ਗਾਇਕ ਅਰਮਾਨ ਮਲਿਕ ਬੱਝੇ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ
Thursday, Jan 02, 2025 - 01:38 PM (IST)
ਮੁੰਬਈ- ਗਾਇਕ ਅਰਮਾਨ ਮਲਿਕ ਆਖਰਕਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਕਰੀਬੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ 'ਚ ਆਪਣੀ ਪ੍ਰੇਮਿਕਾ ਆਸ਼ਨਾ ਸ਼ਰਾਫ ਨਾਲ ਸੱਤ ਫੇਰੇ ਲਏ ਹਨ।
ਅਰਮਾਨ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।ਅਰਮਾਨ ਮਲਿਕ ਨੇ ਆਸ਼ਨਾ ਸ਼ਰਾਫ ਨਾਲ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੀ ਲਾੜੀ 'ਤੇ ਕਾਫੀ ਪਿਆਰ ਜਤਾਇਆ ਹੈ।
ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'tu hi mera Ghar 🧡।' ਅਰਮਾਨ ਆਪਣੇ ਵਿਆਹ 'ਚ ਪਿੰਕ ਕਲਰ ਦੀ ਸ਼ੇਰਵਾਨੀ 'ਚ ਕਾਫੀ ਵਧੀਆ ਲੱਗ ਰਹੇ ਸਨ।
ਉਸ ਨੇ ਮੇਲ ਖਾਂਦੀ ਪੱਗ ਬੰਨ੍ਹੀ ਹੋਈ ਸੀ।ਅਰਮਾਨ ਦੀ ਲਾੜੀ ਆਸ਼ਨਾ ਨੇ ਸੰਤਰੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਜਿਸ 'ਤੇ ਉਸ ਨੇ ਗੁਲਾਬੀ ਰੰਗ ਦਾ ਦੁਪੱਟਾ ਲਿਆ ਹੋਇਆ ਸੀ।
ਆਸ਼ਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਰਮਾਨ ਅਤੇ ਆਸ਼ਨਾ ਸ਼ਰਾਫ ਦੇ ਵਿਆਹ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਪ੍ਰਸ਼ੰਸਕ ਅਤੇ ਕਈ ਸੈਲੇਬਸ ਨਵੇਂ ਵਿਆਹੇ ਜੋੜੇ ਨੂੰ ਵਧਾਈ ਦੇ ਰਹੇ ਹਨ।