ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਪ੍ਰਸਿੱਧ ਅਦਾਕਾਰ ਦਾ ਦਿਹਾਂਤ

Monday, Nov 11, 2024 - 09:28 AM (IST)

ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਪ੍ਰਸਿੱਧ ਅਦਾਕਾਰ ਦਾ ਦਿਹਾਂਤ

ਮੁੰਬਈ- ਮਨੋਰੰਜਨ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਿੱਲੀ ਗਣੇਸ਼ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਲੰਬੇ ਸਮੇਂ ਤੋਂ ਬੀਮਾਰ ਸਨ, ਜਿਸ ਤੋਂ ਬਾਅਦ ਉਹ 9 ਨਵੰਬਰ 2024 (ਸ਼ਨੀਵਾਰ) ਨੂੰ 80 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਪੁੱਤਰ ਮਹਾਦੇਵਨ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਦਿੱਲੀ ਗਣੇਸ਼ ਨੇ ਆਪਣੇ ਫਿਲਮੀ ਕਰੀਅਰ ਵਿੱਚ 400 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ।ਦਿੱਲੀ ਗਣੇਸ਼ ਦੇ ਪੁੱਤਰ ਮਹਾਦੇਵਨ ਨੇ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕਰਦੇ ਹੋਏ ਲਿਖਿਆ- 'ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੇ ਪਿਤਾ ਦਿੱਲੀ ਗਣੇਸ਼ ਦਾ 9 ਨਵੰਬਰ ਨੂੰ ਰਾਤ ਕਰੀਬ 11 ਵਜੇ ਦਿਹਾਂਤ ਹੋ ਗਿਆ।'

ਇਹ ਵੀ ਪੜ੍ਹੋ- Tv ਇੰਡਸਟਰੀ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਦਾ ਦਿਹਾਂਤ


ਮਰਹੂਮ ਅਦਾਕਾਰ ਦਿੱਲੀ ਗਣੇਸ਼ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1976 'ਚ ਬਾਲਚੰਦਰ ਦੀ ਫਿਲਮ 'ਪੱਟਿਨਾ ਪ੍ਰਵੇਸ਼ਮ' ਨਾਲ ਕੀਤੀ ਸੀ। ਉਨ੍ਹਾਂ ਨੇ ਤਾਮਿਲ, ਤੇਲਗੂ ਅਤੇ ਮਲਿਆਲਮ 'ਚ 400 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ। ਨਾਇਕਨ, ਮਾਈਕਲ ਮਧਾਨਾ ਕਾਮ ਰਾਜਨ, ਸਿੰਧੂ ਭੈਰਵੀ, ਇਰੁਵਰ ਵਰਗੀਆਂ ਕਈ ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ। ਉਹ ਆਖਰੀ ਵਾਰ ਕਮਲ ਹਾਸਨ ਦੀ ਫਿਲਮ 'ਇੰਡੀਅਨ 2' 'ਚ ਨਜ਼ਰ ਆਏ ਸੀ।ਦਿੱਲੀ ਗਣੇਸ਼ ਦਿੱਲੀ ਦਾ ਰਹਿਣ ਵਾਲਾ ਸੀ ਅਤੇ ਉਨ੍ਹਾਂ ਦਾ ਇਹ ਨਾਂ ਡਾਇਰੈਕਟਰ ਬਲਾਚੰਦਰ ਨੇ ਰੱਖਿਆ ਸੀ। ਅਦਾਕਾਰ ਦਿੱਲੀ 'ਚ ਇੱਕ ਥੀਏਟਰ ਮੰਡਲੀ, ਦੱਖਣੀ ਭਾਰਤ ਨਾਟਕ ਸਭਾ ਦਾ ਮੈਂਬਰ ਸੀ। ਉਨ੍ਹਾਂ ਇੱਕ ਦਹਾਕੇ ਤੱਕ ਭਾਰਤੀ ਹਵਾਈ ਸੈਨਾ 'ਚ ਸੇਵਾ ਕੀਤੀ।

ਇਹ ਵੀ ਪੜ੍ਹੋ- ਪਿਤਾ ਬਲਕੌਰ ਸਿੰਘ ਨਾਲ ਨਿੱਕੇ ਸਿੱਧੂ ਨੇ ਖੇਤਾਂ 'ਚ ਲਾਈ ਗੇੜੀ, ਦੇਖੋ ਵੀਡੀਓ

3 ਸਾਲ ਪਹਿਲਾਂ ਕਮਲ ਹਾਸਨ ਬਾਰੇ ਕਹੀਆਂ ਸੀ ਅਜਿਹੀਆਂ ਗੱਲਾਂ
ਸਾਲ 2021 'ਚ ਇੱਕ ਇੰਟਰਵਿਊ 'ਚ ਦਿੱਲੀ ਗਣੇਸ਼ ਨੇ ਕਿਹਾ ਸੀ ਕਿ ਕਮਲ ਹਾਸਨ ਦੇ ਨਾਲ ਕੀਤੀਆਂ ਸਾਰੀਆਂ ਫਿਲਮਾਂ ਉਨ੍ਹਾਂ ਨੂੰ ਪਸੰਦ ਹਨ। ਉਨ੍ਹਾਂ ਨੇ ਕਿਹਾ ਸੀ- 'ਮੈਂ ਕਮਲ ਹਾਸਨ ਦੇ ਨਾਲ ਜੋ ਵੀ ਫਿਲਮਾਂ ਕੀਤੀਆਂ ਹਨ। ਉਹ ਮੈਨੂੰ ਬਹੁਤ ਪਸੰਦ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਮੈਨੂੰ ਸਭ ਤੋਂ ਵੱਧ ਮਾਨਤਾ ਦਿਵਾਈ। ਅਵਵੈ ਸ਼ਨਮੁਘੀ, ਤੇਨਾਲੀ, ਮਾਈਕਲ ਮਦਾਨਾ ਕਾਮਾ ਰਾਜਨ ਅਤੇ ਅਪੂਰਵਾ ਸਗੋਧਰਰਗਲ ਕੁਝ ਫਿਲਮਾਂ ਹਨ ਜੋ ਮਨ ਵਿੱਚ ਆਉਂਦੀਆਂ ਹਨ। ਕਮਲ ਅਭਿਨੇਤਾਵਾਂ ਨੂੰ ਬਹੁਤ ਥਾਂ ਦਿੰਦੇੇ ਹਨ ਅਤੇ ਉਹ ਤੁਹਾਡੇ 'ਤੇ ਭਰੋਸਾ ਕਰਦੇ ਹਨ। ਉਸ ਨਾਲ ਹੀ ਸਾਰਾ ਫਰਕ ਪੈਂਦਾ ਹੈ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News