ਬਿਹਾਰ ਦੇ ਲੋਕਾਂ ਤੋਂ ਅੱਲੂ ਅਰਜੁਨ ਨੇ ਮੰਗੀ ਮੁਆਫ਼ੀ, ਜਾਣੋ ਕਾਰਨ

Monday, Nov 18, 2024 - 09:35 AM (IST)

ਬਿਹਾਰ ਦੇ ਲੋਕਾਂ ਤੋਂ ਅੱਲੂ ਅਰਜੁਨ ਨੇ ਮੰਗੀ ਮੁਆਫ਼ੀ, ਜਾਣੋ ਕਾਰਨ

ਨਵੀਂ ਦਿੱਲੀ- ਸਾਊਥ ਸੁਪਰਸਟਾਰ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਆਉਣ ਵਾਲੀ ਫਿਲਮ 'ਪੁਸ਼ਪਾ 2' ਦਾ ਟ੍ਰੇਲਰ ਐਤਵਾਰ ਨੂੰ ਪਟਨਾ ਦੇ ਗਾਂਧੀ ਮੈਦਾਨ 'ਚ ਲਾਂਚ ਕੀਤਾ ਗਿਆ। ਇਸ ਦੌਰਾਨ, ਅੱਲੂ ਅਰਜੁਨ ਅਤੇ ਰਸ਼ਮਿਕਾ ਦੇ ਪ੍ਰਸ਼ੰਸਕ ਫਿਲਮ ਦਾ ਟ੍ਰੇਲਰ ਦੇਖਣ ਲਈ ਵੱਡੀ ਗਿਣਤੀ 'ਚ ਇਕੱਠੇ ਹੋਏ। ਅੱਲੂ ਅਰਜੁਨ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ, 'ਪੁਸ਼ਪਾ ਪਟਨਾ ਦੇ ਲੋਕਾਂ ਦੇ ਪਿਆਰ ਅੱਗੇ ਝੁਕੇਗੀ'। ਇਸ ਦੇ ਨਾਲ ਹੀ ਰਸ਼ਮਿਕਾ ਮੰਡਨਾ ਦਾ ਭੋਜਪੁਰੀ 'ਚ ਗੱਲ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ।ਪ੍ਰਸ਼ੰਸਕਾਂ ਤੋਂ ਮਿਲ ਰਹੇ ਪਿਆਰ ਦੇ ਵਿਚਕਾਰ ਅੱਲੂ ਅਰਜੁਨ ਨੇ ਬਿਹਾਰ ਦੇ ਲੋਕਾਂ ਤੋਂ ਮੁਆਫੀ ਮੰਗੀ ਹੈ। ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਪੁਸ਼ਪਾ ਕਦੇ ਨਹੀਂ ਝੁਕਦੀ, ਪਰ ਅੱਜ ਉਹ ਤੁਹਾਡੇ ਪਿਆਰ ਦੇ ਸਾਹਮਣੇ ਝੁਕੇਗੀ। ਮੇਰੀ ਹਿੰਦੀ ਬਹੁਤੀ ਚੰਗੀ ਨਹੀਂ ਹੈ, ਮੈਂ ਇਸ ਲਈ ਮੁਆਫੀ ਚਾਹੁੰਦਾ ਹਾਂ।  ਮੈਨੂੰ ਮੁਆਫ਼ ਕਰਨਾ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ

ਅਕਸ਼ਰਾ ਸਿੰਘ ਨੇ ਕੀਤਾ ਪਰਫਾਰਮ
ਤੁਹਾਨੂੰ ਦੱਸ ਦੇਈਏ ਕਿ ਇਸ ਬਹੁ-ਉਡੀਕਿਤ ਫਿਲਮ ਦਾ ਟ੍ਰੇਲਰ ਐਤਵਾਰ ਸ਼ਾਮ ਨੂੰ ਰਿਲੀਜ਼ ਹੋਇਆ ਸੀ। ਭੋਜਪੁਰੀ ਸਟਾਰ ਅਕਸ਼ਰਾ ਸਿੰਘ ਨੇ ਵੀ ਇਸ ਟ੍ਰੇਲਰ ਨੂੰ ਹੋਰ ਧਮਾਕੇਦਾਰ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਰਸ਼ਮਿਕਾ ਨੇ ਭੋਜਪੁਰੀ 'ਚ ਗੱਲ ਕਰਕੇ ਪ੍ਰਸ਼ੰਸਕਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ। ਇਹ ਫਿਲਮ 6 ਦਸੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ - ਕਪਿਲ ਦੇ ਸ਼ੋਅ 'ਚ ਨਵਜੋਤ ਸਿੱਧੂ ਦੇ ਨਿਕਲੇ ਹੰਝੂ, ਕਿਹਾ- ਮੇਰੀ ਜਾਨ ਲੈ ਲਓ....

ਪਹਿਲੀ ਫਿਲਮ ਰਹੀ ਸੀ ਬਲਾਕਬਸਟਰ 
ਤੁਹਾਨੂੰ ਦੱਸ ਦੇਈਏ ਕਿ 'ਪੁਸ਼ਪਾ' ਨੂੰ ਦਰਸ਼ਕਾਂ ਦਾ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਪੁਸ਼ਪਾ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ। ਇਸ ਫਿਲਮ ਨੂੰ ਹਿੰਦੀ ਪੱਟੀ ਦੇ ਲੋਕਾਂ ਨੇ ਵੀ ਕਾਫੀ ਪਸੰਦ ਕੀਤਾ ਸੀ। ਫਿਲਮ ਦੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਮੇਕਰਸ ਨੇ ਇਸ ਵਾਰ ਫਿਲਮ ਦਾ ਟ੍ਰੇਲਰ ਪਟਨਾ 'ਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੇ ਇਸ ਫੈਸਲੇ ਦਾ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਦਿਲੋਂ ਸਵਾਗਤ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News