ਅਲਵਿਦਾ 2020 : ਸੈਲੇਬ੍ਰਿਟੀਜ਼ ਤੋਂ ਲੈ ਕੇ ਆਮ ਵਿਆਹਾਂ ਤਕ, ''ਲਾਲ ਲਹਿੰਗੇ'' ਬਣੇ ਲਾੜੀਆਂ ਦੀ ਪਹਿਲੀ ਪਸੰਦ

12/31/2020 4:48:49 PM

ਮੁੰਬਈ (ਬਿਊਰੋ) : ਵਿਆਹ ਦੇ ਹੀ ਨਹੀਂ ਐਕਸਪੈਰੀਮੈਂਟ ਦੇ ਮਾਮਲੇ 'ਚ ਵੀ ਇਹ ਸਾਲ ਕਾਫ਼ੀ ਫਿੱਕਾ ਰਿਹਾ ਹੈ। ਸਾਲ 2019 'ਚ ਜਿੱਥੇ ਲਾੜੀਆਂ ਨੇ ਰੈੱਡ ਤੋਂ ਹੱਟ ਕੇ ਗ੍ਰੀਨ, ਪੋਸਟਲ, ਰਾਇਲ ਬਲੂਅ, ਔਰੇਂਜ, ਪਰਪਲ ਵਰਗੇ ਰੰਗਾਂ ਨਾਲ ਐਕਸਪੈਰੀਮੈਂਟ ਕੀਤਾ, ਉਥੇ ਹੀ ਇਸ ਸਾਲ ਸਿਤਾਰਿਆਂ ਤੋਂ ਲੈ ਕੇ ਆਮ ਲਾੜੀਆਂ ਨੇ ਵੀ ਰੈੱਡ ਕਲਰ ਦੇ ਲਹਿੰਗੇ ਨੂੰ ਚੁਣਿਆ ਹੈ। ਬੇਸ਼ੱਕ ਇਹ ਸੈਫ ਐਂਡ ਬੈਸਟ ਕਲਰ ਹੈ, ਜੋ ਹਰ ਇਕ ਸਕਿਨ ਟੋਨ 'ਤੇ ਜਚਦਾ ਹੈ ਅਤੇ ਇਹੀ ਵਜ੍ਹਾ ਰਹੀ ਇਸ ਦੀ ਡਿਮਾਂਡ 'ਚ ਹੋਣ ਦੀ। ਆਓ ਤੁਹਾਨੂੰ ਇਸ ਖ਼ਬਰ ਰਾਹੀਂ ਦਿਖਾਉਂਦੇ ਹਾਂ ਕਿਹੜੀ-ਕਿਹੜੀ ਸੈਲੀਬ੍ਰਿਟੀ ਰੈੱਡ ਲਹਿੰਗੇ ਜਾਂ ਹੋਰਨਾਂ ਰੰਗਾਂ ਦੇ ਲਹਿੰਗਿਆਂ 'ਚ ਆਈਆਂ ਨਜ਼ਰ।

ਕਾਜਲ ਅਗਰਵਾਲ
ਕਾਜਲ ਅਗਰਵਾਲ ਨੇ 30 ਅਕੂਤਬਰ ਨੂੰ ਮੁੰਬਈ ਦੇ ਤਾਜ ਹੋਟਲ 'ਚ ਬਿਜਨੈਸਮੈਨ ਗੌਤਮ ਕਿਚਲੂ ਨਾਲ ਵਿਆਹ ਕਰਵਾਇਆ। ਇਸ ਜੋੜੀ ਨੇ ਮਹਾਮਾਰੀ ਕਾਰਨ ਮੁੰਬਈ ਦੇ ਤਾਜ ਹੋਟਲ 'ਚ ਵਿਆਹ ਦਾ ਸਮਾਗਮ ਕਰਵਾਇਆ, ਜਿਸ 'ਚ ਸਿਰਫ਼ ਕਰੀਬੀ ਲੋਕ ਸ਼ਾਮਲ ਹੋਏ। ਅੰਬੇਲਿਸ਼ਡ ਰੈੱਡ ਲਹਿੰਗੇ 'ਚ ਕਾਜਲ ਅਗਰਵਾਲ ਬੇਹੱਦ ਖ਼ੂਬਸੂਰਤ ਨਜ਼ਰ ਆਈ।

PunjabKesari

ਨੇਹਾ ਕੱਕੜ
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦਾ ਵਿਆਹ ਸਾਲ ਦੀ ਸਭ ਤੋਂ ਵੱਡੀ ਤੇ ਚਰਚਿਤ ਵਿਆਹਾਂ 'ਚੋਂ ਇਕ ਸੀ। ਨੇਹਾ ਤੇ ਰੋਹਨਪ੍ਰੀਤ 24 ਅਕਤੂਬਰ ਨੂੰ ਵਿਆਹ ਦੇ ਬੰਧਨ 'ਚ ਬੰਨ੍ਹੇ। ਨੇਹਾ ਕੱਕੜ ਨੇ ਆਪਣੇ ਵਿਆਹ 'ਚ ਰੈੱਡ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ।

PunjabKesari
ਪੂਜਾ ਬੈਨਰਜੀ
ਸਾਲ 2020 ਦੀ ਸ਼ੁਰੂਆਤ ਚ ਹੀ ਅਦਾਕਾਰਾ ਪੂਜਾ ਬਨਰਜੀ ਤੇ ਅਦਾਕਾਰ ਕੁਨਾਲ ਵਰਮਾ ਨੇ ਆਪਣਾ ਵਿਆਹ ਦਾ ਐਲਾਨ ਕੀਤਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਕੋਰਟ ਮੈਰਿਜ ਕੀਤੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਕੇ ਦਿੱਤੀ। ਦੱਸ ਦੇਈਏ ਕਿ ਪੂਜਾ ਨੇ ਹਾਲ ਹੀ 'ਚ ਬੱਚੇ ਦਾ ਜਨਮ ਦਿੱਤਾ ਹੈ। ਪੂਜਾ ਬੈਨਰਜੀ ਨੇ ਆਪਣੇ ਵਿਆਹ 'ਚ ਰੈੱਡ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ।

PunjabKesari
ਸ਼ਵੇਤਾ ਅਗਰਵਾਲ
ਬਾਲੀਵੁੱਡ ਗਾਇਕ ਆਦਿਤਿਆ ਨਾਰਾਇਣ ਨੇ ਵੀ ਇਸੇ ਸਾਲ ਆਪਣੀ ਪ੍ਰੇਮਿਕਾ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਇਆ। ਦੱਸ ਦੇਈਏ ਕਿ ਆਦਿਤਿਆ ਤੇ ਸ਼ਵੇਤਾ ਦੋਵੇਂ 10 ਸਾਲ ਨਾਲ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਸ਼ਵੇਤਾ ਅਗਰਵਾਲ ਨੇ ਨੇ ਆਪਣੇ ਵਿਆਹ 'ਚ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ।

PunjabKesari
ਰਾਣਾ ਦੁੱਗਬਾਤੀ ਦੀ ਪ੍ਰੇਮਿਕਾ ਮਿਹੇਕਾ ਬਜਾਜ
ਸਾਊਥ ਤੋਂ ਬਾਲੀਵੁੱਡ ਫ਼ਿਲਮ ਇੰਡਸਟਰੀ ਤਕ ਆਪਣੀ ਖ਼ਾਸ ਪਛਾਣ ਬਣਾਉਣ ਵਾਲੇ ਅਦਾਕਾਰ ਰਾਣਾ ਦਗੁਬਾਤੀ ਨੇ ਆਪਣੀ ਪ੍ਰੇਮਿਕਾ ਤੇ ਇਟੀਰੀਅਰ ਮਿਹੇਕਾ ਬਜਾਜ ਨਾਲ ਵਿਆਹ ਕਰਵਾਇਆ ਸੀ। ਇਨ੍ਹਾਂ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਕਾਫ਼ੀ ਵਾਇਰਲ ਹੋਈਆਂ ਸਨ। 

PunjabKesari
ਧਨਸ਼੍ਰੀ ਵਰਮਾ 
ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਤੇ ਭਾਰਤੀ ਸਪਿਨਰ ਯੁਜੇਂਵਦਰ ਚਹਿਲ ਬੀਤੇ ਮੰਗਲਵਾਰ ਨੂੰ ਵਿਆਹ ਦੇ ਬੰਧਨ 'ਚ ਬੱਝੇ ਹਨ। ਚਹਿਲ ਨੇ ਵਿਆਹ ਦੀਆਂ ਤਸਵੀਰਾਂ ਆਪਣੇ ਅਧਿਕਾਰਤ ਆਫੀਸ਼ੀਅਲ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਧਨਸ੍ਰੀ ਨੇ ਆਪਣੇ ਵਿਆਹ ਲਈ ਰੈੱਡ ਕਲਰ ਦਾ ਖ਼ੂਬਸੂਰਤ ਲਹਿੰਗਾ ਚੁਣਿਆ ਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਉਨ੍ਹਾਂ ਦੀ ਤਾਰੀਫ਼ ਕਰਨ ਲਈ ਮਜ਼ਬੂਰ ਹੋ ਜਾਓਗੇ।

PunjabKesari

ਕਾਮਿਆ ਪੰਜਾਬੀ 
ਕਾਮਿਆ ਪੰਜਾਬੀ ਨੇ ਵੀ ਆਪਣੇ ਵਿਆਹ 'ਚ ਰੈੱਡ ਤੇ ਔਰੇਂਜ ਕਲਰ ਦਾ ਮਿਕਸ ਐਂਡ ਮੈਚ ਲਹਿੰਗਾ ਪਾਇਆ ਸੀ ਪਰ ਹਾਈਲਾਈਟ ਰੈੱਡ ਕਲਰ ਹੀ ਰਿਹਾ। ਰੈੱਡ ਕਲਰ ਦੀ ਖ਼ਾਸੀਅਤ ਹੀ ਹੈ ਕਿ ਉਹ ਗੋਰੀ ਤੋਂ ਲੈ ਕੇ ਸਾਂਵਲੀ ਹਰ ਇਕ 'ਤੇ ਸਕਿਨ ਟੋਨ 'ਤੇ ਫਬਦਾ ਹੈ।

PunjabKesari
ਸਨਾ ਖ਼ਾਨ
ਸਨਾ ਖ਼ਾਨ ਨੇ ਕੁਝ ਟਾਈਮ ਪਹਿਲਾਂ ਅਚਾਨਕ ਇੰਡਸਟਰੀ ਛੱਡਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਦੂਸਰਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਚਾਨਕ ਵਾਇਰਲ ਹੋਈਆਂ। ਉਨ੍ਹਾਂ ਨੇ ਅਨਸ ਨਾਲ ਵਿਆਹ ਕਰਵਾਇਆ। ਸਨਾ ਨੇ ਦੱਸਿਆ ਕਿ ਉਹ ਅਨਸ ਨਾਲ ਸਾਲ 2017 ’ਚ ਮੱਕਾ ’ਚ ਮਿਲੀ ਸੀ, ਜਿਸ ਦਿਨ ਸਨਾ ਭਾਰਤ ਵਾਪਸ ਆ ਰਹੀ ਸੀ ਤਾਂ ਉਸ ਦਿਨ ਦੋਵਾਂ ਦੀ ਇਕ ਛੋਟੀ ਜਿਹੀ ਮੁਲਾਕਾਤ ਹੋਈ ਸੀ। 

PunjabKesari
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita