ਅੱਲੂ ਅਰਜੁਨ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਤੋਂ ਮਿਲੀ ਰਾਹਤ, ਜਾਣੋ ਮਾਮਲਾ
Friday, Nov 08, 2024 - 11:03 AM (IST)

ਅਮਰਾਵਤੀ- ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਬੁੱਧਵਾਰ ਤੇਲਗੂ ਅਦਾਕਾਰ ਅੱਲੂ ਅਰਜੁਨ ਵਿਰੁੱਧ ਲੋਕ ਸਭਾ ਦੀਆਂ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਦਰਜ ਕੀਤੇ ਗਏ ਪੁਲਸ ਕੇਸ ਨੂੰ ਰੱਦ ਕਰ ਦਿੱਤਾ ਹੈ।ਐੱਫ. ਆਈ. ਆਰ. ਅਨੁਸਾਰ ਅਰਜੁਨ ਨੂੰ ਰਿਟਰਨਿੰਗ ਅਧਿਕਾਰੀ ਦੀ ਪੇਸ਼ਗੀ ਇਜਾਜ਼ਤ ਤੋਂ ਬਿਨਾਂ 11 ਮਈ ਨੂੰ ਨੰਡਿਆਲ ਕਸਬੇ ’ਚ ਯੁਵਜਨ ਸ੍ਰਮਿਕਾ ਰਿਥੂ ਕਾਂਗਰਸ ਪਾਰਟੀ ਦੀ ਨੇਤਾ ਸ਼ਿਲਪਾ ਰਵੀ ਚੰਦਰ ਕਿਸ਼ੋਰ ਰੈੱਡੀ ਦੇ ਘਰ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ- 1 ਦਿਨ 'ਚ ਹੀ ਮਾਰ ਦੇਵਾਂਗੇ... ਸਲਮਾਨ ਨੂੰ ਮੁੜ ਮਿਲੀ ਧਮਕੀ
ਉਸ ਦੇ ਆਉਣ ਨਾਲ ਉੱਥੇ ਭੀੜ ਇਕੱਠੀ ਹੋ ਗਈ ਜਿਸ ਕਾਰਨ ਚੋਣ ਜ਼ਾਬਤੇ ਦੀ ਉਲੰਘਣਾ ਹੋਈ। ਇਸ ਕਾਰਨ ਨੰਡਿਆਲ ਪੁਲਸ ਨੇ ਅਰਜੁਨ ਨੂੰ ਮੁਲਜ਼ਮ ਏ-1 ਅਤੇ ਰੈੱਡੀ ਨੂੰ ਮੁਲਜ਼ਮ ਏ-2 ਵਜੋਂ ਨਾਮਜ਼ਦ ਕਰ ਕੇ ਕੇਸ ਦਰਜ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।