ਜ਼ੀ ਸਟੂਡੀਓ ਤੇ ਰਾਏ ਕਪੂਰ ਫਿਲਮਜ਼ ਦੀ ‘ਦੇਵਾ’ ਦਾ ਫਰਸਟ ਪੋਸਟਰ ਰਿਲੀਜ਼

Thursday, Jan 02, 2025 - 02:55 PM (IST)

ਜ਼ੀ ਸਟੂਡੀਓ ਤੇ ਰਾਏ ਕਪੂਰ ਫਿਲਮਜ਼ ਦੀ ‘ਦੇਵਾ’ ਦਾ ਫਰਸਟ ਪੋਸਟਰ ਰਿਲੀਜ਼

ਮੁੰਬਈ (ਬਿਊਰੋ) - ਜ਼ੀ ਸਟੂਡੀਓਜ਼ ਅਤੇ ਰਾਏ ਕਪੂਰ ਫਿਲਮਜ਼ ਦੀ ਆਉਣ ਵਾਲੀ ਐਕਸ਼ਨ ਥ੍ਰਿਲਰ ਫਿਲਮ ‘ਦੇਵਾ’ ਦੀ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਨਿਰਮਾਤਾਵਾਂ ਨੇ ਲਗਾਤਾਰ ਅਪਡੇਟਸ ਦੇ ਕੇ ਦਰਸ਼ਕਾਂ ਦਾ ਉਤਸ਼ਾਹ ਬਰਕਰਾਰ ਰੱਖਿਆ ਹੈ। ਹੁਣ ਮੇਕਰਸ ਨੇ ਫਿਲਮ ਤੋਂ ਸ਼ਾਹਿਦ ਕਪੂਰ ਦਾ ਨਵਾਂ ਸ਼ਾਨਦਾਰ ਲੁੱਕ ਪੋਸਟਰ ਜਾਰੀ ਕਰਕੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ। ‘ਦੇਵਾ’ ਦੇ ਨਵੇਂ ਪੋਸਟਰ ’ਚ ਸਿਗਰੇਟ ਪੀਂਦੇ ਹੋਏ ਸ਼ਾਹਿਦ ਕਪੂਰ ਦਾ ਅੰਦਾਜ਼ ਅਤੇ ਰਵੱਈਆ ਸ਼ਾਨਦਾਰ ਨਜ਼ਰ ਆ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਪਹੁੰਚੇ ਮਨਜਿੰਦਰ ਸਿਰਸਾ ਦੇ ਘਰ, ਪਰਿਵਾਰ ਨੇ ਕੀਤਾ ਸ਼ਾਹੀ ਸਵਾਗਤ ਤੇ ਲਾਇਆ ਹੱਸ ਕੇ ਗਲੇ

ਬੈਕਗ੍ਰਾਊਂਡ ਵਿਚ 90 ਦੇ ਦਹਾਕੇ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਝਲਕ ਪੋਸਟਰ ਨੂੰ ਹੋਰ ਦਮਦਾਰ ਬਣਾਉਂਦੀ ਹੈ। ਇਹ ਪੁਰਾਣੀਆਂ ਯਾਦਾਂ ਦੇ ਨਾਲ ਇਕ ਡੂੰਘਾਈ ਵੀ ਜੋੜਦਾ ਹੈ। ਸ਼ਾਹਿਦ ਦੀ ਮਜ਼ਬੂਤ ​​ਦਿੱਖ ਅਤੇ ਬੱਚਨ ਦੀ ਸ਼ਕਤੀਸ਼ਾਲੀ ਮੌਜੂਦਗੀ ਫਿਲਮ ਦੇ ਤੀਬਰ ਅਤੇ ਵਿਸਫੋਟਕ ਹੋਣ ਵੱਲ ਇਸ਼ਾਰਾ ਕਰਦੀ ਹੈ। ਮਲਿਆਲਮ ਨਿਰਦੇਸ਼ਕ ਰੋਸ਼ਨ ਐਂਡਰਿਊਜ਼ ਦੇ ਨਿਰਦੇਸ਼ਨ ’ਚ ਬਣ ਰਹੀ ਫਿਲਮ ‘ਦੇਵਾ’ 31 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News