ਬ੍ਰਾਜ਼ੀਲ ਦੇ ਮਸ਼ਹੂਰ ਗਾਇਕ Ayres Sasaki ਦੀ ਪਰਫਾਰਮ ਦੌਰਾਨ ਹੋਈ ਮੌਤ, ਕਰੰਟ ਦੱਸਿਆ ਜਾ ਰਿਹਾ ਹੈ ਕਾਰਨ
Sunday, Jul 21, 2024 - 03:28 PM (IST)
 
            
            ਐਟਰਟੇਨਮੈਂਟ ਡੈਸਕ- ਬ੍ਰਾਜ਼ੀਲ ਦੇ ਮਸ਼ਹੂਰ ਗਾਇਕ Ayres Sasaki ਦਾ 35 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। Ayres Sasaki ਦੀ ਮੌਤ ਬਹੁਤ ਦਰਦਨਾਕ ਸੀ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। 35 ਸਾਲਾ ਗਾਇਕ ਸੈਲੀਨੋਪੋਲਿਸ ਦੇ ਸੋਲਰ ਹੋਟਲ 'ਚ ਪਰਫਾਰਮ ਕਰ ਰਿਹਾ ਸੀ ਜਦੋਂ ਇਹ ਘਟਨਾ ਵਾਪਰੀ। Ayres Sasaki ਦੇ ਵਿਆਹ ਨੂੰ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਸੀ। ਉਸ ਦੀ ਮੌਤ ਕਾਰਨ ਉਸ ਦੀ ਪਤਨੀ ਦਾ ਬੁਰਾ ਹਾਲ ਹੈ ਅਤੇ ਰੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - Kangana Ranaut ਨੇ ਮਨਾਇਆ ਗੁਰੂ ਪੂਰਨਿਮਾ ਦਾ ਤਿਉਹਾਰ, ਸ਼ੇਅਰ ਕੀਤੀਆਂ ਤਸਵੀਰਾਂ
ਸੂਤਰਾਂ ਮੁਤਾਬਕ ਜਿਸ ਈਵੈਂਟ 'ਚ ਉਹ ਪਰਫਾਰਮ ਕਰ ਰਿਹਾ ਸੀ, ਉਥੇ Ayres Sasaki ਦੀ ਮਾਸੀ ਵੀ ਮੌਜੂਦ ਸੀ। ਉੱਥੇ ਜੋ ਵੀ ਹੋਇਆ, ਉਹ ਹੈਰਾਨ ਹੋਣ ਦੇ ਨਾਲ-ਨਾਲ ਭਿਆਨਕ ਵੀ ਹੈ। ਉਸ ਨੇ ਕਿਹਾ, 'ਸਾਨੂੰ ਤਾਂ ਇਹ ਪਤਾ ਹੈ ਕਿ ਉਸ ਦਾ ਸ਼ੋਅ ਇਕ ਖਾਸ ਸਮੇਂ ਲਈ ਤੈਅ ਕੀਤਾ ਗਿਆ ਸੀ, ਪਰ ਅਸੀਂ ਉਨ੍ਹਾਂ ਲੋਕਾਂ ਨਾਲ ਸੰਪਰਕ ਕਰ ਰਹੇ ਹਾਂ ਜੋ ਉਸ ਸਮੇਂ ਉਸ ਦੇ ਨਾਲ ਸਨ, ਇਹ ਸਮਝਣ ਲਈ ਕਿ ਕੁਝ ਕਿਵੇਂ ਹੋਇਆ? ਅਸੀਂ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਪ੍ਰੈਸ ਬਿਆਨ ਜਾਰੀ ਕਰਾਂਗੇ।
ਫੈਨਜ਼ ਕਾਰਨ ਲੱਗਾ ਬਿਜਲੀ ਦਾ ਝਟਕਾ
ਮੀਡੀਆ ਰਿਪੋਰਟਾਂ ਮੁਤਾਬਕ ਗਾਇਕ ਨੇ ਸੰਗੀਤ ਸਮਾਰੋਹ ਦੇ ਦੌਰਾਨ ਇੱਕ ਗਿੱਲੇ ਫੈਨਜ਼ ਨੂੰ ਗਲੇ ਲਗਾਇਆ ਅਤੇ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ। ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਜਦੋਂ ਫੈਨਜ਼ ਅਤੇ ਗਾਇਕ ਸੰਪਰਕ 'ਚ ਆਏ ਤਾਂ ਉਨ੍ਹਾਂ ਨੂੰ ਨੇੜੇ ਦੀ ਇੱਕ ਕੇਬਲ ਤੋਂ ਭਿਆਨਕ ਬਿਜਲੀ ਦਾ ਝਟਕਾ ਲੱਗਾ। ਗਾਇਕ ਗਿਟਾਰ ਵਜਾ ਰਿਹਾ ਸੀ ਅਤੇ ਇਸ ਬਿਜਲੀ ਦੇ ਝਟਕੇ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਗਾਇਕ ਨੂੰ ਠੀਕ ਕਰਨ ਅਤੇ ਹੋਸ਼ 'ਚ ਵਾਪਸ ਲਿਆਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਖ਼ਬਰ ਵੀ ਪੜ੍ਹੋ - Sonu Sood ਇੰਝ ਪਲਟੇ ਬਿਆਨ ਤੋਂ, ਕਿਹਾ ਮੈਂ ਖਾਣੇ 'ਚ ਥੁੱਕਣ ਵਾਲਿਆਂ ਨੂੰ ਸਹੀ ਨਹੀਂ ਕਿਹਾ...
ਪੁਲਸ ਜੁਟੀ ਜਾਂਚ 'ਚ 
ਹੁਣ ਪੁਲਸ ਗਾਇਕ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਫੈਨਜ਼ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਪੁਲਸ ਹਰ ਗੱਲ ਦਾ ਪਤਾ ਲਗਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਗਾਇਕ ਦੇ ਪਰਿਵਾਰ 'ਚ ਉਸ ਦੀ ਪਤਨੀ ਸੀ ਜਿਸ ਨਾਲ ਉਸ ਨੇ ਕਰੀਬ 11 ਮਹੀਨੇ ਪਹਿਲਾਂ ਵਿਆਹ ਕੀਤਾ ਸੀ। ਹੁਣ ਇਹ ਗਾਇਕਾ ਆਪਣੀ ਪਤਨੀ ਨੂੰ ਇਕੱਲੇ ਛੱਡ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            