ਬਾਲੀਵੁੱਡ ਡਿਜ਼ਾਈਨਰ ਦਾ ਵੱਡਾ ਖ਼ੁਲਾਸਾ, ਖੁਦ ਨੂੰ ਦੱਸਿਆ ਟਰਾਂਸਵੁਮੈਨ

Thursday, Jan 07, 2021 - 10:13 AM (IST)

ਬਾਲੀਵੁੱਡ ਡਿਜ਼ਾਈਨਰ ਦਾ ਵੱਡਾ ਖ਼ੁਲਾਸਾ, ਖੁਦ ਨੂੰ ਦੱਸਿਆ ਟਰਾਂਸਵੁਮੈਨ

ਮੁੰਬਈ (ਬਿਊਰੋ) : ਮਸ਼ਹੂਰ ਡਿਜ਼ਾਈਨਰ ਸਵਪਨਿਲ ਸ਼ਿੰਦੇ ਨੇ ਬਾਲੀਵੁੱਡ ਦੀ ਦੁਨੀਆ 'ਚ ਆਪਣੀ ਪਛਾਣ ਬਾਰੇ ਦੁਨੀਆ ਸਾਹਮਣੇ ਵੱਡਾ ਖ਼ੁਲਾਸਾ ਕੀਤਾ ਹੈ। ਦਰਅਸਲ, ਸਵਪਨਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਆਪ ਨੂੰ ਟਰਾਂਸਵੂਮੈਨ ਦੱਸਿਆ ਹੈ। ਸਵਪਨਿਲ ਨੇ ਪੋਸਟ 'ਚ ਕਿਹਾ, "ਮੈਂ ਜਦੋਂ ਵੀ ਮੈਨੂੰ ਆਪਣਾ ਬਚਪਨ ਯਾਦ ਕਰਦਾ ਹਾਂ, ਮੈਨੂੰ ਬਹੁਤ ਤਕਲੀਫ਼ ਹੁੰਦੀ ਹੈ। ਮੈਂ ਆਪਣੇ ਬਚਪਨ 'ਚ ਜ਼ਿਆਦਾਤਰ ਇਕੱਲਾ ਰਿਹਾ ਹਾਂ। ਮੈਂ ਆਪਣੇ ਆਪ ਨੂੰ ਲੈ ਕੇ ਉਲਝਣ 'ਚ ਰਿਹਾ ਹਾਂ। ਮੇਰੇ ਬਾਕੀ ਮੁੰਡਿਆਂ ਤੋਂ ਥੋੜ੍ਹਾ ਵੱਖ ਹੋਣ ਕਾਰਨ ਮੈਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਕੂਲ, ਕਾਲਜ 'ਚ ਮੇਰੇ ਨਾਲ ਗਲਤ ਵਿਵਹਾਰ ਕੀਤਾ ਗਿਆ ਸੀ। ਮੈਂ ਉਸ ਦੌਰਾਨ ਦਮ ਘੁੱਟਿਆ ਮਹਿਸੂਸ ਕੀਤਾ।"

 
 
 
 
 
 
 
 
 
 
 
 
 
 
 
 

A post shared by S A I S H A S H I N D E (@officialswapnilshinde)

ਉਸ ਨੇ ਅੱਗੇ ਕਿਹਾ, "ਮੈਂ 20 ਸਾਲਾਂ ਦਾ ਸੀ ਜਦੋਂ ਮੈਂ ਆਪਣੀ ਅਸਲੀਅਤ ਨੂੰ ਅਪਣਾਇਆ ਤੇ ਇਸ ਨਾਲ ਅੱਗੇ ਵਧਣ ਦੀ ਹਿੰਮਤ ਮਿਲੀ। ਮੈਂ 6 ਸਾਲ ਪਹਿਲਾਂ ਸਮਝਿਆ ਸੀ ਕਿ ਮੈਂ ਮੁੰਡਿਆਂ ਵੱਲ ਆਕਰਸ਼ਤ ਹਾਂ। ਇਸ ਨੂੰ ਸਵੀਕਾਰ ਕਰਨ ਤੋਂ ਬਾਅਦ ਮੈਂ ਜ਼ਿੰਦਗੀ 'ਚ ਸੁਖੀ ਹੋ ਗਿਆ। ਅੱਜ ਮੈਂ ਇਸ ਤੱਥ ਨੂੰ ਸਵੀਕਾਰ ਕਰਦਾ ਹਾਂ ਕਿ ਮੈਂ ਗੇਅ ਨਹੀਂ ਬਲਕਿ ਇੱਕ ਟ੍ਰਾਂਸਵੂਮੈਨ ਹਾਂ।" ਸਵਪਨਿਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇੱਕ ਲੜਕੀ ਦੇ ਰੂਪ 'ਚ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਲਿਖਿਆ, "ਭਾਵੇਂ ਮੈਂ ਸਰੀਰ ਤੋਂ ਲੜਕਾ ਹਾਂ, ਪਰ ਮੈਂ ਅੰਦਰੋਂ ਔਰਤ ਹਾਂ।" ਇਸ ਦੇ ਨਾਲ ਉਸ ਨੇ ਆਪਣਾ ਨਾਂ ਬਦਲ ਕੇ ਸਾਈਸ਼ਾ ਸ਼ਿੰਦੇ ਕਰ ਦਿੱਤਾ ਹੈ।''

 
 
 
 
 
 
 
 
 
 
 
 
 
 
 
 

A post shared by S A I S H A S H I N D E (@officialswapnilshinde)

ਸਾਇਸ਼ਾ ਦੇ ਇਸ ਖ਼ੁਲਾਸੇ ਤੋਂ ਬਾਅਦ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੇ ਉਸ ਦਾ ਸਮਰਥਨ ਕੀਤਾ। ਸ਼ਰੂਤੀ ਹਾਸਨ ਤੋਂ ਲੈ ਕੇ ਸੰਨੀ ਲਿਓਨ ਤੱਕ, ਉਸ ਦੀ ਸਪੋਰਟ 'ਚ ਸਾਰਿਆਂ ਨੇ ਪੋਸਟਾਂ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਸਾਇਸ਼ਾ ਨੇ ਦੀਪਿਕਾ ਪਾਦੂਕੋਣ, ਕਰੀਨਾ ਕਪੂਰ ਖ਼ਾਨ, ਕਿਆਰਾ ਅਡਵਾਨੀ ਨਾਲ ਕੰਮ ਕੀਤਾ ਹੈ।

 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News