ਬੰਬਈ ਹਾਈ ਕੋਰਟ ਨੇ ਅਮਿਤਾਭ ਨੂੰ ਦਿੱਤੀ ਰਾਹਤ, BMC ਨੂੰ ‘ਪ੍ਰਤੀਕਸ਼ਾ’ ਬੰਗਲੇ ’ਤੇ ਕਾਰਵਾਈ ਤੋਂ ਰੋਕਿਆ

Friday, Feb 25, 2022 - 12:08 PM (IST)

ਮੁੰਬਈ (ਯੂ. ਐੱਨ. ਆਈ.)– ਬੰਬਈ ਹਾਈ ਕੋਰਟ ਨੇ ਅਦਾਕਾਰ ਅਮਿਤਾਭ ਬੱਚਨ ਨੂੰ ਰਾਹਤ ਦਿੰਦਿਆਂ ਬ੍ਰਹਿਨਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਨੂੰ ਜੁਹੂ ’ਚ ਅਦਾਕਾਰ ਦੀ ਮਾਲਕੀਅਤ ਵਾਲੇ ‘ਪ੍ਰਤੀਕਸ਼ਾ’ ਬੰਗਲੇ ਖ਼ਿਲਾਫ਼ ਕਾਰਵਾਈ ਤੋਂ ਰੋਕ ਦਿੱਤਾ ਹੈ। ਸੜਕ ਵਿਸਥਾਰ ਲਈ ਬੀ. ਐੱਮ. ਸੀ. ਬੰਗਲੇ ਦੀ ਕੰਧ ਤੋੜਨਾ ਚਾਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ 99 ਫੀਸਦੀ ਅਸਲੀਅਤ ਨੇੜੇ, 25 ਫਰਵਰੀ ਨੂੰ ਹੋਵੇਗੀ ਰਿਲੀਜ਼

ਅਦਾਲਤ ਨੇ ਬੁੱਧਵਾਰ ਨੂੰ ਬੱਚਨ ਪਰਿਵਾਰ ਵਲੋਂ ਬੀ. ਐੱਮ. ਸੀ. ਤੋਂ ਪ੍ਰਾਪਤ ਇਕ ਨੋਟਿਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਇਹ ਹੁਕਮ ਪਾਸ ਕੀਤਾ। ਅਦਾਲਤ ਨੇ ਹਾਲਾਂਕਿ ਉਨ੍ਹਾਂ ਨੂੰ ਦੋ ਹਫਤਿਆਂ ਅੰਦਰ ਨਗਰ ਨਿਗਮ ’ਚ ਇਕ ਵਾਧੂ ਨੁਮਾਇੰਦਗੀ ਕਰਨ ਦੀ ਇਜਾਜ਼ਤ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਝੂਠੀ ਖ਼ਬਰ ਫੈਲਾਉਣ ’ਤੇ ਭੜਕੀ ਉਰਵਸ਼ੀ ਰੌਤੇਲਾ, ਨਿਊਜ਼ ਪੋਰਟਲ ਨੂੰ ਸੁਣਾਈਆਂ ਖਰੀਆਂ-ਖਰੀਆਂ

ਇਕ ਵਾਰ ਅਰਜ਼ੀ ਦਾਇਰ ਕਰਨ ਤੋਂ ਬਾਅਦ ਬੀ. ਐੱਮ. ਸੀ. 6 ਹਫਤਿਆਂ ਬਾਅਦ ਸੁਣਵਾਈ ਕਰੇਗੀ ਤੇ ਫ਼ੈਸਲਾ ਲਵੇਗੀ। ਅਦਾਲਤ ਨੇ ਕਿਹਾ ਕਿ ਇਕ ਵਾਰ ਫ਼ੈਸਲਾ ਹੋ ਜਾਣ ਤੋਂ ਬਾਅਦ ਪਟੀਸ਼ਨਕਰਤਾਵਾਂ ਖ਼ਿਲਾਫ਼ 3 ਹਫਤਿਆਂ ਤੱਕ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News