ਵਿੱਕੀ ਕੌਸ਼ਲ ਤੇ ਵਿਦਿਆ ਬਾਲਨ ਦੇ ਵਾਇਰਲ ਵੀਡੀਓ ''ਤੇ ਬਵਾਲ, ਅਦਾਕਾਰਾ ਨੇ ਦਿੱਤੀ ਸਫਾਈ

Wednesday, Sep 11, 2024 - 11:03 AM (IST)

ਵਿੱਕੀ ਕੌਸ਼ਲ ਤੇ ਵਿਦਿਆ ਬਾਲਨ ਦੇ ਵਾਇਰਲ ਵੀਡੀਓ ''ਤੇ ਬਵਾਲ, ਅਦਾਕਾਰਾ ਨੇ ਦਿੱਤੀ ਸਫਾਈ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਅਤੇ ਵਿੱਕੀ ਕੌਸ਼ਲ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਤੇ ਹੁਣ ਅਦਾਕਾਰਾ ਦਾ ਬਿਆਨ ਸਾਹਮਣੇ ਆਇਆ ਹੈ। ਵਾਇਰਲ ਹੋ ਰਹੀ ਵੀਡੀਓ 'ਚ ਵਿਦਿਆ ਥੋੜ੍ਹੀ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ। ਵਿਦਿਆ ਇਸ ਵੀਡੀਓ 'ਚ ਦੱਸ ਰਹੀ ਹੈ ਕਿ 'ਵਿੱਕੀ ਵਿਦਿਆ ਕਾ ਵੋ ਵਾਲਾ ਵੀਡੀਓ' ਵਾਇਰਲ ਹੋ ਰਿਹਾ ਹੈ ਪਰ ਵੀਡੀਓ 'ਚ ਨਜ਼ਰ ਆਉਣ ਵਾਲੀ ਮੈਂ ਨਹੀਂ ਹਾਂ ਉਹ ਹੋਰ ਕੋਈ ਵਿਦਿਆ ਹੈ।

ਇਹ ਖ਼ਬਰ ਵੀ ਪੜ੍ਹੋ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਦਾ ਵੱਡਾ ਰਿਕਾਰਡ, ਹਰ ਪਾਸੇ ਹੋਈ ਬੱਲੇ-ਬੱਲੇ

ਇਸ ਦੇ ਨਾਲ ਹੀ ਵਿੱਕੀ ਕੌਸ਼ਲ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਇਸੇ ਵੀਡੀਓ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਵਿੱਕੀ ਵੀ ਕਹਿ ਰਹੇ ਹਨ ਕਿ ਉਹ ਇਸ ਵੀਡੀਓ 'ਚ ਨਹੀਂ ਹਨ ਸਗੋਂ ਕੋਈ ਹੋਰ ਵਿੱਕੀ ਇਸ ਵੀਡੀਓ 'ਚ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਦੋਨਾਂ ਦਾ ਆਖਿਰਕਾਰ ਅਜਿਹਾ ਕਿਹੜਾ ਵੀਡੀਓ ਹੈ, ਜੋ ਵਾਇਰਲ ਹੋਇਆ ਹੈ ਤਾਂ ਦੱਸ ਦਈਏ ਕਿ 'ਵਿੱਕੀ ਔਰ ਵਿਦਿਆ ਕਾ ਵੋ ਵਾਲਾ ਵੀਡੀਓ' ਟਾਈਟਲ ਹੇਠ ਇੱਕ ਫ਼ਿਲਮ ਆ ਰਹੀ ਹੈ, ਜਿਸ 'ਚ ਰਾਜ ਕੁਮਾਰ ਰਾਵ ਅਤੇ ਤ੍ਰਿਪਤੀ ਡਿਮਰੀ ਇੱਕਠੇ ਨਜ਼ਰ ਆਉਣਗੇ। 

ਇਸ ਫ਼ਿਲਮ ਨੂੰ ਲੈ ਕੇ ਕਥਿਤ ਤੌਰ 'ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ। ਇਸ ਤੋਂ ਬਾਅਦ ਹਰ ਕਿਸੇ ਨੇ ਵਿੱਕੀ ਕੌਸ਼ਲ ਤੇ ਵਿਦਿਆ ਬਾਲਨ ਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੋਵਾਂ ਅਦਾਕਾਰਾਂ ਨੇ ਮੀਡੀਆ ਸਾਹਮਣੇ ਆ ਕੇ ਇਸ ਬਾਰੇ ਖੁਲਾਸਾ ਕੀਤਾ ਹੈ ਕਿ ਜੋ ਸਮਝ ਗਏ ਹਨ, ਉਹ ਠੀਕ ਹਨ ਅਤੇ ਜਿਨ੍ਹਾਂ ਨੂੰ ਸਮਝ ਨਹੀਂ ਲੱਗੀ ਤਾਂ ਉਹ ਕੱਲ੍ਹ ਨੂੰ ਸਾਰੀ ਸੱਚਾਈ ਸਮਝ ਜਾਣਗੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News