ਅਜੇ ਦੇਵਗਨ ਦੀ ਫ਼ਿਲਮ ‘ਮੈਦਾਨ’ ਦੇ ਸੈੱਟ ’ਤੇ ਦੁਬਾਰਾ 7 ਕਰੋੜ ਖਰਚ ਕਰਨਗੇ ਬੋਨੀ ਕਪੂਰ
Saturday, May 22, 2021 - 03:54 PM (IST)
ਮੁੰਬਈ: ਇਕ ਪਾਸੇ ਜਿਥੇ ਦੇਸ਼ ਕੋਰੋਨਾ ਨਾਲ ਜੰਗ ਲੜ ਰਿਹਾ ਹੈ। ਉਧਰ ਦੂਜੇ ਪਾਸੇ ਹਾਲ ਹੀ ’ਚ ਆਇਆ ਤੌਕਤੇ ਤੂਫਾਨ ਆਪਣੇ ਪਿੱਛੇ ਤਬਾਹੀ ਦੇ ਨਿਸ਼ਾਨ ਛੱਡ ਗਿਆ ਹੈ। ਮੁੰਬਈ ਦੇ ਕਈ ਇਲਾਕਿਆਂ ’ਚ ਇਸ ਦਾ ਡੂੰਘਾ ਅਸਰ ਦੇਖਣ ਨੂੰ ਮਿਲਿਆ। ਉੱਧਰ ਕਈ ਵੱਡੀਆਂ ਫ਼ਿਲਮਾਂ ਦੇ ਸੈੱਟ ਵੀ ਇਸ ਤੂਫਾਨ ਦੀ ਚਪੇਟ ’ਚ ਆ ਗਏ ਸਨ ਜਿਨ੍ਹਾਂ ’ਚ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ ‘ਮੈਦਾਨ’ ਦਾ ਵੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਤੂਫਾਨ ਨੇ ਫ਼ਿਲਮ ‘ਮੈਦਾਨ’ ਦੇ ਸੈੱਟ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਇਹ ਸੈੱਟ ਕੋਵਿਡ ਦੇ ਚੱਲਦੇ ਹੋਏ ਤਾਲਾਬੰਦੀ ’ਚ ਤੋੜਿਆ ਗਿਆ ਸੀ।
ਜੇਕਰ ਤਾਲਾਬੰਦੀ ਨਾ ਹੁੰਦੀ ਤਾਂ ਸ਼ੂਟਿੰਗ ਪੂਰੀ ਹੋ ਜਾਂਦੀ
ਉੱਧਰ ਇਸ ਮਾਮਲੇ ’ਚ ਗੱਲ ਕਰਦੇ ਹੋਏ ਫ਼ਿਲਮ ਦੇ ਪ੍ਰਡਿਊਸਰ ਬੋਨੀ ਕਪੂਰ ਨੇ ਦੱਸਿਆ ਕਿ ਸੈੱਟ ਪੂਰੀ ਤਰ੍ਹਾਂ ਨਾਲ ਤਬਾਅ ਹੋ ਗਿਆ ਹੈ। ਹੁਣ ਮੈਂ ਇਸ ਨੂੰ ਤੀਜੀ ਵਾਰ ਬਣਵਾਉਣ ਜਾ ਰਿਹਾ ਹਾਂ। ਜੇਕਰ ਇਹ ਤਾਲਾਬੰਦੀ ਨਹੀਂ ਲੱਗੀ ਹੁੰਦੀ ਤਾਂ ਹੁਣ ਤੱਕ ਅਸੀਂ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹੁੰਦੇ ਪਰ ਕੋਰੋਨਾ ਨੇ ਸਭ ਖਰਾਬ ਕਰ ਦਿੱਤਾ।
ਇਹ ਫ਼ਿਲਮ ਸਿਨੇਮਾ ਘਰ ਲਈ ਬਣੀ ਹੈ: ਬੋਨੀ ਕਪੂਰ
ਦੱਸਿਆ ਜਾ ਰਿਹਾ ਹੈ ਕਿ ਇਹ ਸੈੱਟ 22 ਕਰੋੜ ਰੁਪਏ ’ਚ ਬਣਾਇਆ ਗਿਆ ਸੀ ਅਤੇ ਹੁਣ ਇਸ ’ਤੇ ਫਿਰ ਤੋਂ ਸੱਤ ਕਰੋੜ ਰੁਪਏ ਖਰਚ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਪਿਚ ਨੂੰ ਛੱਡ ਕੇ ਪੂਰਾ ਸੈੱਟ ਚੱਲਿਆ ਗਿਆ ਹੈ। ਹਾਲਾਂਕਿ ਪਿਚ ਨੂੰ ਵੀ ਕੁਝ ਨੁਕਸਾਨ ਹੋਇਆ ਹੈ ਪਰ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ। ਉੱਧਰ ਬੋਨੀ ਕਪੂਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਇਹ ਫ਼ਿਲਮ ਸਿਨੇਮਾਘਰਾਂ ਲਈ ਹੈ ਅਤੇ ਉਹ ਇਸ ਨੂੰ ਸਿਨੇਮਾਘਰਾਂ ’ਚ ਹੀ ਰਿਲੀਜ਼ ਕਰਨਗੇ।