ਹੁਣ ਇਸ ਅਦਾਕਾਰਾ ਨੇ ਕਰਵਾਈ ਤਾਲਾਬੰਦੀ ਦੌਰਾਨ ਮੰਗਣੀ, ਦੇਖੋ ਖ਼ੂਬਸੂਰਤ ਤਸਵੀਰਾਂ

08/29/2020 10:53:42 AM

ਮੁੰਬਈ (ਬਿਊਰੋ) — ਮਸ਼ਹੂਰ ਫ਼ਿਲਮਕਾਰ ਜੇ ਪੀ ਦੱਤਾ ਦੀ ਧੀ ਦੀ ਮੰਗਣੀ ਹੋ ਗਈ ਹੈ ਅਤੇ ਦਸੰਬਰ 'ਚ ਉਨ੍ਹਾਂ ਦੀ ਧੀ ਦਾ ਵਿਆਹ ਹੈ। ਮੰਗਣੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਧੀ ਮਹਿੰਦੀ ਲਗਾਏ ਹੋਏ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਧੀ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। ਇੱਕ ਤਸਵੀਰ 'ਚ ਉਹ ਆਪਣੇ ਮੰਗੇਤਰ ਨਾਲ ਨਜ਼ਰ ਆ ਰਹੀ ਹੈ।
PunjabKesari
ਦੱਸ ਦਈਏ ਕਿ ਅਦਾਕਾਰਾ ਮਸ਼ਹੂਰ ਫ਼ਿਲਮਕਾਰ ਜੇ ਪੀ ਦੱਤਾ ਦੀ ਧੀ ਹੈ। ਜੇ ਪੀ ਦੱਤਾ ਦੇ ਫ਼ਿਲਮ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਦੱਤਾ ਜ਼ਿਆਦਾਤਰ ਦੇਸ਼ ਭਗਤੀ ਦੀਆਂ ਫ਼ਿਲਮਾਂ ਬਣਾਉਂਦੇ ਹਨ। ਇਸੇ ਲਈ ਉਨ੍ਹਾਂ ਦਾ ਨਾਂ ਕਾਮਯਾਬ ਨਿਰਮਾਤਾ ਨਿਰਦੇਸ਼ਕਾਂ ਦੀ ਸੂਚੀ 'ਚ ਆਉਂਦਾ ਹੈ।
PunjabKesari
ਉਨ੍ਹਾਂ ਦਾ ਪੂਰਾ ਨਾਂ ਜੋਤੀ ਪ੍ਰਕਾਸ਼ ਦੱਤਾ ਹੈ। ਉਨ੍ਹਾਂ ਨੇ 'ਬਾਰਡਰ', 'ਪਲਟਨ' ਸਣੇ ਦੇਸ਼ ਭਗਤੀ ਨਾਲ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। 'ਐੱਲ. ਓ. ਸੀ', 'ਗੁਲਾਮ', 'ਬਟਵਾਰਾ', 'ਰਿਫਿਊਜੀ' ਸਣੇ ਕਈ ਕਾਮਯਾਬ ਫ਼ਿਲਮਾਂ ਉਨ੍ਹਾਂ ਨੇ ਬਣਾਈਆਂ।
PunjabKesari
ਜੇ ਪੀ ਦੱਤਾ ਨੇ ਅਦਾਕਾਰਾ ਬਿੰਦਿਆ ਗੋਸਵਾਮੀ ਨਾਲ ਵਿਆਹ ਕਰਵਾਇਆ ਹੈ। ਬਿੰਦਿਆ ਨਾਲ ਉਨ੍ਹਾਂ ਦਾ ਦੂਜਾ ਵਿਆਹ ਸੀ। ਜੇ ਪੀ ਦੱਤਾ ਤੋਂ ਪਹਿਲਾਂ ਬਿੰਦਿਆ ਨੇ ਵਿਨੋਦ ਮਹਿਰਾ ਨਾਲ ਵਿਆਹ ਕਰਵਾਇਆ ਸੀ ਪਰ ਵਿਨੋਦ ਮਹਿਰਾ ਨਾਲ ਉਨ੍ਹਾਂ ਦਾ ਵਿਆਹ ਬਹੁਤੇ ਦਿਨ ਨਹੀਂ ਸੀ ਚੱਲ ਸਕਿਆ।
PunjabKesari
ਇਸ ਤੋਂ ਬਾਅਦ ਬਿੰਦਿਆ ਨੇ ਆਪਣਾ ਐਕਟਿੰਗ ਕਰੀਅਰ ਛੱਡ ਕੇ ਡਾਇਰੈਕਟਰ ਜੇ ਪੀ ਦੱਤਾ ਨਾਲ ਵਿਆਹ ਕਰਵਾਇਆ ਸੀ, ਦੋਨਾਂ ਦੀਆਂ ਦੋ ਧੀਆਂ ਹਨ।
PunjabKesari


sunita

Content Editor

Related News