ਨਿਤੇਸ਼ ਪਾਂਡੇ ਬਾਲੀਵੁੱਡ ਦੀ ਖ਼ਾਨਜ਼ ਤਿੱਕੜੀ ਨਾਲ ਕਰ ਚੁੱਕੈ ਕੰਮ, ਨਿੱਜੀ ਜ਼ਿੰਦਗੀ ’ਚ ਆਏ ਕਈ ਉਤਾਰ-ਚੜ੍ਹਾਅ

05/24/2023 1:48:59 PM

ਮੁੰਬਈ (ਬਿਊਰੋ) : 51 ਸਾਲਾ 'ਅਨੁਪਮਾ' ਫੇਮ ਅਦਾਕਾਰ ਨਿਤੇਸ਼ ਪਾਂਡੇ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਨੁਪਮਾ ਫੇਮ ਨਿਤੇਸ਼ ਪਾਂਡੇ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 

ਨਿੱਜੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ
ਨਿਤੇਸ਼ ਪਾਂਡੇ ਦਾ ਜਨਮ 17 ਜਨਵਰੀ 1973 ਨੂੰ ਹੋਇਆ ਸੀ। ਇੰਡਸਟਰੀ 'ਚ ਉਨ੍ਹਾਂ ਦਾ ਲੰਬਾ ਕਰੀਅਰ ਰਿਹਾ ਹੈ। ਆਪਣੇ ਕਰੀਅਰ 'ਚ ਉਨ੍ਹਾਂ ਸ਼ਾਹਰੁਖ ਖ਼ਾਨ, ਆਮਿਰ ਖ਼ਾਨ ਤੇ ਅਨੁਪਮ ਖੇਰ ਤੋਂ ਲੈ ਕੇ ਸਲਮਾਨ ਖ਼ਾਨ ਤਕ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ। ਨਿਤੇਸ਼ ਪਾਂਡੇ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦੋ ਵਿਆਹ ਕਰਵਾਏ ਸਨ। ਉਨ੍ਹਾਂ ਦਾ ਪਹਿਲਾ ਵਿਆਹ ਅਦਾਕਾਰਾ ਅਸ਼ਵਨੀ ਕਾਲਸੇਕਰ ਨਾਲ ਹੋਇਆ ਸੀ, ਜੋ ਰੋਹਿਤ ਸ਼ੈੱਟੀ ਦੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। ਇਨ੍ਹਾਂ ਦਾ ਵਿਆਹ 1998 'ਚ ਹੋਇਆ ਸੀ ਪਰ ਤਿੰਨ ਸਾਲ ਬਾਅਦ ਦੋਵੇਂ ਵੱਖ ਹੋ ਗਏ ਅਤੇ ਸਾਲ 2002 'ਚ ਦੋਵਾਂ ਦਾ ਆਫੀਸ਼ੀਅਲ ਤੌਰ 'ਤੇ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਨਿਤੇਸ਼ ਪਾਂਡੇ ਨੇ ਟੀ. ਵੀ. ਅਦਾਕਾਰਾ ਅਰਪਿਤਾ ਪਾਂਡੇ ਨਾਲ ਦੂਜਾ ਵਿਆਹ ਕਰਵਾਇਆ ਸੀ।

PunjabKesari
ਨਿਤੇਸ਼ ਪਾਂਡੇ ਦਾ ਫ਼ਿਲਮੀ ਕਰੀਅਰ
ਨਿਤੇਸ਼ ਪਾਂਡੇ ਨੇ ਟੈਲੀਵਿਜ਼ਨ ਦੇ ਨਾਲ-ਨਾਲ ਬਾਲੀਵੁੱਡ ਅਤੇ ਥੀਏਟਰ 'ਚ ਵੀ ਵੱਡੇ ਪੱਧਰ 'ਤੇ ਕੰਮ ਕੀਤਾ ਹੈ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਥੀਏਟਰ ਕਲਾਕਾਰ ਵਜੋਂ ਕੀਤੀ ਸੀ। ਉਹ 1990 ਤੋਂ ਰੰਗਮੰਚ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਨੇ ਆਪਣਾ ਪਹਿਲਾ ਬ੍ਰੇਕ ਸਾਲ 1995 'ਚ ਟੀ. ਵੀ. ਸ਼ੋਅ 'ਤੇਜਸ' ਨਾਲ ਮਿਲਿਆ, ਜਿਸ 'ਚ ਉਨ੍ਹਾਂ ਇੱਕ ਜਾਸੂਸ ਦੀ ਭੂਮਿਕਾ ਨਿਭਾਈ ਪਰ ਉਨ੍ਹਾਂ ਦਾ ਸ਼ੋਅ ਬਹੁਤਾ ਨਹੀਂ ਚੱਲ ਸਕਿਆ। ਸਾਲ 1995 'ਚ ਹੀ ਉਨ੍ਹਾਂ ਆਮਿਰ ਖ਼ਾਨ ਤੇ ਮਮਤਾ ਕੁਲਕਰਨੀ ਦੀ ਫ਼ਿਲਮ 'ਬਾਜ਼ੀ' 'ਚ ਸਾਈਡ ਕਰੈਕਟਰ ਨਿਭਾਇਆ ਸੀ।

PunjabKesari

ਖ਼ਾਨਜ਼ ਦੀ ਤਿਗੜੀ ਸਣੇ ਇਨ੍ਹਾਂ ਕਲਾਕਾਰਾਂ ਨਾਲ ਕੀਤਾ ਕੰਮ
25 ਸਾਲਾਂ ਦੇ ਕਰੀਅਰ 'ਚ ਨਿਤੇਸ਼ ਪਾਂਡੇ ਨੇ 12 ਫ਼ਿਲਮਾਂ 'ਚ ਕੰਮ ਕੀਤਾ ਸੀ। ਸਾਲ 1995 'ਚ ਫ਼ਿਲਮ 'ਬਾਜ਼ੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਅਦਾਕਾਰ ਨੇ ਆਪਣੇ ਕਰੀਅਰ 'ਚ 12 ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਸ਼ਾਹਰੁਖ ਤੋਂ ਲੈ ਕੇ ਸਲਮਾਨ, ਆਯੁਸ਼ਮਾਨ ਖੁਰਾਣਾ ਵਰਗੇ ਕਲਾਕਾਰਾਂ ਨਾਲ ਸਕ੍ਰੀਨ ਸਪੇਸ ਸਾਂਝੀ ਕੀਤੀ। ਉਨ੍ਹਾਂ 'ਬਾਜ਼ੀ' ਤੋਂ ਬਾਅਦ 'ਮੇਰੇ ਯਾਰ ਕੀ ਸ਼ਾਦੀ ਹੈ', 'ਪਾਪ', 'ਖੋਸਲਾ ਕਾ ਘੋਸਲਾ', 'ਓਮ ਸ਼ਾਂਤੀ ਓਮ', 'ਦਬੰਗ 2', 'ਸ਼ਾਦੀ ਕੇ ਸਾਈਡ ਇਫੈਕਟਸ', 'ਰੰਗੂਨ' ਤੇ 'ਬਧਾਈ ਦੋ' ਵਰਗੀਆਂ ਵੱਡੀਆਂ ਫ਼ਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਉਹ ਸ਼ਾਹਰੁਖ ਦੀ ਫ਼ਿਲਮ 'ਓਮ ਸ਼ਾਂਤੀ ਓਮ' 'ਚ ਉਨ੍ਹਾਂ ਦੇ ਅਸਿਸਟੈਂਟ ਬਣੇ, ਜਦੋਂਕਿ 'ਦਬੰਗ 2' 'ਚ ਡਾਕਟਰ ਬਣ ਕੇ ਸਲਮਾਨ ਦਾ ਇਲਾਜ ਕੀਤਾ।

PunjabKesari

ਇਨ੍ਹਾਂ ਸ਼ੋਅਜ਼ ਕੀਤਾ ਕੰਮ
1995 'ਚ 'ਤੇਜਸ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਨਿਤੇਸ਼ ਪਾਂਡੇ ਨੇ ਛੋਟੇ ਪਰਦੇ 'ਤੇ ਵੀ ਕਾਫ਼ੀ ਕੰਮ ਕੀਤਾ। ਉਨ੍ਹਾਂ 'ਸਾਇਆ', 'ਮੰਜ਼ਿਲੇਂ ਅਪਨੀ ਅਪਨੀ', 'ਅਸਤਿਤਵ ਏਕ ਪ੍ਰੇਮ ਕਹਾਣੀ', 'ਹਮ ਲੜਕੀਆਂ' ਵਰਗੇ ਕਈ ਸ਼ੋਅਜ਼ 'ਚ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਫਿਲਹਾਲ ਉਹ 'ਅਨੁਪਮਾ' 'ਚ ਨਜ਼ਰ ਆਏ ਸਨ, ਜਿਸ 'ਚ ਉਹ ਅਨੁਪਮਾ ਦੀ ਸਭ ਤੋਂ ਚੰਗੀ ਦੋਸਤ ਦੇ ਪਤੀ ਦਾ ਕਿਰਦਾਰ ਨਿਭਾਅ ਰਹੇ ਸਨ। 'ਅਨੁਪਮਾ' ਸ਼ੋਅ ਹੁਣ ਘਰ-ਘਰ 'ਚ ਮਸ਼ਹੂਰ ਹੋ ਗਿਆ ਹੈ।

PunjabKesari

ਆਖ਼ਰੀ ਵਾਰ 'ਅਨੁਪਮਾ' ਸ਼ੋਅ 'ਚ ਦੇਖਿਆ ਗਿਆ ਸੀ ਨਿਤੇਸ਼ ਨੂੰ 
ਉਨ੍ਹਾਂ ਨੇ ਪ੍ਰਸਿੱਧ ਸ਼ੋਅ 'ਅਨੁਪਮਾ' 'ਚ ਧੀਰਜ ਕਪੂਰ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਅਨੁਜ ਦੇ ਦੋਸਤ ਦੇ ਰੂਪ 'ਚ ਸ਼ੋਅ 'ਚ ਐਂਟਰੀ ਲਈ ਸੀ। ਸੀਰੀਅਲ 'ਚ ਉਨ੍ਹਾਂ ਦਾ ਟਰੈਕ ਅਜੇ ਵੀ ਚੱਲ ਰਿਹਾ ਸੀ ਪਰ ਦੇਖੋ ਕਿਸ ਨੂੰ ਪਤਾ ਸੀ ਕਿ ਇਹ ਉਨ੍ਹਾਂ ਦਾ ਆਖ਼ਰੀ ਸ਼ੋਅ ਹੋਵੇਗਾ। ਨਿਤੇਸ਼ ਪਾਂਡੇ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਅਨੁਪਮਾ ਸ਼ੋਅ ਦੀ ਟੀਮ ਸਦਮੇ 'ਚ ਹੈ।

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News