59 ਸਾਲ ਦੇ ਹੋਏ ਬਾਲੀਵੁੱਡ ਦੇ ਬਾਦਸ਼ਾਹ, ਜਾਣੋ ਕਿਸ ਤਰ੍ਹਾਂ ਬਣੇ ਸਭ ਤੋਂ ਅਮੀਰ ਅਦਾਕਾਰ

Saturday, Nov 02, 2024 - 12:52 PM (IST)

ਮੁੰਬਈ- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ  ਦਾ ਸਫਰ ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਸੀ। ਇੱਕ ਸਮਾਂ ਸੀ ਜਦੋਂ ਉਸ ਨੂੰ ਮੁੰਬਈ ਵਿੱਚ ਦਿਨ ਵਿੱਚ ਦੋ ਵਕਤ ਦਾ ਭੋਜਨ ਨਹੀਂ ਮਿਲਦਾ ਸੀ। ਸੜਕਾਂ 'ਤੇ ਰਾਤਾਂ ਕੱਟਣੀਆਂ ਪਈਆਂ। ਇਕ ਸਮੇਂ ਸ਼ਾਹਰੁਖ ਕੰਮ ਨਾ ਮਿਲਣ ਕਾਰਨ ਕਾਫੀ ਪਰੇਸ਼ਾਨ ਰਹਿੰਦੇ ਸਨ। ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ, ਸ਼ਾਹਰੁਖ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਇੱਕ ਸਮਾਂ ਸੀ ਜਦੋਂ ਉਸਨੂੰ ਫੀਸਾਂ ਦਾ ਭੁਗਤਾਨ ਨਾ ਕਰਨ ਕਾਰਨ ਸਕੂਲ ਤੋਂ ਕੱਢ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਦਿਲਜੀਤ ਦੇ ਜੈਪੁਰ ਸ਼ੋਅ ਦਾ ਭਾਜਪਾ ਨੇ ਕੀਤਾ ਵਿਰੋਧ, ਕਿਹਾ...

ਕਿੰਗ ਖਾਨ ਅੱਜ 2 ਨਵੰਬਰ ਨੂੰ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕ ਹਨ। ਇਸ ਦੌਰਾਨ ਪ੍ਰਸ਼ੰਸਕ ਵੀ ਸੁਪਰਸਟਾਰ ਦੇ ਜਨਮਦਿਨ 'ਤੇ ਵਧਾਈ ਸੰਦੇਸ਼ ਭੇਜ ਰਹੇ ਹਨ।ਫਿਲਮ ਇੰਡਸਟਰੀ 'ਚ ਸ਼ਾਹਰੁਖ ਖਾਨ ਦੇ ਨਾਂ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਹ ਭਾਰਤ ਦੇ ਸਭ ਤੋਂ ਅਮੀਰ ਸਿਤਾਰਿਆਂ ਵਿੱਚ ਗਿਣਿਆ ਜਾਂਦਾ ਹੈ। ਅਦਾਕਾਰ ਦੀ ਅੰਦਾਜ਼ਨ ਕੁੱਲ ਜਾਇਦਾਦ 7,300 ਕਰੋੜ ਰੁਪਏ ਹੈ।ਇਸ ਤੋਂ ਇਲਾਵਾ ਇੰਡਸਟਰੀ 'ਚ 30 ਸਾਲ ਤੋਂ ਜ਼ਿਆਦਾ ਸਮਾਂ ਬਿਤਾ ਚੁੱਕੇ ਸ਼ਾਹਰੁਖ ਨੂੰ ਵੀ ਕਾਰਾਂ ਦਾ ਕਾਫੀ ਸ਼ੌਕ ਹੈ। ਉਸ ਦੇ ਗੈਰੇਜ ਵਿੱਚ ਕਈ ਲਗਜ਼ਰੀ ਕਾਰਾਂ ਸ਼ਾਮਲ ਹਨ।

ਇਹ ਵੀ ਪੜ੍ਹੋ- ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਟੁੱਟੀ ਨੱਕ ਦੀ ਹੱਡੀ

ਕਿੰਗ ਖਾਨ ਨੇ ਫਿਲਮ ਇੰਡਸਟਰੀ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਨ੍ਹਾਂ 'ਚ 'ਦੀਵਾਨਾ', 'ਡਰ' (1993), 'ਬਾਜ਼ੀਗਰ' (1993), ਅਤੇ 'ਅੰਜਾਮ' (1994), 'ਦਿਲ ਤੋਂ ਪਾਗਲ ਹੈ', 'ਕੁਛ ਕੁਛ ਹੋਤਾ ਹੈ', 'ਕਭੀ ਖੁਸ਼ੀ ਕਭੀ ਗਮ' (2001) ਸ਼ਾਮਲ ਹਨ। ਸ਼ਾਹਰੁਖ ਨੂੰ ਹਿੰਦੀ ਸਿਨੇਮਾ 'ਚ ਸਭ ਤੋਂ ਵੱਡਾ ਬ੍ਰੇਕ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' (1995) ਨਾਲ ਮਿਲਿਆ। ਲੋਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ। ਇਸ ਫਿਲਮ ਤੋਂ ਬਾਅਦ ਲੋਕ ਉਨ੍ਹਾਂ ਨੂੰ 'ਰੋਮਾਂਸ' ਸਟਾਰ ਮੰਨਣ ਲੱਗੇ। ਜਿਵੇਂ-ਜਿਵੇਂ ਹਿੱਟ ਫਿਲਮਾਂ ਦੇ ਕੇ ਸਮਾਂ ਬੀਤਦਾ ਗਿਆ, ਸ਼ਾਹਰੁਖ ਬਾਲੀਵੁੱਡ ਦੇ ਬਾਦਸ਼ਾਹ ਬਣ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Priyanka

Content Editor

Related News