ਵੈਂਟੀਲੇਟਰ ''ਤੇ ਇਹ ਗੀਤ ਗਾ ਰਹੀ ਸੀ ਲੋਕ ਗਾਇਕਾ, ਵੀਡੀਓ ਵਾਇਰਲ

Tuesday, Nov 12, 2024 - 02:41 PM (IST)

ਵੈਂਟੀਲੇਟਰ ''ਤੇ ਇਹ ਗੀਤ ਗਾ ਰਹੀ ਸੀ ਲੋਕ ਗਾਇਕਾ, ਵੀਡੀਓ ਵਾਇਰਲ

ਨਵੀਂ ਦਿੱਲੀ- ਮਸ਼ਹੂਰ ਲੋਕ ਅਤੇ ਸ਼ਾਸਤਰੀ ਗਾਇਕਾ ਸ਼ਾਰਦਾ ਸਿਨਹਾ ਨੇ 5 ਨਵੰਬਰ 2024 ਨੂੰ ਆਖਰੀ ਸਾਹ ਲਿਆ।  ਉਨ੍ਹਾਂ ਦਾ 72 ਸਾਲਾਂ ਦੀ ਉਮਰ 'ਚ ਦਾ ਦਿਹਾਂਤ ਹੋਇਆ। ਸੰਗੀਤ ਦੀ ਦੁਨੀਆ 'ਚ ਸ਼ਾਰਦਾ ਦਾ ਯੋਗਦਾਨ ਅਭੁੱਲ ਹੈ, ਜਿਸ ਨੂੰ ਸ਼ਾਇਦ ਕਦੇ ਕੋਈ ਵੀ ਭੁੱਲ ਨਹੀਂ ਸਕਦਾ। ਮਰਹੂਮ ਗਾਇਕ ਦਾ ਹਸਪਤਾਲ ਤੋਂ ਵਾਇਰਲ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਸ਼ਾਰਦਾ ਸਿਨਹਾ ਹਸਪਤਾਲ ਦੇ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। ਜਿਸ ਨੂੰ ਵੇਖ ਹਰ ਕੋਈ ਭਾਵੁਕ ਹੋ ਰਿਹਾ ਹੈ।

 

ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ 'ਸ਼ੋਅ ਮਸਟ ਗੋ ਆਨ' ਕਿਉਂਕਿ ਉਨ੍ਹਾਂ ਨੂੰ ਹਸਪਤਾਲ ਦੇ ਬੈੱਡ 'ਤੇ ਲੇਟਦਿਆਂ ਪ੍ਰਸਿੱਧ ਛਠ ਗੀਤ ਗਾਉਂਦੇ ਦੇਖਿਆ ਜਾ ਸਕਦਾ ਹੈ। ਸ਼ਾਰਦਾ ਸਿਨਹਾ ਦੀ ਮੌਤ ਉਨ੍ਹਾਂ ਦੇ ਪਤੀ ਡਾ: ਬ੍ਰਿਜ ਭੂਸ਼ਣ ਸਿਨਹਾ ਦੀ ਬ੍ਰੇਨ ਹੈਮਰੇਜ ਨਾਲ ਮੌਤ ਤੋਂ ਕੁਝ ਹਫ਼ਤਿਆਂ ਬਾਅਦ ਹੋਈ ਸੀ। ਖਬਰਾਂ ਦੀ ਮੰਨੀਏ ਤਾਂ ਪਤੀ ਦੀ ਮੌਤ ਤੋਂ ਬਾਅਦ ਸ਼ਾਰਦਾ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਸੀ।

ਇਹ ਵੀ ਪੜ੍ਹੋ- ਇਹ ਅਦਾਕਾਰ ਬੋਤਲ 'ਚ ਕਰਦਾ ਸੀ ਪਿਸ਼ਾਬ, ਖੁਦ ਕੀਤਾ ਖੁਲਾਸਾ

ਸ਼ਾਰਦਾ ਸਿਨਹਾ 2018 ਤੋਂ ਮਾਇਲੋਮਾ ਨਾਲ ਪੀੜਤ ਸੀ। ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਪਿਛਲੇ ਕੁਝ ਹਫ਼ਤਿਆਂ 'ਚ ਉਸ ਨੂੰ ਕਥਿਤ ਤੌਰ 'ਤੇ ਖਾਣ-ਪੀਣ 'ਚ ਮੁਸ਼ਕਲ ਆ ਰਹੀ ਸੀ। ਰਿਪੋਰਟਾਂ ਮੁਤਾਬਕ ਸ਼ਾਰਦਾ ਸਿਨਹਾ ਨੂੰ 27 ਅਕਤੂਬਰ 2024 ਨੂੰ ਦਿੱਲੀ ਦੇ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਹਾਲਤ ਗੰਭੀਰ ਸੀ। ਉਸਨੇ 5 ਨਵੰਬਰ 2024 ਨੂੰ ਉਨ੍ਹਾਂ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Priyanka

Content Editor

Related News