ਗੁਜਰਾਤ 'ਚ ਫਿਲਮਫੇਅਰ ਐਵਾਰਡ ਲਈ ਰੈੱਡ ਕਾਰਪੇਟ 'ਤੇ ਬਾਲੀਵੁੱਡ ਹਸਤੀਆਂ ਨੇ ਦਿਖਾਏ ਜਲਵੇ

Monday, Jan 29, 2024 - 05:10 AM (IST)

ਗੁਜਰਾਤ 'ਚ ਫਿਲਮਫੇਅਰ ਐਵਾਰਡ ਲਈ ਰੈੱਡ ਕਾਰਪੇਟ 'ਤੇ ਬਾਲੀਵੁੱਡ ਹਸਤੀਆਂ ਨੇ ਦਿਖਾਏ ਜਲਵੇ

ਗਾਂਧੀਨਗਰ — ਗੁਜਰਾਤ 'ਚ ਪਹਿਲੀ ਵਾਰ ਆਯੋਜਿਤ ਕੀਤੇ ਜਾ ਰਹੇ ਫਿਲਮਫੇਅਰ ਐਵਾਰਡਜ਼ 'ਚ ਸ਼ਾਮਲ ਹੋਣ ਲਈ ਬਾਲੀਵੁੱਡ ਸਿਤਾਰੇ ਐਤਵਾਰ ਨੂੰ ਇੱਥੇ ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈਕ-ਸਿਟੀ ਪਹੁੰਚੇ। ਫਿਲਮਫੇਅਰ ਐਵਾਰਡਜ਼ ਦਾ 69ਵਾਂ ਐਡੀਸ਼ਨ ਗੁਜਰਾਤ ਵਿੱਚ ਹੋ ਰਿਹਾ ਹੈ। ਰਣਬੀਰ ਕਪੂਰ, ਕਾਰਤਿਕ ਆਰਿਅਨ, ਜਾਨ੍ਹਵੀ ਕਪੂਰ, ਸੁਨੀਲ ਗਰੋਵਰ, ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਪੁਰਸਕਾਰ ਸਮਾਰੋਹ 'ਚ ਸ਼ਾਮਲ ਹੋਣ ਲਈ ਸ਼ਾਮ ਨੂੰ ਇੱਥੇ ਪਹੁੰਚੀਆਂ। ਸਮਾਰੋਹ ਵਿੱਚ ਮੁੱਖ ਮੰਤਰੀ ਭੂਪੇਂਦਰ ਪਟੇਲ ਤੋਂ ਇਲਾਵਾ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਮੁਖੀ ਸੀਆਰ ਪਾਟਿਲ ਵੀ ਮੌਜੂਦ ਸਨ।

PunjabKesari

ਇਹ ਵੀ ਪੜ੍ਹੋ - ਭਿਆਨਕ ਭੂਚਾਲ ਨੂੰ ਵੀ ਸਹਿ ਸਕਦੈ ਅਯੁੱਧਿਆ ਦਾ ਰਾਮ ਮੰਦਰ: ਵਿਗਿਆਨੀ

ਫਿਲਮਫੇਅਰ ਐਵਾਰਡ ਹਿੰਦੀ ਭਾਸ਼ਾ ਦੀਆਂ ਫਿਲਮਾਂ ਵਿੱਚ ਕਲਾਤਮਕ ਅਤੇ ਤਕਨੀਕੀ ਉੱਤਮਤਾ ਦਾ ਸਨਮਾਨ ਕਰਨ ਲਈ ਇੱਕ ਸਾਲਾਨਾ ਸਮਾਰੋਹ ਹੈ। ਦੋ ਦਿਨਾਂ ਪੁਰਸਕਾਰ ਸਮਾਰੋਹ ਸ਼ਨੀਵਾਰ ਨੂੰ ਮਹਾਤਮਾ ਮੰਦਰ ਆਡੀਟੋਰੀਅਮ ਅਤੇ ਪ੍ਰਦਰਸ਼ਨੀ ਕੇਂਦਰ ਵਿੱਚ ਸ਼ੁਰੂ ਹੋਇਆ। ਅਪਾਰਸ਼ਕਤੀ ਖੁਰਾਨਾ ਅਤੇ ਕਰਿਸ਼ਮਾ ਤੰਨਾ ਨੇ ਸ਼ਨੀਵਾਰ ਦੇ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਹਿੰਦੀ ਸਿਨੇਮਾ ਵਿੱਚ ਤਕਨੀਕੀ ਪ੍ਰਤਿਭਾ ਲਈ ਸ਼ਨੀਵਾਰ ਨੂੰ ਆਯੋਜਿਤ ਸਮਾਰੋਹ ਵਿੱਚ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਕਰਨ ਜੌਹਰ, ਜਾਨ੍ਹਵੀ ਕਪੂਰ, ਨੁਸਰਤ ਭਰੂਚਾ, ਕਰਿਸ਼ਮਾ ਤੰਨਾ, ਅਪਾਰਸ਼ਕਤੀ ਖੁਰਾਨਾ ਸਮੇਤ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨੇ ਰੈੱਡ ਕਾਰਪੇਟ 'ਤੇ ਸ਼ਿਰਕਤ ਕੀਤੀ। ਸ਼ਨੀਵਾਰ ਨੂੰ ਹੋਏ ਪ੍ਰੋਗਰਾਮ 'ਚ ਹਿੰਦੀ ਸਿਨੇਮਾ 'ਚ ਤਕਨੀਕੀ ਪ੍ਰਤਿਭਾ ਲਈ ਪੁਰਸਕਾਰ ਦਿੱਤੇ ਗਏ।

PunjabKesari

ਇਹ ਵੀ ਪੜ੍ਹੋ - ਛੇ ਦਿਨਾਂ 'ਚ 15 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਸ਼੍ਰੀ ਰਾਮਲੱਲਾ ਦੇ ਦਰਸ਼ਨ

ਸਰਵੋਤਮ ਐਕਸ਼ਨ: ਫਿਲਮ ਜ਼ਵਾਨ ਲਈ ਸਪਾਇਰੋ ਰਜ਼ਾਟੋਸ, ਏਨੇਲ ਅਰਾਸੂ, ਕ੍ਰੇਗ ਮੈਕਰੇ, ਯਾਨਿਕ ਬੇਨ, ਕੇਚਾ ਖੰਫਕਾਡੀ ਅਤੇ ਸੁਨੀਲ ਰੌਡਰਿਗਜ਼। ਬੈਸਟ ਬੈਕਗ੍ਰਾਊਂਡ ਸਕੋਰ: ਫਿਲਮ 'ਐਨੀਮਲ' ਲਈ ਹਰਸ਼ਵਰਧਨ ਰਾਮੇਸ਼ਵਰ। ਸਰਵੋਤਮ ਸਿਨੇਮੈਟੋਗ੍ਰਾਫੀ: ਫਿਲਮ 'ਥ੍ਰੀ ਆਫ ਅਸ' ਲਈ ਅਵਿਨਾਸ਼ ਅਰੁਣ ਧਾਵਰੇ। ਬੈਸਟ ਪ੍ਰੋਡਕਸ਼ਨ ਡਿਜ਼ਾਈਨ: ਫਿਲਮ 'ਸੈਮ ਬਹਾਦਰ' ਲਈ ਸੁਬਰਤ ਚੱਕਰਵਰਤੀ ਅਤੇ ਅਮਿਤ ਰੇਅ। ਬੈਸਟ ਕਾਸਟਿਊਮ ਡਿਜ਼ਾਈਨ: ਫਿਲਮ 'ਸੈਮ ਬਹਾਦਰ' ਲਈ ਸਚਿਨ ਲਵਲੇਕਰ, ਦਿਵਿਆ ਗੰਭੀਰ ਅਤੇ ਨਿਧੀ ਗੰਭੀਰ। ਸਰਵੋਤਮ ਸਾਊਂਡ ਡਿਜ਼ਾਈਨ: ਕੁਨਾਲ ਸ਼ਰਮਾ (MPSE) (ਫ਼ਿਲਮ 'ਸੈਮ ਬਹਾਦਰ') ਅਤੇ ਸਿੰਕ ਸਿਨੇਮਾ (ਫ਼ਿਲਮ 'ਐਨੀਮਲ')। ਬੈਸਟ ਐਡੀਟਿੰਗ: ਫਿਲਮ '12ਵੀਂ ਫੇਲ' ਲਈ ਜਸਕੰਵਰ ਸਿੰਘ ਕੋਹਲੀ ਅਤੇ ਵਿਧੂ ਵਿਨੋਦ ਚੋਪੜਾ। ਸਰਵੋਤਮ VFX: ਫਿਲਮ 'ਜਵਾਨ' ਲਈ ਰੈੱਡ ਚਿਲੀਜ਼ VFX। ਸਰਵੋਤਮ ਕੋਰੀਓਗ੍ਰਾਫੀ: ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੇ ਗੀਤ 'ਵਾਟ ਝੁਮਕਾ' ਲਈ ਗਣੇਸ਼ ਆਚਾਰੀਆ।

PunjabKesari

PunjabKesari

 ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Inder Prajapati

Content Editor

Related News