ਰਈਸਾਂ ਦੀ ਲਿਸਟ ''ਚ ਸ਼ਾਮਲ ਹੋਏ ਬ੍ਰੈਡ ਪਿਟ, ਖਰੀਦੀ 50 ਲੱਖ ਪੌਂਡ ਦੀ ਘੜੀ
Saturday, Dec 12, 2015 - 10:55 AM (IST)

ਮੁੰਬਈ : ਸੁਪਰਸਟਾਰ ਬ੍ਰੈਡ ਪਿਟ ਆਪਣੀ ਸ਼ੋਹਰਤ ਅਤੇ ਲਾਈਫਸਟਾਈਲ ਦੀ ਤਾਕਤ ਨਾਲ ਇਕ ਵਾਰ ਮੁੜ ਸੁਰਖੀਆਂ ਵਿਚ ਹੈ। ਹਾਲ ਹੀ ਵਿਚ ਉਨ੍ਹਾਂ ਨੇ ਇਕ ਘੜੀ ਲੱਗਭਗ 50 ਲੱਖ ਪੌਂਡ ਵਿਚ ਖਰੀਦੀ ਹੈ। ਹਾਲੀਵੁੱਡ ਅਦਾਕਾਰ ਜਾਰਜ ਕਲੂਨੀ ਅਤੇ ਟਾਮ ਕਰੂਜ਼ ਆਪਣੇ ਸ਼ਾਹੀ ਲਾਈਫਸਟਾਈਲ, ਸ਼ਾਨਦਾਰ ਵਿਲਾ ਅਤੇ ਕਈ ਚੀਜ਼ਾਂ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹਨ ਪਰ ਹਾਲ ਹੀ ਵਿਚ ਇਨ੍ਹਾਂ ਰਈਸਾਂ ਦੀ ਲਿਸਟ ਵਿਚ ਬ੍ਰੈਡ ਪਿਟ ਲੇਟੈਸਟ ਰਿਚੀ ਰਿਚ ਬਣ ਗਏ ਹਨ। ਲਗਜ਼ਰੀ ਅਤੇ ਐਂਟੀਕ ਘੜੀਆਂ ਦੇ ਦੀਵਾਨੇ ਬ੍ਰੈਡ ਪਿਟ ਨੇ ਇਸ ਘੜੀ ਨੂੰ ਜਿਨੇਵਾ ਵਿਚ ਸ਼ਾਹੀ ਘੜੀਆਂ ਦੀ ਨੀਲਾਮੀ ਦੌਰਾਨ ਖਰੀਦਿਆ ਹੈ।