ਐਸ਼ਵਰਿਆ ਰਾਏ ਬੱਚਨ ਰੇਖਾ ਨੂੰ ਕਿਉਂ ਕਹਿੰਦੀ ਹੈ 'ਮਾਂ', ਜਾਣੋ ਕਾਰਨ
Tuesday, Dec 03, 2024 - 03:19 PM (IST)
ਐਟਰਟੇਨਮੈਂਟ ਡੈਸਕ- ਹਾਲ ਹੀ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਉਸ ਦੇ ਪਤੀ ਅਭਿਸ਼ੇਕ ਬੱਚਨ ਦੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਤਲਾਕ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਹਾਲਾਂਕਿ ਇਸ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਸ ਦੌਰਾਨ ਐਸ਼ਵਰਿਆ ਰਾਏ ਅਤੇ ਰੇਖਾ ਦੇ ਖਾਸ ਰਿਸ਼ਤੇ ਨੂੰ ਲੈ ਕੇ ਇਕ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ। ਐਸ਼ਵਰਿਆ ਰੇਖਾ ਨੂੰ 'ਮਾਂ' ਕਹਿੰਦੀ ਹੈ, ਇਹ ਜਾਣ ਕੇ ਪ੍ਰਸ਼ੰਸਕ ਹੈਰਾਨ ਹਨ।
ਇਹ ਵੀ ਪੜ੍ਹੋ- ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ 'ਪੁਸ਼ਪਾ 2' ਨੇ ਕੀਤੀ ਕਰੋੜਾਂ ਦੀ ਕਮਾਈ
ਐਸ਼ਵਰਿਆ ਰੇਖਾ ਨੂੰ ਕਿਉਂ ਕਹਿੰਦੀ ਹੈ 'ਮਾਂ' ?
ਰੇਖਾ ਅਤੇ ਅਮਿਤਾਭ ਬੱਚਨ ਦਾ ਰਿਸ਼ਤਾ ਬਹੁਤ ਪੁਰਾਣਾ ਹੈ ਅਤੇ ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਮੀਡੀਆ 'ਚ ਕਈ ਖਬਰਾਂ ਆਈਆਂ ਸਨ ਪਰ ਦੋਹਾਂ ਨੇ ਇਨ੍ਹਾਂ ਅਫਵਾਹਾਂ 'ਤੇ ਕਦੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ। ਇਸ ਦੇ ਨਾਲ ਹੀ ਬਿੱਗ ਬੀ ਦੀ ਨੂੰਹ ਐਸ਼ਵਰਿਆ ਰਾਏ ਅਤੇ ਰੇਖਾ ਦਾ ਰਿਸ਼ਤਾ ਬਿਲਕੁਲ ਵੱਖਰਾ ਅਤੇ ਸਕਾਰਾਤਮਕ ਹੈ। ਐਸ਼ਵਰਿਆ ਰੇਖਾ ਨੂੰ 'ਮਾਂ' ਕਹਿ ਕੇ ਸਤਿਕਾਰ ਦਿੰਦੀ ਹੈ ਅਤੇ ਰੇਖਾ ਵੀ ਉਸ ਨੂੰ ਆਪਣੀ ਧੀ ਵਾਂਗ ਪਿਆਰ ਕਰਦੀ ਹੈ। ਇਸ ਖਾਸ ਰਿਸ਼ਤੇ ਦਾ ਕਾਰਨ ਦੋਵਾਂ ਦਾ ਦੱਖਣ ਭਾਰਤੀ ਕਨੈਕਸ਼ਨ ਹੈ, ਜਿੱਥੇ ਔਰਤਾਂ ਅਕਸਰ ਇਕ-ਦੂਜੇ ਨੂੰ 'ਮਾਂ' ਕਹਿ ਕੇ ਸਨਮਾਨਿਤ ਕਰਦੀਆਂ ਹਨ। ਇਹੀ ਕਾਰਨ ਹੈ ਕਿ ਦੋਵਾਂ ਵਿਚਕਾਰ ਡੂੰਘਾ ਪਿਆਰ ਅਤੇ ਸਤਿਕਾਰ ਹੈ।
ਦੱਖਣੀ ਸਭਿਆਚਾਰ ਦਾ ਪ੍ਰਭਾਵ
ਦੱਖਣ ਭਾਰਤੀ ਸੰਸਕ੍ਰਿਤੀ ਵਿੱਚ ਇੱਕ ਪਰੰਪਰਾ ਹੈ ਕਿ ਔਰਤਾਂ ਆਪਣੇ ਤੋਂ ਵੱਡੀਆਂ ਹੋਰ ਔਰਤਾਂ ਨੂੰ ਸਤਿਕਾਰ ਦੇਣ ਲਈ 'ਮਾਂ' ਕਹਿ ਕੇ ਬੁਲਾਉਂਦੀਆਂ ਹਨ। ਐਸ਼ਵਰਿਆ ਨੇ ਵੀ ਇਸ ਪਰੰਪਰਾ ਨੂੰ ਅਪਣਾਇਆ ਹੈ ਅਤੇ ਆਪਣੀ ਇੱਜ਼ਤ ਅਤੇ ਸਨਮਾਨ ਦਿਖਾਉਣ ਲਈ ਰੇਖਾ ਨੂੰ 'ਮਾਂ' ਆਖਦੀ ਹੈ। ਰੇਖਾ ਵੀ ਐਸ਼ਵਰਿਆ ਨੂੰ ਆਪਣੇ ਪਰਿਵਾਰ ਵਾਂਗ ਮੰਨਦੀ ਹੈ ਅਤੇ ਦੋਵਾਂ ਵਿਚਾਲੇ ਡੂੰਘਾ ਪਿਆਰ ਅਤੇ ਸਤਿਕਾਰ ਹੈ।
ਇਹ ਵੀ ਪੜ੍ਹੋ- Death Anniversary: ਆਪਣੀ ਆਨ-ਸਕ੍ਰੀਨ ਭੈਣ ਨਾਲ ਵਿਆਹ ਕਰਨਾ ਚਾਹੁੰਦਾ ਸੀ ਇਹ ਅਦਾਕਾਰ
ਐਸ਼ਵਰਿਆ ਅਤੇ ਰੇਖਾ ਦੀ ਬਾਂਡਿੰਗ
ਐਸ਼ਵਰਿਆ ਅਤੇ ਰੇਖਾ ਦੀ ਖਾਸ ਸਾਂਝ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ ਵਿੱਚ ਅਨੰਤ ਅੰਬਾਨੀ ਦੇ ਵਿਆਹ ਵਿੱਚ ਐਸ਼ਵਰਿਆ ਅਤੇ ਰੇਖਾ ਦੀ ਇੱਕ ਵੀਡੀਓ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਵੀਡੀਓ 'ਚ ਐਸ਼ਵਰਿਆ ਰੇਖਾ ਦੇ ਪੈਰਾਂ ਨੂੰ ਛੂਹਦੀ ਨਜ਼ਰ ਆ ਰਹੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ 'ਚ ਕਿੰਨਾ ਸਤਿਕਾਰ ਹੈ। ਇਸ ਵੀਡੀਓ ਨੂੰ ਦੇਖ ਕੇ ਸਾਫ ਹੋ ਜਾਂਦਾ ਹੈ ਕਿ ਐਸ਼ਵਰਿਆ ਅਤੇ ਰੇਖਾ ਦੇ ਰਿਸ਼ਤੇ 'ਚ ਕਾਫੀ ਪਿਆਰ ਅਤੇ ਇੱਜ਼ਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।