‘ਬ੍ਰੀਦ : ਇਨ ਟੂ ਦਿ ਸ਼ੈਡੋਜ਼’ ਦੀ ਸ਼ੂਟਿੰਗ ਸ਼ੁਰੂ

10/21/2021 12:47:34 PM

ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਨੇ ਮਨੋਵਿਗਿਆਨਕ ਥ੍ਰਿਲਰ ‘ਬ੍ਰੀਥ : ਇਨ ਟੂ ਦਿ ਸ਼ੈਡੋਜ਼’ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਨਵੇਂ ਸੀਜ਼ਨ ’ਚ ਅਭਿਸ਼ੇਕ ਬੱਚਨ, ਅਮਿਤ ਸਾਧ, ਨਿਤਿਆ ਮੈਨਨ ਤੇ ਸਿਆਮੀ ਖੇਰ ਮੁੱਖ ਭੂਮਿਕਾਵਾਂ ਵਾਲੇ ਸ਼ੋਅ ਦੇ ਸੀਕਵਲ ’ਚ ਨਵੀਨ ਕਸਤੂਰੀਆ ਵੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : 17 ਦਿਨਾਂ ਬਾਅਦ ਸਿਰਫ 15 ਮਿੰਟਾਂ ਲਈ ਪੁੱਤਰ ਆਰੀਅਨ ਖ਼ਾਨ ਨੂੰ ਮਿਲੇ ਸ਼ਾਹਰੁਖ ਖ਼ਾਨ

ਅਬੁੰਨਦੰਤੀਆ ਐਂਟਰਟੇਨਮੈਂਟ ਦੁਆਰਾ ਨਿਰਮਿਤ ਤੇ ਮਯੰਕ ਸ਼ਰਮਾ ਦੁਆਰਾ ਨਿਰਦੇਸ਼ਿਤ ਸ਼ੋਅ ਦੇ ਨਵੇਂ ਸੀਜ਼ਨ ਦਾ ਨਿਰਮਾਣ ਦਿੱਲੀ ਤੇ ਮੁੰਬਈ ’ਚ ਸ਼ੁਰੂ ਹੋ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Abhishek Bachchan (@bachchan)

ਇਸ ਮੌਕੇ ਬੋਲਦਿਆਂ ਐਮਾਜ਼ੋਨ ਪ੍ਰਾਈਮ ਵੀਡੀਓ ਇੰਡੀਆ ਦੇ ਮੁਖੀ, ਆਰੀਜਨਲਜ਼ ਦੇ ਮੁਖੀ, ਅਪਾਰਨਾ ਪੁਰੋਹਿਤ ਨੇ ਕਿਹਾ ਕਿ ‘ਬ੍ਰੀਥ : ਇਨ ਟੂ ਦਿ ਸ਼ੈਡੋਜ਼’ ਦੀ ਲੋਕਪ੍ਰਿਅਤਾ ਤੇ ਦਰਸ਼ਕਾਂ ਦੀਆਂ ਉਮੀਦਾਂ ਨੂੰ ਦੇਖਦਿਆਂ ਇਸ ਦੇ ਨਵੇਂ ਸੀਜ਼ਨ ਦਾ ਐਲਾਨ ਲਾਜ਼ਮੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News