''ਬਾਰਡਰ 2'' ''ਚ ''ਸੰਦੇਸ਼ੇ ਆਤੇ ਹੈਂ''...ਗਾਣੇ ਦਾ ਵਰਜਨ ਹੋਵੇਗਾ ਤਿਆਰ!
Friday, May 09, 2025 - 02:05 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਸਟਾਰ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ 'ਬਾਰਡਰ 2' ਨੂੰ ਲੈ ਕੇ ਦਰਸ਼ਕਾਂ ਵਿੱਚ ਬਹੁਤ ਉਤਸ਼ਾਹ ਹੈ। ਸੰਨੀ ਦਿਓਲ ਤੋਂ ਇਲਾਵਾ ਫਿਲਮ ਵਿੱਚ ਵਰੁਣ ਧਵਨ ਅਤੇ ਦਿਲਜੀਤ ਦੋਸਾਂਝ ਦੀ ਐਂਟਰੀ ਦਾ ਵੀ ਐਲਾਨ ਕੀਤਾ ਗਿਆ ਹੈ। ਹੁਣ ਬਾਰਡਰ 2 ਨੂੰ ਲੈ ਕੇ ਇੱਕ ਹੋਰ ਵੱਡਾ ਅਪਡੇਟ ਆਇਆ ਹੈ। ਸੁਣਨ ਵਿੱਚ ਆਇਆ ਹੈ ਕਿ ਇਸ ਫਿਲਮ ਵਿੱਚ ਵੀ ਦਰਸ਼ਕਾਂ ਨੂੰ 'ਸੰਦੇਸ਼ੇ ਆਤੇ ਹੈਂ...' ਗੀਤ ਦਾ ਨਵਾਂ ਵਰਜਨ ਸੁਣਨ ਨੂੰ ਮਿਲ ਸਕਦਾ ਹੈ।
ਸਾਲ 1997 ਵਿੱਚ ਰਿਲੀਜ਼ ਹੋਈ ਫਿਲਮ 'ਬਾਰਡਰ' ਦਾ ਦੂਜਾ ਭਾਗ ਵੀ ਬਣਾਇਆ ਜਾ ਰਿਹਾ ਹੈ, ਜਿਸਦਾ ਨਿਰਮਾਣ ਜੇਪੀ ਦੱਤਾ, ਭੂਸ਼ਣ ਕੁਮਾਰ ਅਤੇ ਨਿਧੀ ਦੱਤਾ ਸਾਂਝੇ ਤੌਰ 'ਤੇ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਦਰਸ਼ਕਾਂ ਨੂੰ ਇਸ ਫਿਲਮ ਵਿੱਚ 'ਸੰਦੇਸ਼ੇ ਆਤੇ ਹੈਂ...' ਗੀਤ ਵੀ ਸੁਣਨ ਨੂੰ ਮਿਲ ਸਕਦਾ ਹੈ।
ਚਰਚਾ ਹੈ ਕਿ ਨਿਰਮਾਤਾ ਭੂਸ਼ਣ ਕੁਮਾਰ ਨੇ ਜੇਪੀ ਦੱਤਾ ਅਤੇ ਨਿਧੀ ਦੱਤਾ ਨਾਲ ਮਿਲ ਕੇ 'ਸੰਦੇਸ਼ੇ ਆਤੇ ਹੈਂ...' ਗੀਤ ਦੇ ਅਧਿਕਾਰ ਲਗਭਗ 60 ਲੱਖ ਰੁਪਏ ਵਿੱਚ ਖਰੀਦੇ ਹਨ। ਇਸ ਗੀਤ ਦਾ ਫਿਲਮ ਵਿੱਚ ਬਹੁਤ ਮਹੱਤਵ ਹੈ। ਇਹੀ ਕਾਰਨ ਹੈ ਕਿ ਨਿਰਮਾਤਾ ਫਿਲਮ 'ਬਾਰਡਰ 2' ਵਿੱਚ 'ਸੰਦੇਸ਼ੇ ਆਤੇ ਹੈਂ...' ਦੀ ਵਰਤੋਂ ਕਰ ਰਹੇ ਹਨ। ਨਾਲ ਹੀ ਨਿਰਮਾਤਾ ਇਸ ਗਾਣੇ ਰਾਹੀਂ ਭਾਰਤੀ ਫੌਜ ਨੂੰ ਸਲਾਮ ਕਰਨਾ ਚਾਹੁੰਦੇ ਹਨ।
ਕਿਹਾ ਜਾ ਰਿਹਾ ਹੈ ਕਿ ਅਰਿਜੀਤ ਸਿੰਘ ਫਿਲਮ 'ਬਾਰਡਰ 2' ਵਿੱਚ ਸੋਨੂੰ ਨਿਗਮ ਨਾਲ 'ਸੰਦੇਸ਼ੇ ਆਤੇ ਹੈਂ...' ਗੀਤ ਗਾਉਣ ਜਾ ਰਹੇ ਹਨ। ਇਹ ਗੀਤ ਸੋਨੂੰ ਨਿਗਮ ਅਤੇ ਰੂਪ ਕੁਮਾਰ ਰਾਠੌਰ ਨੇ ਫਿਲਮ 'ਬਾਰਡਰ' ਵਿੱਚ ਵੀ ਗਾਇਆ ਸੀ।
'ਸੰਦੇਸ਼ੇ ਆਤੇ ਹੈਂ 2.0' 'ਤੇ ਕੰਮ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ। ਇਹ ਗਾਣਾ ਸੰਨੀ ਦਿਓਲ, ਵਰੁਣ ਧਵਨ ਅਤੇ ਦਿਲਜੀਤ ਦੋਸਾਂਝ ਦੇ ਨਾਲ-ਨਾਲ ਬਾਕੀ ਸਟਾਰ ਕਾਸਟ 'ਤੇ ਫਿਲਮਾਇਆ ਜਾਵੇਗਾ। ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਫਿਲਮ ਬਾਰਡਰ-2 ਅਗਲੇ ਸਾਲ 23 ਜਨਵਰੀ ਨੂੰ ਰਿਲੀਜ਼ ਹੋ ਸਕਦੀ ਹੈ।