ਮਸਾਂ ਪਾਸ ਕੀਤੀ ਦੀਪਿਕਾ ਪਾਦੂਕੋਣ ਨੇ 12ਵੀਂ ਜਮਾਤ, ਹੁਣ ਟੌਪ ਅਦਾਕਾਰਾਂ ਨੂੰ ਦਿੰਦੀ ਹੈ ਟੱਕਰ

01/12/2021 11:00:35 AM

ਮੁੰਬਈ (ਬਿਊਰੋ) : ਦੀਪਿਕਾ ਪਾਦੂਕੋਣ ਇਸ ਵੇਲੇ ਬਾਲੀਵੁੱਡ ਦੀਆਂ ਚੋਟੀ ਦੀਆਂ ਫ਼ਿਲਮੀ ਅਦਾਕਾਰਾਵਾਂ 'ਚੋਂ ਇੱਕ ਹੈ। ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਦੀਪਿਕਾ ਕੇਵਲ 12ਵੀਂ ਪਾਸ ਹੈ। ਦੀਪਿਕਾ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੇ ਅੱਗੇ ਪੜ੍ਹਨ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਉਹ ਪੜ੍ਹ ਨਾ ਸਕੀ। ਦੀਪਿਕਾ ਨੇ ਸਾਫ਼ ਸ਼ਬਦਾਂ 'ਚ ਦੱਸਿਆ ਕਿ ਉਨ੍ਹਾਂ ਨੇ ਮਸਾਂ ਹੀ 11ਵੀਂ ਤੇ 12ਵੀਂ ਜਮਾਤ ਪਾਸ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਂ ਉਸ ਸਮੇਂ ਤੱਕ ਇੱਕ ਕਾਮਯਾਬ ਮਾਡਲ ਬਣ ਚੁੱਕੀ ਸੀ ਤੇ ਮੇਰਾ ਸਾਰਾ ਧਿਆਨ ਬਾਲੀਵੁੱਡ ਦੀ ਦੁਨੀਆ 'ਚ ਪੈਰ ਧਰਨ ਅਤੇ ਇੱਕ ਵਿਲੱਖਣ ਮੁਕਾਮ ਹਾਸਲ ਕਰਨ ਵੱਲ ਸੀ।

PunjabKesari

ਦੀਪਿਕਾ ਨੇ ਕਿਹਾ ਕਿ ਮੇਰੇ ਮਾਪੇ ਬਾਲੀਵੁੱਡ 'ਚ ਕੰਮ ਕਰਨ ਦੇ ਸਖ਼ਤ ਖ਼ਿਲਾਫ਼ ਸਨ। ਉਹ ਪੜ੍ਹਾਈ ਨੂੰ ਅਹਿਮੀਅਤ ਦੇਣਾ ਚਾਹੁੰਦੇ ਸਨ। ਉਹ ਇਹੋ ਚਾਹੁੰਦੇ ਸਨ ਕਿ ਇਕ ਬੁਨਿਆਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਹੀ ਬਾਲੀਵੁੱਡ 'ਚ ਪੈਰ ਧਰੇ। ਦੀਪਿਕਾ ਨੇ ਕਿਹਾ, ਮੈਂ ਪੂਰੀ ਤਰ੍ਹਾਂ ਖ਼ੁਦ ਨੂੰ ਫ਼ਿਲਮੀ ਕਰੀਅਰ 'ਚ ਢਾਲਣਾ ਚਾਹੁੰਦੀ ਸੀ ਤੇ ਉਨ੍ਹਾਂ ਮੈਨੂੰ ਸਪੋਰਟ ਕੀਤਾ।' ਦੀਪਿਕਾ ਨੇ ਕਿਹਾ, ਮੈਂ ਆਪਣੇ ਮਾਪਿਆਂ ਦੀ ਮਦਦ ਤੋਂ ਬਿਨਾ ਇਸ ਮੁਕਾਮ ਤੱਕ ਕਦੇ ਨਹੀਂ ਪੁੱਜ ਸਕਦੀ ਸੀ। ਉਨ੍ਹਾਂ ਮੇਰੇ 'ਤੇ ਭਰੋਸਾ ਪ੍ਰਗਟਾਇਆ ਕੀਤਾ ਤੇ ਮੈਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤੀ।' ਦੀਪਿਕਾ ਨੇ ਦੱਸਿਆ ਕਿ ਮੇਰੀ ਕਾਮਯਾਬੀ ਤੋਂ ਕੁਝ ਦੋਸਤ ਤਾਂ ਖ਼ੁਸ਼ ਸਨ ਪਰ ਕੁਝ ਅਜਿਹੇ ਵੀ ਸਨ, ਜੋ ਉਨ੍ਹਾਂ ਨੂੰ ਅੱਗੇ ਵਧਦਿਆਂ ਨਹੀਂ ਵੇਖਣਾ ਚਾਹੁੰਦੇ ਸਨ ਤੇ ਉਨ੍ਹਾਂ ਨੂੰ ਕਾਮਯਾਬੀ ਤੋਂ ਤਕਲੀਫ਼ ਹੋ ਰਹੀ ਸੀ। 

PunjabKesari

ਦੱਸ ਦੇਈਏ ਕਿ ਦੀਪਿਕਾ ਨੇ ਸਾਲ 2007 'ਚ ਸ਼ਾਹਰੁਖ਼ ਖ਼ਾਨ ਨੇਲ 'ਓਮ ਸ਼ਾਂਤੀ ਓਮ' ਤੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੂੰ ਇਸ ਫਿਲਮ 'ਚ ਆਪਣੇ ਕਿਰਦਾਰ ਲਈ ਫਿਲਮਫੇਅਰ ਦਾ ਬੈਸਟ ਫੀਮੇਲ ਡੈਬਿਊ ਐਵਾਰਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀਆਂ ਕਈ ਫ਼ਿਲਮਾਂ ਹਿੱਟ ਰਹੀਆਂ। ਸਾਲ 2017 'ਚ ਦੀਪਿਕਾ ਨੇ ਹਾਲੀਵੁੱਡ ਫ਼ਿਲਮ 'ਟ੍ਰਿਪਲ ਐਕਸ : ਰਿਟਰਨ ਆਫ ਜੈਂਡਰ ਕੇਜ' 'ਚ ਐਕਟਰ ਵਿਨ ਡੀਜ਼ਲ ਨਾਲ ਕੰਮ ਕੀਤਾ।

PunjabKesari

ਟਾਪ-5 ਇੰਡੀਅਨ ਸੈਲੇਬ੍ਰਿਟੀਜ਼
ਲਗਪਗ 13 ਸਾਲ ਦੇ ਕਰੀਅਰ 'ਚ ਦੀਪਿਕਾ ਪਾਦੁਕੋਣ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਤੇ ਬਾਲੀਵੁੱਡ ਦੀਆਂ ਵੱਡੀਆਂ ਅਦਾਕਾਰਾਂ 'ਚ ਸ਼ੁਮਾਰ ਹੋਈ, ਜਿਨ੍ਹਾਂ 'ਚ 'ਲਵ ਆਜ ਕਲ', 'ਹਾਊਸਫੁੱਲ', 'ਰੇਸ-2', 'ਕੌਕਟੇਲ', 'ਯੇ ਜਵਾਨੀ ਹੈ ਦੀਵਾਨੀ', 'ਚੇਨਈ ਐਕਸਪ੍ਰੈੱਸ', 'ਹੈੱਪੀ ਨਿਊ ਈਅਰ', 'ਬਾਜੀਰਾਓ ਮਸਤਾਨੀ', 'ਗੋਲਿਓਂ ਕੀ ਰਾਸਲੀਲਾ ਰਾਮਲੀਲਾ' ਤੇ 'ਪਦਮਾਵਤੀ' ਵਰਗੀਆਂ ਫ਼ਿਲਮਾਂ ਸ਼ਾਮਲ ਹਨ। 'ਪਦਮਾਵਤੀ' ਨੇ ਦੀਪਿਕਾ ਦਾ ਬਾਲੀਵੁੱਡ ਇੰਡਸਟਰੀ 'ਚ ਹੋਰ ਵਧਾ ਦਿੱਤਾ। ਇਸ ਤੋਂ ਬਾਅਦ ਫੋਰਬਜ਼ ਇੰਡੀਆ ਵੱਲੋਂ ਟਾਪ-5 ਇੰਡੀਅ ਸੈਲੇਬ੍ਰਿਟੀਜ਼ 'ਚ ਜਗ੍ਹਾ ਮਿਲੀ। ਛਪਾਕ ਤੋਂ ਦੀਪਿਕਾ ਨੇ ਬਤੌਰ ਪ੍ਰੋਡਿਊਸਰ ਪਾਰੀ ਸ਼ੁਰੂ ਕੀਤੀ।

PunjabKesari


sunita

Content Editor

Related News