Prince Narula ਤੇ ਯੁਵਿਕਾ ਦਾ ਟੁੱਟ ਰਿਹੈ ਵਿਆਹ? ਕਿਹਾ, 'ਰਿਸ਼ਤਿਆਂ ਤੋਂ ਜ਼ਿਆਦਾ ਬਲਾਗ ਜ਼ਰੂਰੀ ਹੈ'

Tuesday, Dec 03, 2024 - 02:40 PM (IST)

ਐਂਟਰਟੇਨਮੈਂਟ ਡੈਸਕ- ਅਦਾਕਾਰ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਹਾਲ ਹੀ 'ਚ ਇਕ ਬੇਟੀ ਦੇ ਮਾਤਾ-ਪਿਤਾ ਬਣੇ ਹਨ। ਇਕ ਪਾਸੇ ਜਿੱਥੇ ਅਦਾਕਾਰ ਦੇ ਘਰ ਖੁਸ਼ੀਆਂ ਆਈਆਂ ਹਨ, ਉੱਥੇ ਹੀ ਦੂਜੇ ਪਾਸੇ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਇਸ ਸਮੇਂ ਬੁਰੇ ਦੌਰ 'ਚੋਂ ਲੰਘ ਰਿਹਾ ਹੈ। ਉਨ੍ਹਾਂ ਦੇ ਰਿਸ਼ਤੇ 'ਚ ਦਰਾਰ ਆਉਂਦੀ ਦਿਖਾਈ ਦੇ ਰਹੀ ਹੈ। ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਇਸ ਦਿਸ਼ਾ ਵੱਲ ਇਸ਼ਾਰਾ ਕਰ ਰਹੀਆਂ ਹਨ। ਹਾਲ ਹੀ 'ਚ ਲੋਕ ਪ੍ਰਿੰਸ ਨੂੰ ਡਿਲੀਵਰੀ ਦੇ ਸਮੇਂ ਪਤਨੀ ਦੇ ਨਾਲ ਨਾ ਹੋਣ 'ਤੇ ਟ੍ਰੋਲ ਕਰ ਰਹੇ ਸਨ। ਇਸ 'ਤੇ ਪ੍ਰਿੰਸ ਨਰੂਲਾ ਨੇ ਬਲਾਗ ਬਣਾ ਕੇ ਦੱਸਿਆ ਕਿ ਉਨ੍ਹਾਂ ਨੂੰ ਡਿਲੀਵਰੀ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਆਪਣੇ ਇਕ ਦੋਸਤ ਤੋਂ ਪਤਾ ਲੱਗਾ ਤਾਂ ਉਹ ਤੁਰੰਤ ਸ਼ੂਟ ਛੱਡ ਕੇ ਹਸਪਤਾਲ ਪਹੁੰਚ ਗਏ।

PunjabKesari
ਯੁਵਿਕਾ ਨੇ ਬਲਾਗ 'ਚ ਸ਼ੇਅਰ ਕਰ ਦਿੱਤੀ ਜਾਣਕਾਰੀ
ਇਸ ਦਾ ਜਵਾਬ ਵੀ ਯੁਵਿਕਾ ਨੇ ਬਲਾਗ ਰਾਹੀਂ ਦਿੱਤਾ ਹੈ। ਉਨ੍ਹਾਂ ਇਕ ਬਲਾਗ ਸਾਂਝਾ ਕੀਤਾ ਜੋ ਉਨ੍ਹਾਂ ਡਿਲੀਵਰੀ ਤੋਂ ਪਹਿਲਾਂ ਦਾ ਹੈ, ਜਿਸ ਵਿਚ ਉਹ ਪ੍ਰਿੰਸ ਨਾਲ ਇਕ ਵੀਡੀਓ ਕਾਲ ਕਰਦੀ ਦਿਖਾਈ ਦੇ ਰਹੀ ਹੈ। ਇਹ ਯੁਵਿਕਾ ਦਾ ਇਸ਼ਾਰਾ ਸੀ ਚੁੱਪਚਾਪ ਰਹਿ ਕੇ ਜਵਾਬ ਦੇਣ ਦਾ।

PunjabKesari
ਪ੍ਰਿੰਸ 'ਤੇ ਲਾਇਆ ਝੂਠ ਬੋਲਣ ਦਾ ਦੋਸ਼
ਹੁਣ ਪ੍ਰਿੰਸ ਨੇ ਇੰਸਟਾ ਸਟੋਰੀ 'ਤੇ ਕੁਝ ਅਜਿਹਾ ਲਿਖਿਆ ਤੇ ਪੋਸਟ ਕੀਤਾ ਹੈ, ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਪਤੀ-ਪਤਨੀ ਵਿਚਾਲੇ ਸਵਾਲ-ਜਵਾਬ ਦੀ ਇਹ ਖੇਡ ਚੱਲ ਰਹੀ ਹੈ। ਪ੍ਰਿੰਸ ਨੇ ਲਿਖਿਆ- 'ਕੁਝ ਲੋਕ ਬਲੌਗ 'ਚ ਝੂਠ ਬੋਲ ਕੇ ਸੱਚੇ ਬਣ ਜਾਂਦੇ ਹਨ, ਕੁਝ ਲੋਕ ਚੁੱਪ ਰਹਿ ਕੇ ਗਲਤ ਸਾਬਿਤ ਹੋ ਜਾਂਦੇ ਹਨ। ਇਸ ਜ਼ਮਾਨੇ 'ਚ ਬਲੌਗ ਰਿਸ਼ਤਿਆਂ ਨਾਲੋਂ ਵੱਧ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਪ੍ਰਿੰਸ ਨੇ ਜਯਾ ਕਿਸ਼ੋਰੀ ਦੀ ਇਕ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਲਿਖਿਆ ਹੈ ਕਿ ਮਾਨਸਿਕ ਸ਼ਾਂਤੀ ਲਈ ਚੁੱਪ ਰਹਿਣਾ ਹੀ ਪੈਂਦਾ ਹੈ, ਚਾਹੇ ਕਿਸੇ ਹੋਰ ਦਾ ਕਸੂਰ ਕਿਉਂ ਨਾ ਹੋਵੇ।'

PunjabKesari

PunjabKesari
ਡਿਲੀਵਰੀ ਤੋਂ ਬਾਅਦ ਮਾਂ ਦੇ ਘਰ ਚਲੀ ਗਈ ਯੁਵਿਕਾ
ਇਨ੍ਹਾਂ ਅਫਵਾਹਾਂ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਉਸ ਦੇ ਜਨਮਦਿਨ 'ਤੇ ਯੁਵਿਕਾ ਨੂੰ ਪ੍ਰਿੰਸ ਤੋਂ ਦੂਰ ਦੇਖਿਆ ਗਿਆ। ਡਿਲੀਵਰੀ ਤੋਂ ਬਾਅਦ ਯੁਵਿਕਾ 45 ਦਿਨਾਂ ਲਈ ਆਪਣੀ ਮਾਂ ਦੇ ਘਰ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਰੰਪਰਾ ਹੈ। ਪ੍ਰਿੰਸ ਦਾ ਕਹਿਣਾ ਹੈ ਕਿ ਉਸ ਨੇ ਬੱਚੀ ਦੇ ਸਵਾਗਤ ਲਈ ਪੂਰਾ ਘਰ ਸਜਾਇਆ ਸੀ ਪਰ ਬੱਚੀ ਇੱਥੇ ਨਹੀਂ ਆਈ। ਦਾਦਾ-ਦਾਦੀ ਆਪਣੀ ਪੋਤੀ ਦੀ ਇੱਕ ਝਲਕ ਦੇਖਣ ਲਈ ਤਰਸਦੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Aarti dhillon

Content Editor

Related News