਰ ਵੀ ਪੜ੍ਹੋ- ਟਰੇਨ ਤੋਂ ਸ਼ੁਰੂ ਹੋਈ ਅਲਕਾ ਯਾਗਨਿਕ ਦੀ ਪ੍ਰੇਮ ਕਹਾਣੀ, ਵਿਆਹ ਮਗਰੋਂ ਵੀ ਪਤੀ ਤੋਂ ਕਿਉਂ ਰਹਿ ਰਹੀ ਹੈ ਵੱਖ?

ਮੈਂ ਇਸ ਮਾਮਲੇ 'ਤੇ ਕੁਝ ਨਹੀਂ ਕਹਾਂਗਾ

ਇਸ ਤੋਂ ਪਹਿਲਾਂ ਵੀ ਲਵ ਸਿਨਹਾ ਨੇ  ਵਿਆਹ ਦੀਆਂ ਖਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।ਉਸ ਨੇ ਕਿਹਾ ਸੀ,''ਮੈਂ ਇਸ ਸਮੇਂ ਮੁੰਬਈ ਤੋਂ ਬਾਹਰ ਹਾਂ ਅਤੇ ਤੁਸੀਂ ਮੈਨੂੰ ਸੋਨਾਕਸ਼ੀ ਦੇ ਵਿਆਹ ਦੀ ਖ਼ਬਰ 'ਤੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਇਸ ਮਾਮਲੇ 'ਚ ਮੈਂ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦਾ ਹਾਂ।" ਦੱਸ ਦਈਏ ਕਿ ਲਵ ਦੇ ਵਾਂਗ ਸੋਨਾਕਸ਼ੀ ਦੀ ਮਾਂ ਪੂਨਮ ਸਿਨਹਾ ਵੀ ਸੋਨਾਕਸ਼ੀ ਨੂੰ ਇੰਸਟਾਗ੍ਰਾਮ 'ਤੇ ਫਾਲੋਅ ਨਹੀਂ ਕਰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News