ਜੂਨੀਅਰ ਮਹਿਮੂਦ ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚੇ ਬਾਲੀਵੁੱਡ ਸਿਤਾਰੇ, ਦੇਖੋ ਤਸਵੀਰਾਂ
Saturday, Dec 09, 2023 - 11:22 AM (IST)
ਮੁੰਬਈ (ਬਿਊਰੋ)– ਦਿੱਗਜ ਬਾਲੀਵੁੱਡ ਅਦਾਕਾਰ ਜੂਨੀਅਰ ਮਹਿਮੂਦ ਨੇ ਸ਼ੁੱਕਰਵਾਰ 8 ਦਸੰਬਰ ਨੂੰ 67 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਅਦਾਕਾਰ ਜੂਨੀਅਰ ਮਹਿਮੂਦ ਢਿੱਡ ਦੇ ਕੈਂਸਰ ਤੋਂ ਪੀੜਤ ਸਨ। ਰਾਤ ਕਰੀਬ 2 ਵਜੇ ਉਸ ਦੀ ਮੌਤ ਹੋ ਗਈ। ਜੌਨੀ ਲੀਵਰ, ਰਜ਼ਾ ਮੁਰਾਦ, ਸੁਦੇਸ਼ ਭੌਸਲੇ ਸਮੇਤ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਤੇ ਕਈ ਕਲਾਕਾਰਾਂ ਨੇ ਉਨ੍ਹਾਂ ਦੇ ਦਿਹਾਂਤ ’ਤੇ ਸ਼ਿਰਕਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ ਇੰਸਟਾਗ੍ਰਾਮ ’ਤੇ ਨੂੰਹ ਐਸ਼ਵਰਿਆ ਨੂੰ ਕੀਤਾ ਅਨਫਾਲੋਅ, ਰਿਸ਼ਤੇ ’ਚ ਆਈ ਦਰਾਰ, ਜਾਣੋ ਪੂਰਾ ਮਾਮਲਾ
ਮਹਿਮੂਦ ਵਲੋਂ ਫ਼ਿਲਮਾਂ ’ਚ ਨਿਭਾਈਆਂ ਭੂਮਿਕਾਵਾਂ ਕਾਰਨ ਉਹ ਹਮੇਸ਼ਾ ਲੋਕਾਂ ਦੀਆਂ ਯਾਦਾਂ ’ਚ ਜ਼ਿੰਦਾ ਰਹਿਣਗੇ। ਉਨ੍ਹਾਂ ਦੀਆਂ ਪ੍ਰਸਿੱਧ ਫ਼ਿਲਮਾਂ ’ਚ ‘ਦੋ ਔਰ ਦੋ ਪਾਂਚ’, ‘ਬ੍ਰਹਮਚਾਰੀ’, ‘ਮੇਰਾ ਨਾਮ ਜੋਕਰ’, ‘ਪਰਵਰਿਸ਼’, ‘ਕਟੀ ਪਤੰਗ’ ਤੇ ‘ਆ ਮਿਲੋ ਸਜਨਾ’ ਸ਼ਾਮਲ ਹਨ।
ਜੂਨੀਅਰ ਮਹਿਮੂਦ ਦੀ ਮੌਤ ’ਤੇ ਉਨ੍ਹਾਂ ਦੇ ਘਰ ਸਾਰਾ ਦਿਨ ਸਿਤਾਰਿਆਂ ਦਾ ਇਕੱਠ ਰਿਹਾ।
ਬਾਲੀਵੁੱਡ ਅਦਾਕਾਰ ਦੇ ਦਿਹਾਂਤ ’ਤੇ ਜੌਨੀ ਲੀਵਰ ਆਪਣੀ ਧੀ ਜੈਮੀ ਲੀਵਰ ਤੇ ਪੁੱਤਰ ਨਾਲ ਸ਼ਰਧਾਂਜਲੀ ਦੇਣ ਪਹੁੰਚੇ। ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ, ਸੁਦੇਸ਼ ਭੌਸਲੇ ਤੇ ਰਾਜੂ ਮਾਸਟਰ ਵੀ ਸ਼ਰਧਾਂਜਲੀ ਦੇਣ ਪਹੁੰਚੇ।
ਜੂਨੀਅਰ ਮਹਿਮੂਦ ਨੂੰ ਬਾਲੀਵੁੱਡ ਦੀਆਂ ਕਈ ਫ਼ਿਲਮਾਂ ’ਚ ਬਾਲ ਕਲਾਕਾਰ ਦੇ ਰੂਪ ’ਚ ਦੇਖਿਆ ਗਿਆ ਸੀ।
ਜੂਨੀਅਰ ਮਹਿਮੂਦ ਨੂੰ ਸ਼ੁੱਕਰਵਾਰ ਸ਼ਾਮ ਨੂੰ ਮੁੰਬਈ ਦੇ ਇਕ ਕਬਰਸਤਾਨ ’ਚ ਦਫ਼ਨਾਇਆ ਗਿਆ।
ਰਜ਼ਾ ਮੁਰਾਦ ਨੇ ਇਸ ਦੌਰਾਨ ਕਿਹਾ, ‘‘ਫ਼ਿਲਮ ਇੰਡਸਟਰੀ ਦੇ 110 ਸਾਲਾਂ ਦੇ ਇਤਿਹਾਸ ’ਚ ਜੂਨੀਅਰ ਮਹਿਮੂਦ ਵਰਗਾ ਕੋਈ ਬਾਲ ਕਲਾਕਾਰ ਇੰਡਸਟਰੀ ’ਚ ਨਹੀਂ ਆਇਆ ਹੈ।’’
ਇਸ ਮਹੀਨੇ ਦੀ ਸ਼ੁਰੂਆਤ ’ਚ ਕਈ ਬਾਲੀਵੁੱਡ ਸਿਤਾਰਿਆਂ ਨੇ ਜੂਨੀਅਰ ਮਹਿਮੂਦ ਦੀ ਕੈਂਸਰ ਨਾਲ ਲੜਾਈ ਬਾਰੇ ਜਾਣ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ’ਚ ਜੌਨੀ ਲੀਵਰ ਤੇ ਜਤਿੰਦਰ ਵੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।