ਅਦਾਕਾਰ Salman Khan ਨੇ ਧਮਕੀਆਂ ਵਿਚਾਲੇ ਕੀਤਾ ਵੱਡਾ ਐਲਾਨ

Monday, Oct 28, 2024 - 05:15 AM (IST)

ਅਦਾਕਾਰ Salman Khan ਨੇ ਧਮਕੀਆਂ ਵਿਚਾਲੇ ਕੀਤਾ ਵੱਡਾ ਐਲਾਨ

ਮੁੰਬਈ- ਸਲਮਾਨ ਖ਼ਾਨ ਦੀ ਸੁਰੱਖਿਆ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਲਮਾਨ ਭਾਰੀ ਪੁਲਸ ਫੋਰਸ ਦੇ ਨਾਲ ਯਾਤਰਾ ਕਰ ਰਹੇ ਹਨ ਅਤੇ ਆਪਣੇ ਕੰਮ ਦੇ ਵਾਅਦੇ ਪੂਰੇ ਕਰ ਰਹੇ ਹਨ। ਬਾਬਾ ਸਿੱਦੀਕੀ ਦੀ ਮੌਤ ਅਤੇ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਸਲਮਾਨ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਉਨ੍ਹਾਂ ਨੇ ਇਕ ਪੋਸਟ ਰਾਹੀਂ ਦੱਸਿਆ ਕਿ ਉਹ ਦੁਬਈ ‘ਚ ਹੋਣ ਵਾਲੇ ‘ਦਿ ਬੈਂਗ ਦਿ ਟੂਰ’ ‘ਚ ਪਰਫਾਰਮ ਕਰਨਗੇ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਕ ਈਵੈਂਟ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, “ਦਿ-ਬੈਂਗ ਦ ਟੂਰ-ਰੀਲੋਡਡ’ 7 ਦਸੰਬਰ ਨੂੰ ਹੋਵੇਗਾ। ਦੁਬਈ, ਤਿਆਰ ਹੋ ਜਾਓ।”

ਇਹ ਖ਼ਬਰ ਵੀ ਪੜ੍ਹੋ -  ਇਸ ਮਸ਼ਹੂਰ ਗਾਇਕਾ ਦੇ ਠੀਕ ਹੋਣ ਲਈ ਲੋਕ ਕਰ ਰਹੇ ਪੂਜਾ

ਤਮੰਨਾ ਭਾਟੀਆ, ਸੋਨਾਕਸ਼ੀ ਸਿਨਹਾ, ਦਿਸ਼ਾ ਪਟਾਨੀ, ਸੁਨੀਲ ਗਰੋਵਰ, ਮਨੀਸ਼ ਪਾਲ, ਪ੍ਰਭੂ ਦੇਵਾ, ਆਸਥਾ ਗਿੱਲ ਵਰਗੇ ਬਾਲੀਵੁੱਡ ਸੈਲੇਬਸ ਸਲਮਾਨ ਖ਼ਾਨ ਦੇ ਨਾਲ ‘ਦਿ ਬੈਂਗ ਦਿ ਟੂਰ-ਰੀਲੋਡੇਡ’ ਵਿੱਚ ਸ਼ਾਮਲ ਹੋਣਗੇ। ਸਲਮਾਨ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ‘ਚ ਇਨ੍ਹਾਂ ਸੈਲੇਬਸ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਇਹ ਈਵੈਂਟ 7 ਦਸੰਬਰ ਨੂੰ 4 ਘੰਟੇ ਤੋਂ ਵੱਧ ਸਮਾਂ ਚੱਲੇਗਾ।

 

 
 
 
 
 
 
 
 
 
 
 
 
 
 
 
 

A post shared by Salman Khan (@beingsalmankhan)

ਸਖਤ ਸੁਰੱਖਿਆ ਦੇ ਵਿਚਕਾਰ ਆਪਣੇ ਕੰਮ ਨੂੰ ਕੀਤਾ ਪੂਰਾ
ਸਲਮਾਨ ਖ਼ਾਨ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਨੂੰ ਹੋਸਟ ਕਰ ਰਹੇ ਹਨ। ਆਖਰੀ ਦੋ ਵਾਰ ਉਨ੍ਹਾਂ ਨੇ ਸਖਤ ਸੁਰੱਖਿਆ ਦੇ ਵਿਚਕਾਰ ਸ਼ੋਅ ਦੇ ਵੀਕੈਂਡ ਕਾ ਵਾਰ ਐਪੀਸੋਡ ਦੀ ਸ਼ੂਟਿੰਗ ਕੀਤੀ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਨੇ ਆਪਣੀ ਜਨਤਕ ਮੌਜੂਦਗੀ ਨੂੰ ਸੀਮਤ ਕਰ ਲਿਆ ਸੀ, ਇਸ ਲਈ ਸਲਮਾਨ ਦਾ ਦੁਬਈ ਜਾਣਾ ਰਾਹਤ ਦਾ ਸੰਕੇਤ ਹੈ। ਦੁਬਈ ਨੂੰ ਦੁਨੀਆ ਦੇ ਸਭ ਤੋਂ ਸੁਰੱਖਿਅਤ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਲਾਰੇਂਸ ਬਿਸ਼ਨੋਈ ਗੈਂਗ ਨੇ ਸਲਮਾਨ ਨੂੰ ਕਈ ਧਮਕੀਆਂ ਦਿੱਤੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News