ਲੰਮੇਂ ਸਮੇਂ ਬਾਅਦ ਬਾਲੀਵੁੱਡ ''ਚ ਇਸ ਗਾਇਕਾ ਦੀ ਹੋਈ ਵਾਪਸੀ

Saturday, Nov 23, 2024 - 02:44 PM (IST)

ਲੰਮੇਂ ਸਮੇਂ ਬਾਅਦ ਬਾਲੀਵੁੱਡ ''ਚ ਇਸ ਗਾਇਕਾ ਦੀ ਹੋਈ ਵਾਪਸੀ

ਮੁੰਬਈ- ਹਿੰਦੀ ਸਿਨੇਮਾਂ ਸੰਗੀਤ ਜਗਤ ਵਿੱਚ ਕਈ ਸਾਲਾਂ ਤੱਕ ਆਪਣੀ ਗਾਇਕੀ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੀ ਗਾਇਕਾ ਅਨੁਰਾਧਾ ਪੌਡਵਾਲ ਲੰਮੇਂ ਸਮੇਂ ਬਾਅਦ ਇੱਕ ਵਾਰ ਫਿਰ ਬਾਲੀਵੁੱਡ ਗਲਿਆਰਿਆ ਵਿੱਚ ਆਪਣੀ ਸੁਰੀਲੀ ਅਵਾਜ਼ ਦਾ ਜਾਦੂ ਚਲਾਉਣ ਜਾ ਰਹੀ ਹੈ। ਉਨ੍ਹਾਂ ਦੀ ਮਨ ਨੂੰ ਮੋਹ ਲੈਣ ਵਾਲੀ ਆਵਾਜ਼ ਵਿੱਚ ਗਾਇਆ ਗੀਤ ਜਲਦ ਹੀ ਪਾਲੀਵੁੱਡ ਨਿਰਦੇਸ਼ਕ ਬਲਬੀਰ ਬੇਗਮਪੁਰੀ ਵੱਲੋ ਨਿਰਦੇਸ਼ਿਤ ਕੀਤੀ ਜਾ ਰਹੀ ਉਨਾਂ ਦੀ ਪਹਿਲੀ ਹਿੰਦੀ ਡਾਇਰੈਕਟੋਰੀਅਲ ਫ਼ਿਲਮ ਵਿੱਚ ਸੁਣਨ ਨੂੰ ਮਿਲੇਗਾ।ਮੁੰਬਈ ਦੇ ਪੰਚਮ ਸਟੂਡਿਓ ਅਤੇ ਬਾਪੂ ਸੱਤੇ ਸਟੂਡਿਓ 'ਚ ਅੱਜ ਰਿਕਾਰਡ ਕੀਤੇ ਗਏ ਇਸ ਗੀਤ ਦਾ ਸੰਗੀਤ ਸੰਯੋਜਨ ਪ੍ਰਸਿੱਧ ਸੰਗ਼ੀਤਕਾਰ ਬਬਲੀ ਸਿੰਘ ਵੱਲੋ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾ ਵੀ ਕਈ ਹਿੰਦੀ ਫਿਲਮਾਂ ਦੀ ਖੂਬਸੂਰਤ ਸੰਗ਼ੀਤਬਧਤਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।

ਇਹ ਵੀ ਪੜ੍ਹੋ- 'ਸ਼ਾਕਾ ਲਾਕਾ ਬੂਮ ਬੂਮ' ਫੇਮ ਅਦਾਕਾਰ ਬੱਝਿਆ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ

ਇਸ ਗੀਤ ਅਤੇ ਫਿਲਮ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਨਿਰਦੇਸ਼ਕ ਬਲਬੀਰ ਬੇਗਮਪੁਰੀ ਨੇ ਦੱਸਿਆ ਕਿ ਗੁਜਰਾਤ ਦੇ ਵੱਖ-ਵੱਖ ਹਿੱਸਿਆ ਵਿੱਚ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਉਨਾਂ ਦੀ ਹਿੰਦੀ ਫ਼ਿਲਮ ਦਾ ਇਹ ਪਹਿਲਾ ਗੀਤ ਹੈ, ਜਿਸ ਨੂੰ ਅਨੁਰਾਧਾ ਪੌਡਵਾਲ ਨੇ ਗਾਇਆ ਹੈ। ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਆਪਣੀ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਨਿਰਦੇਸ਼ਕ ਬਲਬੀਰ ਬੇਗਮਪੁਰੀ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬੀਅਤ ਰੰਗਾਂ ਵਿੱਚ ਰੰਗੇ ਇਸ ਗੀਤ ਨੂੰ ਅਨੁਰਾਧਾ ਪੌਡਵਾਲ ਵੱਲੋ ਬੇਹੱਦ ਸ਼ਾਨਦਾਰ ਅੰਦਾਜ਼ ਵਿੱਚ ਗਾਇਆ ਗਿਆ ਹੈ। ਉਨਾਂ ਦੇ ਇਸ ਗੀਤ ਵਿੱਚ ਮਨਮੋਹਕ ਗਾਇਨਸ਼ੈਲੀ ਅਤੇ ਮੋਲੋਡੀਅਸ ਸੰਗੀਤ ਦਾ ਦਹਾਕਿਆ ਪੁਰਾਣਾ ਅਤੇ ਪ੍ਰਭਾਵਸ਼ਾਲੀ ਸੰਗੀਤਕ ਸੁਮੇਲ ਇੱਕ ਵਾਰ ਫਿਰ ਸੁਣਨ ਨੂੰ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News